ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
Wednesday, Apr 20, 2022 - 09:34 PM (IST)
ਜਲੰਧਰ : 'ਆਪ' ਸਰਕਾਰ ਨੇ ਆਪਣਾ ਇਕ ਹੋਰ ਵਾਅਦਾ ਪੂਰਾ ਕਰਦਿਆਂ ਅੱਜ ਕਿਹਾ ਕਿ ਡਿਊਟੀ 'ਤੇ ਸ਼ਹੀਦ ਹੋਣ ਵਾਲੇ ਪੁਲਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਰਾਹਤ ਰਾਸ਼ੀ ਮਿਲੇਗੀ। ਉਥੇ ਹੀ ਪੰਜਾਬ ਸਰਕਾਰ ਵੱਲੋਂ ਬਦਲੀਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ। ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ-
'ਆਪ' ਸਰਕਾਰ ਨੇ ਪੂਰਾ ਕੀਤਾ ਇਕ ਹੋਰ ਵਾਅਦਾ, ਪੁਲਸ ਮੁਲਾਜ਼ਮਾਂ ਲਈ ਕੀਤਾ ਇਹ ਐਲਾਨ (ਵੀਡੀਓ)
'ਆਪ' ਸਰਕਾਰ ਨੇ ਆਪਣਾ ਇਕ ਹੋਰ ਵਾਅਦਾ ਪੂਰਾ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਸ ਮੁਲਾਜ਼ਮਾਂ ਲਈ ਇਕ ਵੱਡਾ ਫੈਸਲਾ ਲਿਆ ਹੈ। ਡਿਊਟੀ 'ਤੇ ਸ਼ਹੀਦ ਹੋਣ ਵਾਲੇ ਪੁਲਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਇਕ ਕਰੋੜ ਰੁਪਏ ਦੀ ਰਾਹਤ ਰਾਸ਼ੀ ਮਿਲੇਗੀ।
ਪੰਜਾਬ ਦੀਆਂ ਜੇਲ੍ਹਾਂ 'ਚ ਵੱਡੇ ਪੱਧਰ 'ਤੇ ਹੈੱਡ ਵਾਰਡਨ, ਵਾਰਡਨ ਤੇ ਸਹਾਇਕ ਸੁਪਰੀਡੈਂਟ ਦੀਆਂ ਬਦਲੀਆਂ
ਪੰਜਾਬ ਸਰਕਾਰ ਦੇ ਜੇਲ੍ਹ ਵਿਭਾਗ ਨੇ ਵੱਡੇ ਪੱਧਰ ’ਤੇ ਸਟਾਫ਼ ਦੀਆਂ ਬਦਲੀਆਂ ਕਰ ਦਿੱਤੀਆਂ ਹਨ, ਜਿਨ੍ਹਾਂ ਵਿਚ ਹੈੱਡ ਵਾਰਡਨ, ਵਾਰਡਨ ਅਤੇ ਸਹਾਇਕ ਸੁਪਰੀਡੈਂਟਾਂ ਨੂੰ ਇਕ ਜੇਲ੍ਹ ਤੋਂ ਦੂਜੀ ’ਚ ਤਾਇਨਾਤ ਕੀਤਾ ਗਿਆ ਹੈ।
ਸਾਬਕਾ CM ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਨਹੀਂ ਮਿਲੀ ਜ਼ਮਾਨਤ, ਨਿਆਇਕ ਹਿਰਾਸਤ 'ਚ ਕੀਤਾ ਵਾਧਾ
ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫ਼ਤਾਰ ਹਨੀ ਨੂੰ ਅੱਜ ਵੀ ਜ਼ਮਾਨਤ ਨਹੀਂ ਮਿਲ ਸਕੀ ਹੈ। ਸਾਬਕਾ ਸੀ. ਐੱਮ. ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀ ਜੁਡੀਸ਼ੀਅਲ ਕਸਟਡੀ ਵਿੱਚ ਅਦਾਲਤ ਨੇ ਹੋਰ ਵਾਧਾ ਕਰ ਦਿੱਤਾ ਹੈ।
ਲੁਧਿਆਣਾ 'ਚ ਦਰਦਨਾਕ ਹਾਦਸਾ, ਝੁੱਗੀ 'ਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 7 ਲੋਕ ਜ਼ਿੰਦਾ ਸੜੇ
ਲੁਧਿਆਣਾ 'ਚ ਹੋਏ ਇਕ ਦਰਦਨਾਕ ਹਾਦਸੇ 'ਚ ਇਕ ਹੀ ਪਰਿਵਾਰ ਦੇ 7 ਲੋਕਾਂ ਦੀ ਮੌਤ ਹੋ ਗਈ। ਤਾਜਪੁਰ ਰੋਡ ਸਥਿਤ ਕੂੜੇ ਦੇ ਡੰਪ ਨੇੜੇ ਬਣੀ ਝੁੱਗੀ 'ਚ ਬੀਤੀ ਰਾਤ ਅਚਾਨਕ ਅੱਗ ਲੱਗ ਗਈ। ਹਾਦਸੇ ਸਮੇਂ ਝੁੱਗੀ ਅੰਦਰ ਇਕ ਹੀ ਪਰਿਵਾਰ ਦੇ 7 ਮੈਂਬਰ ਸੌਂ ਰਹੇ ਸਨ।
ਵਿਦੇਸ਼ ਜਾਣ ਵਾਲਿਆਂ ਲਈ ਅਹਿਮ ਖ਼ਬਰ, ਇਨ੍ਹਾਂ ਵੀਜ਼ਾ ਬਿਨੈਕਾਰ ਕੇਂਦਰਾਂ 'ਚ ਸੇਵਾਵਾਂ ਸ਼ੁਰੂ
ਭਾਰਤ 'ਚ ਲਾਕਡਾਊਨ ਦੇ ਸਮੇਂ ਤੋਂ ਬੰਦ ਪਏ ਯੂਰਪ ਵਿਚ ਵੀਜ਼ਾ ਬਿਨੈਕਾਰ ਕੇਂਦਰਾਂ ਨੂੰ ਮੁੜ ਖੋਲ੍ਹਣ ਬਾਰੇ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵੀਜ਼ਾ ਕੇਂਦਰਾਂ ਦੀਆਂ ਸੇਵਾਵਾਂ ਲਾਕਡਾਊਨ ਦੌਰਾਨ ਮੁਅੱਤਲ ਕਰ ਦਿੱਤੀਆਂ ਗਈਆਂ ਸਨ, ਜਿਨ੍ਹਾਂ ਨੂੰ ਹੁਣ ਮੁੜ ਖੋਲ੍ਹਣ ਦੀ ਸੂਚਨਾ ਮਿਲੀ ਹੈ।
'ਕੁਮਾਰ ਵਿਸ਼ਵਾਸ' ਦੇ ਘਰ ਪੁੱਜੀ ਪੰਜਾਬ ਪੁਲਸ, ਸਾਬਕਾ 'ਆਪ' ਆਗੂ ਨੇ CM ਭਗਵੰਤ ਮਾਨ ਨੂੰ ਕੀਤਾ ਆਗਾਹ
ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਅਤੇ ਕਵੀ ਕੁਮਾਰ ਵਿਸ਼ਵਾਸ ਦੇ ਘਰ ਪੰਜਾਬ ਪੁਲਸ ਪੁਹੰਚੀ ਹੈ। ਕੁਮਾਰ ਵਿਸ਼ਵਾਸ ਨੇ ਖ਼ੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਵਿਸ਼ਵਾਸ ਨੇ ਘਰ ਪਹੁੰਚੀ ਪੰਜਾਬ ਪੁਲਸ ਦੀਆਂ ਤਸਵੀਰਾਂ ਖ਼ੁਦ ਪੋਸਟ ਕੀਤੀਆਂ ਹਨ।
ਜਹਾਂਗੀਰਪੁਰੀ ’ਚ ਬੁਲਡੋਜ਼ਰ ਕਾਰਵਾਈ ’ਤੇ SC ਦੀ ਰੋਕ, ਲੋਕ ਬੋਲੇ-‘'ਹੁਣ ਕੀ ਰਹਿ ਗਿਆ, ਸਾਡੀ ਰੋਜ਼ੀ-ਰੋਟੀ ਖੋਹ ਲਈ'
ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਦਿੱਲੀ ਦੇ ਹਿੰਸਾ ਪ੍ਰਭਾਵਿਤ ਜਹਾਂਗੀਰਪੁਰੀ ਇਲਾਕੇ ’ਚ ਪ੍ਰਸ਼ਾਸਨ ਦੇ ਕਬਜ਼ਾ ਹਟਾਉਣ ਮੁਹਿੰਮ ’ਤੇ ਰੋਕ ਲਾ ਦਿੱਤੀ ਹੈ। ਕੋਰਟ ਦੇ ਇਸ ਹੁਕਮ ਤੋਂ ਬਾਅਦ ਇਲਾਕੇ ਦੇ ਲੋਕਾਂ ਦਾ ਦਰਦ ਛਲਕਿਆ।
ਬੁਲਡੋਜ਼ਰ ਨਾਲ ਮਕਾਨ ਨਹੀਂ, ਸੰਵਿਧਾਨ ਢਹਿ-ਢੇਰੀ ਹੋ ਰਿਹੈ: ਰਾਹੁਲ
ਕਾਂਗਰਸ ਨੇ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕੇ ਜਹਾਂਗੀਰਪੁਰੀ ’ਚ ਬੁਲਡੋਜ਼ਰ ਚਲਾਏ ਜਾਣ ਨੂੰ ਲੈ ਕੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਬੁਲਡੋਜ਼ਰ ਨਾਲ ਮਕਾਨ ਨਹੀਂ, ਸਗੋਂ ਦੇਸ਼ ਦੇ ਸੰਵਿਧਾਨ ਨੂੰ ਢਹਿ-ਢੇਰੀ ਕੀਤਾ ਜਾ ਰਿਹਾ ਹੈ।
ਕਿਵੇਂ ਰੋਕੀਆਂ ਜਾਣ ਜਹਾਂਗੀਰਪੁਰੀ ਵਰਗੀਆਂ ਹਿੰਸਕ ਘਟਨਾਵਾਂ, ਕਿਰਨ ਬੇਦੀ ਨੇ ਦਿੱਤੇ ਇਹ ਵੱਡੇ ਸੁਝਾਅ
16 ਅਪ੍ਰੈਲ ਨੂੰ ਰਾਜਧਾਨੀ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ’ਚ ਹਨੂੰਮਾਨ ਜਯੰਤੀ ਮੌਕੇ ਭੜਕੀ ਹਿੰਸਾ ਨੂੰ ਲੈ ਕੇ ਸਿਆਸਤ ਵੀ ਗਰਮਾ ਗਈ ਹੈ। ਦੱਸ ਦੇਈਏ ਕਿ ਜਹਾਂਗੀਰਪੁਰੀ ਇਲਾਕੇ ’ਚ 16 ਅਪ੍ਰੈਲ ਨੂੰ ਹਨੂੰਮਾਨ ਜਯੰਤੀ ’ਤੇ ਆਯੋਜਿਤ ਸ਼ੋਭਾ ਯਾਤਰਾ ਦੌਰਾਨ ਦੋ ਧਿਰਾਂ ’ਚ ਹਿੰਸਕ ਝੜਪ ਹੋਈ ਸੀ।
ਕੱਲ ਤੋਂ ਬ੍ਰਿਟਿਸ਼ PM ਜਾਨਸਨ 2 ਦਿਨਾ ਭਾਰਤ ਦੌਰੇ 'ਤੇ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨਗੇ ਮੁਲਾਕਾਤ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੀਰਵਾਰ ਨੂੰ ਦੋ ਦਿਨਾ ਭਾਰਤ ਦੌਰੇ 'ਤੇ ਆ ਰਹੇ ਹਨ। ਉਹ ਕੱਲ ਸਵੇਰੇ ਅਹਿਮਦਾਬਾਦ ਏਅਰਪੋਰਟ 'ਤੇ ਪਹੁੰਚਣਗੇ। ਜਾਨਸਨ 21 ਅਪ੍ਰੈਲ ਨੂੰ ਗੁਜਰਾਤ ਦੇ ਅਹਿਮਦਾਬਾਦ ਤੋਂ ਯਾਤਰਾ ਦੀ ਸ਼ੁਰੂਆਤ ਕਰਨਗੇ।