CM ਮਾਨ ਨੇ ਰਾਜਪਾਲ ’ਤੇ ਵਿੰਨ੍ਹਿਆ ਨਿਸ਼ਾਨਾ, ‘ਆਪ’ ਸਰਕਾਰ ਦਾ ਟੋਲ ਪਲਾਜ਼ਿਆਂ ਨੂੰ ਲੈ ਕੇ ਵੱਡਾ ਐਲਾਨ, ਪੜ੍ਹੋ Top 10

Tuesday, Feb 14, 2023 - 08:35 PM (IST)

CM ਮਾਨ ਨੇ ਰਾਜਪਾਲ ’ਤੇ ਵਿੰਨ੍ਹਿਆ ਨਿਸ਼ਾਨਾ, ‘ਆਪ’ ਸਰਕਾਰ ਦਾ ਟੋਲ ਪਲਾਜ਼ਿਆਂ ਨੂੰ ਲੈ ਕੇ ਵੱਡਾ ਐਲਾਨ, ਪੜ੍ਹੋ Top 10

ਜਲੰਧਰ (ਬਿਊਰੋ) : ਪੰਜਾਬ ਸਰਕਾਰ ਅਤੇ ਰਾਜਪਾਲ ਵਿਚਾਲੇ ਚਲਦਾ ਆ ਰਿਹਾ ਰੇੜਕਾ ਕਾਇਮ ਹੈ। ਬੀਤੇ ਦਿਨੀਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਕੁੱਝ ਸਵਾਲ ਕੀਤੇ ਸੀ ਤੇ ਨਾਲ ਹੀ 15 ਦਿਨਾਂ ਦਾ ਸਮਾਂ ਦਿੰਦਿਆਂ ਕਿਹਾ ਸੀ ਕਿ ਇਸ ਦੌਰਾਨ ਜਵਾਬ ਨਾ ਮਿਲਣ 'ਤੇ ਉਹ ਕਾਨੂੰਨੀ ਸਲਾਹ ਲੈਣਗੇ। ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ 14 ਫਰਵਰੀ ਦੀ ਰਾਤ 12 ਵਜੇ ਤੋਂ ਸੂਬੇ ਦੇ 3 ਮਸ਼ਹੂਰ ਟੋਲ ਪਲਾਜ਼ੇ ਬੰਦ ਹੋਣ ਜਾ ਰਹੇ ਹਨ। ਇਨ੍ਹਾਂ ਵਿਚ ਦੋ ਟੋਲ ਪਲਾਜ਼ੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਅਤੇ 1 ਨਵਾਂਸ਼ਹਿਰ ਦਾ ਹੈ। ਪੀ. ਡਬਲਿਊ. ਡੀ ਵਿਭਾਗ ਵਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਤਿੰਨੇ ਟੋਲ ਪਲਾਜ਼ੇ ਇਕ ਹੀ ਕੰਪਨੀ ਦੇ ਹਨ। ਪੜ੍ਹੋ ਅੱਜ ਦੀਆਂ  Top 10 ਖ਼ਬਰਾਂ... 

 CM ਮਾਨ ਨੇ ਰਾਜਪਾਲ 'ਤੇ ਫਿਰ ਵਿੰਨ੍ਹਿਆ ਨਿਸ਼ਾਨਾ, ਆਪਣੇ ਅਧਿਕਾਰ ਖੇਤਰ 'ਚ ਰਹਿਣ ਦੀ ਦਿੱਤੀ ਸਲਾਹ

ਪੰਜਾਬ ਸਰਕਾਰ ਅਤੇ ਰਾਜਪਾਲ ਵਿਚਾਲੇ ਚਲਦਾ ਆ ਰਿਹਾ ਰੇੜਕਾ ਕਾਇਮ ਹੈ। ਬੀਤੇ ਦਿਨੀਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਕੁੱਝ ਸਵਾਲ ਕੀਤੇ ਸੀ ਤੇ ਨਾਲ ਹੀ 15 ਦਿਨਾਂ ਦਾ ਸਮਾਂ ਦਿੰਦਿਆਂ ਕਿਹਾ ਸੀ ਕਿ ਇਸ ਦੌਰਾਨ ਜਵਾਬ ਨਾ ਮਿਲਣ 'ਤੇ ਉਹ ਕਾਨੂੰਨੀ ਸਲਾਹ ਲੈਣਗੇ।

ਭਗਵੰਤ ਮਾਨ ਸਰਕਾਰ ਦਾ ਵੱਡਾ ਐਲਾਨ, ਅੱਜ ਤੋਂ ਬੰਦ ਹੋਣਗੇ ਪੰਜਾਬ ਦੇ ਇਹ ਤਿੰਨ ਮਸ਼ਹੂਰ ਟੋਲ ਪਲਾਜ਼ੇ

14 ਫਰਵਰੀ ਦੀ ਰਾਤ 12 ਵਜੇ ਤੋਂ ਸੂਬੇ ਦੇ 3 ਮਸ਼ਹੂਰ ਟੋਲ ਪਲਾਜ਼ੇ ਬੰਦ ਹੋਣ ਜਾ ਰਹੇ ਹਨ। ਇਨ੍ਹਾਂ ਵਿਚ ਦੋ ਟੋਲ ਪਲਾਜ਼ੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਅਤੇ 1 ਨਵਾਂਸ਼ਹਿਰ ਦਾ ਹੈ। ਪੀ. ਡਬਲਿਊ. ਡੀ ਵਿਭਾਗ ਵਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ।

ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸਬੰਧਤ ਟਿਕਾਣਿਆਂ ’ਤੇ ਵੱਡੇ ਪੱਧਰ ’ਤੇ ਛਾਪੇਮਾਰੀ

ਪੰਜਾਬ ਪੁਲਸ ਵੱਲੋਂ ਅੱਜ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਨਾਲ ਸਬੰਧਤ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਵਿਚ ਉਕਤ ਗੈਂਗਸਟਰ ਨਾਲ ਸਬੰਧਤ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ 'ਤੇ ਇੱਕੋ ਸਮੇਂ ਕੀਤੀ ਗਈ। 

 ਭਿਆਨਕ ਹਾਦਸੇ ਨੇ ਘਰ 'ਚ ਪੁਆਏ ਕੀਰਨੇ, 4 ਭੈਣਾਂ ਦੇ ਇਕਲੌਤੇ ਭਰਾ ਦੀ ਤੜਫ਼-ਤੜਫ਼ ਕੇ ਹੋਈ ਮੌਤ

 ਬੀਤੀ ਰਾਤ ਅਬੋਹਰ ਵਿਖੇ ਵਾਪਰੇ ਭਿਆਨਕ ਹਾਦਸੇ 'ਚ 4 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਠਾਕਰ ਆਬਾਦੀ ਫਾਟਕ ਕੋਲ ਵਾਪਰਿਆ। ਮ੍ਰਿਤਕ ਦੀ ਪਛਾਣ ਵਿਸ਼ਾਲ (23) ਪੁੱਤਰ ਅਮਰ ਲਾਲ ਵਾਸੀ ਨਵੀਂ ਆਬਾਦੀ ਵਜੋਂ ਹੋਈ ਹੈ, ਜੋ ਕਿ ਅਕਾਊਂਟ ਦਾ ਕੰਮ ਕਰਦਾ ਸੀ।

ਪ੍ਰੋ. ਸਰਚਾਂਦ ਸਿੰਘ ਬਣੇ ਭਾਰਤ ਸਰਕਾਰ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ

ਭਾਰਤ ਸਰਕਾਰ ਨੇ ਘੱਟ ਗਿਣਤੀ ਭਾਈਚਾਰੇ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਇਕ ਮਹੱਤਵਪੂਰਨ ਨਿਯੁਕਤੀ ਕੀਤੀ ਹੈ। ਭਾਰਤ ਸਰਕਾਰ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਨੇ ਉੱਘੇ ਸਿੱਖ ਬੁੱਧੀਜੀਵੀ ਅਤੇ ਭਾਜਪਾ ਦੇ ਸਿੱਖ ਆਗੂ ਪ੍ਰੋਫ਼ੈਸਰ ਸਰਚਾਂਦ ਸਿੰਘ ਖਿਆਲਾ ਨੂੰ ਸਲਾਹਕਾਰ ਵਜੋਂ ਨਾਮਜ਼ਦ ਕੀਤਾ ਹੈ। 

ਮੋਗਾ ’ਚ ਵੱਡੀ ਵਾਰਦਾਤ, ਘਰ ’ਚੋਂ ਮਿਲੀ ਵਿਆਹੁਤਾ ਦੀ ਲਾਸ਼, 3 ਸਾਲਾ ਬੱਚਾ ਲੈ ਕੇ ਪਤੀ ਹੋਇਆ ਫਰਾਰ

ਮੋਗਾ ਦੇ ਬਹੋਨਾ ਚੌਂਕ ਨੇੜੇ ਰਹਿਣ ਵਾਲੀ ਮੋਨਿਕਾ ਸ਼ਰਮਾ ਨਾਂ ਦੀ ਕੁੜੀ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਦਾ ਪਤਾ ਲੱਗਾ ਹੈ। ਇਸ ਘਟਨਾ ਤੋਂ ਬਾਅਦ ਉਸ ਦਾ ਪਤੀ ਰੋਹਿਤ ਸ਼ਰਮਾ ਵੀ ਘਰ ਵਿਚੋਂ ਫਰਾਰ ਹੈ, ਜਿਸ ਕਾਰਣ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਰੋਹਿਤ ਸ਼ਰਮਾ ਵਲੋਂ ਹੀ ਮੋਨਿਕਾ ਦਾ ਕਤਲ ਕੀਤਾ ਗਿਆ ਹੈ ਅਤੇ ਵਾਰਦਾਤ ਤੋਂ ਬਾਅਦ ਉਹ ਆਪਣੇ ਤਿੰਨ ਸਾਲਾ ਬੱਚੇ ਨੂੰ ਲੈ ਕੇ ਫਰਾਰ ਹੋ ਗਿਆ।

ਅਹਿਮ ਖ਼ਬਰ : ਅਕਾਲੀ ਦਲ ਨੇ ਕਰਨੈਲ ਸਿੰਘ ਪੰਜੋਲੀ ਨੂੰ ਪਾਰਟੀ 'ਚੋਂ ਕੱਢਿਆ

ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸ਼ਨੀ ਕਮੇਟੀ ਨੇ ਪਾਰਟੀ ਦੇ ਸੀਨੀਅਰ ਆਗੂ ਕਰਨੈਲ ਸਿੰਘ ਪੰਜੋਲੀ ਦੀਆਂ ਲਗਾਤਾਰ ਚੱਲ ਰਹੀਆਂ ਪਾਰਟੀ ਵਿਰੋਧੀ ਕਾਰਵਾਈਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਨ੍ਹਾਂ ਨੂੰ 6 ਸਾਲ ਵਾਸਤੇ ਪਾਰਟੀ 'ਚੋਂ ਕੱਢਣ ਦਾ ਫ਼ੈਸਲਾ ਕੀਤਾ ਹੈ। 

ਫਾਰਚੂਨਰ ਸਾਹਮਣੇ ਮੌਤ ਬਣ ਕੇ ਆਈ ਗਾਂ, ਬੇਕਾਬੂ ਹੋਈ ਕਾਰ ਦੇ ਉੱਡੇ ਪਰਖ਼ੱਚੇ, ਵਿਅਕਤੀ ਦੀ ਮੌਤ

ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ ’ਤੇ ਇਕ ਫਾਰਚੂਨਰ ਕਾਰ ਦੇ ਸਾਹਮਣੇ ਇਕ ਗਾਂ ਆਉਣ ਕਾਰਨ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰ ਕੇ ਸੜਕ ਦੇ ਦੂਜੇ ਪਾਸੇ ਜਾ ਕੇ ਪਲਟ ਗਈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਸੋਹਣ ਲਾਲ ਉਰਫ਼ ਸੋਨੂੰ ਕਠੂਆ ਦੇ ਵਾਰਡ ਨੰਬਰ-17 ਦਾ ਰਹਿਣ ਵਾਲਾ ਸੀ।

ਦੱਖਣੀ ਅਫਰੀਕਾ 'ਚ ਵਾਹਨਾਂ ਦੀ ਜ਼ਬਰਦਸਤ ਟੱਕਰ, 20 ਲੋਕਾਂ ਦੀ ਮੌਤ

ਦੱਖਣੀ ਅਫਰੀਕਾ ਦੇ ਲਿਮਪੋਪੋ ਸੂਬੇ ਵਿੱਚ ਇੱਕ ਕੈਸ਼ ਇਨ ਟਰਾਂਜ਼ਿਟ ਟਰੱਕ ਦੇ ਕੰਟਰੋਲ ਗੁਆਉਣ ਅਤੇ ਇੱਕ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਜਾਣ ਕਾਰਨ ਘੱਟ ਤੋਂ ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ 60 ਤੋਂ ਵਧੇਰੇ ਜ਼ਖ਼ਮੀ ਹੋ ਗਏ।  ਸਥਾਨਕ ਟਰਾਂਸਪੋਰਟ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਬੰਬੀਹਾ ਗੈਂਗ ਖ਼ਿਲਾਫ਼ ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਇਕੋ ਸਮੇਂ 60 ਤੋਂ ਵੱਧ ਟਿਕਾਣਿਆਂ ’ਤੇ ਛਾਪੇਮਾਰੀ

ਪੰਜਾਬ ਪੁਲਸ ਨੇ ਅੱਜ ਬੰਬੀਹਾ ਗੈਂਗ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਬਠਿੰਡਾ, ਫਿਰੋਜ਼ਪੁਰ ਅਤੇ ਪਟਿਆਲਾ ਦੇ ਆਲੇ-ਦੁਆਲੇ ਦੇ 60 ਤੋਂ ਵੱਧ ਟਿਕਾਣਿਆਂ 'ਤੇ ਸਰਚ ਆਪਰੇਸ਼ਨ ਚਲਾਇਆ ਗਿਆ।

 


author

Manoj

Content Editor

Related News