ਵਕੀਲ 'ਤੇ ਚੱਲੀਆਂ ਗੋਲੀਆਂ ਤੇ ਅਕਾਲੀ ਦਲ ਵੱਲੋਂ ਬਾਗੀ ਧੜੇ ਦੇ ਆਗੂ ਨੂੰ ਵੱਡੀ ਜ਼ਿੰਮੇਵਾਰੀ, ਅੱਜ ਦੀਆਂ ਟੌਪ-10 ਖਬਰਾਂ
Thursday, Jan 23, 2025 - 07:16 PM (IST)
ਜਲੰਧਰ : ਪੰਜਾਬ ਵਿਚ ਅੱਜ ਵੱਡੀ ਵਾਰਦਾਤ ਸਾਹਮਣੇ ਆਈ ਜਿਥੇ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਐੱਨ. ਐੱਫ਼. ਐੱਲ. ਗੇਟ ਨੰਬਰ ਇੱਕ ਦੇ ਨੇੜੇ ਵਕੀਲ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਜਾਣਕਾਰੀ ਮੁਤਾਬਕ ਐਡਵੋਕੇਟ ਯਸ਼ ਕਰਵੱਸਰਾ ਮੋਟਰਸਾਈਕਲ 'ਤੇ ਘਰ ਨੂੰ ਵਾਪਸ ਜਾ ਰਿਹਾ ਸੀ। ਇਸ ਦੌਰਾਨ ਕਾਰ ਸਵਾਰਾਂ ਨੇ ਉਸ 'ਤੇ ਤਾਬੜ-ਤੋੜ ਗੋਲੀਆਂ ਚੱਲਾ ਦਿੱਤੀਆਂ। ਇਸ ਦੌਰਾਨ ਦੋ ਗੋਲੀਆਂ ਐਡਵੋਕੇਟ ਯਸ਼ ਦੇ ਲੱਗੀਆਂ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਇਲਾਜ ਲਈ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਵੱਡਾ ਕਦਮ ਚੁੱਕਦਿਆਂ ਬਾਗੀ ਧੜੇ ਦੇ ਆਗੂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਜਿਸ ਦੇ ਤਹਿਤ ਅਕਾਲੀ ਦਲ ਨੇ ਬਾਗੀ ਧੜੇ ਦੇ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਫਰੀਦਕੋਟ ਦਾ ਅਬਜ਼ਰਵਰ ਨਿਯੁਕਤ ਕੀਤਾ ਹੈ। ਇਹ ਨਿਯੁਕਤੀ 20 ਜਨਵਰੀ ਨੂੰ ਪਾਰਟੀ ਵਲੋਂ ਸ਼ੁਰੂ ਕੀਤੀ ਗਈ ਵਿਸ਼ਾਲ ਮੈਂਬਰਸ਼ਿਪ ਮੁਹਿੰਮ ਦੇ ਚੱਲਦੇ ਕੀਤੀ ਗਈ ਹੈ। ਇਸ ਤੋਂ ਇਲਾਵਾ ਵਰਿੰਦਰ ਸਿੰਘ ਬਾਜਵਾ ਜਿਨ੍ਹਾਂ ਨੂੰ ਪਹਿਲਾਂ ਨਵਾਂਸ਼ਹਿਰ ਜ਼ਿਲ੍ਹੇ ਦੇ ਨਿਗਰਾਨ ਨਿਯੁਕਤ ਕੀਤਾ ਗਿਆ ਸੀ, ਜੋ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਹਰਜਿੰਦਰ ਸਿੰਘ ਧਾਮੀ ਨਾਲ ਜੁੜਨਗੇ। ਆਓ ਇਸ ਦੇ ਨਾਲ ਹੀ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ...
ਪੰਜਾਬ 'ਚ ਵੱਡੀ ਵਾਰਦਾਤ, ਵਕੀਲ 'ਤੇ ਚੱਲੀਆਂ ਤਾਬੜਤੋੜ ਗੋਲੀਆਂ
ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਐੱਨ. ਐੱਫ਼. ਐੱਲ. ਗੇਟ ਨੰਬਰ ਇੱਕ ਦੇ ਨੇੜੇ ਵਕੀਲ ਦੇ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਐਡਵੋਕੇਟ ਯਸ਼ ਕਰਵੱਸਰਾ ਮੋਟਰਸਾਈਕਲ 'ਤੇ ਘਰ ਨੂੰ ਵਾਪਸ ਜਾ ਰਿਹਾ ਸੀ। ਇਸ ਦੌਰਾਨ ਕਾਰ ਸਵਾਰਾਂ ਨੇ ਉਸ 'ਤੇ ਤਾਬੜ-ਤੋੜ ਗੋਲੀਆਂ ਚੱਲਾ ਦਿੱਤੀਆਂ। ਇਸ ਦੌਰਾਨ ਦੋ ਗੋਲੀਆਂ ਐਡਵੋਕੇਟ ਯਸ਼ ਦੇ ਲੱਗੀਆਂ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਇਲਾਜ ਲਈ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਅਕਾਲੀ ਦਲ ਦਾ ਵੱਡਾ ਕਦਮ, ਬਾਗੀ ਧੜੇ ਦੇ ਆਗੂ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ
ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਵੱਡਾ ਕਦਮ ਚੁੱਕਦਿਆਂ ਬਾਗੀ ਧੜੇ ਦੇ ਆਗੂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਜਿਸ ਦੇ ਤਹਿਤ ਅਕਾਲੀ ਦਲ ਨੇ ਬਾਗੀ ਧੜੇ ਦੇ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਫਰੀਦਕੋਟ ਦਾ ਅਬਜ਼ਰਵਰ ਨਿਯੁਕਤ ਕੀਤਾ ਹੈ। ਇਹ ਨਿਯੁਕਤੀ 20 ਜਨਵਰੀ ਨੂੰ ਪਾਰਟੀ ਵਲੋਂ ਸ਼ੁਰੂ ਕੀਤੀ ਗਈ ਵਿਸ਼ਾਲ ਮੈਂਬਰਸ਼ਿਪ ਮੁਹਿੰਮ ਦੇ ਚੱਲਦੇ ਕੀਤੀ ਗਈ ਹੈ। ਇਸ ਤੋਂ ਇਲਾਵਾ ਵਰਿੰਦਰ ਸਿੰਘ ਬਾਜਵਾ ਜਿਨ੍ਹਾਂ ਨੂੰ ਪਹਿਲਾਂ ਨਵਾਂਸ਼ਹਿਰ ਜ਼ਿਲ੍ਹੇ ਦੇ ਨਿਗਰਾਨ ਨਿਯੁਕਤ ਕੀਤਾ ਗਿਆ ਸੀ, ਜੋ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਹਰਜਿੰਦਰ ਸਿੰਘ ਧਾਮੀ ਨਾਲ ਜੁੜਨਗੇ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਪੰਜਾਬ ਵਿਚ ਕੁੜੀਆਂ ਦੇ ਲਿੰਗ ਅਨੁਪਾਤ 'ਚ ਵੱਡਾ ਫੇਰਬਦਲ, ਸਾਹਮਣੇ ਆਏ ਅੰਕੜੇ
ਮਹਿਲਾ ਸਸ਼ਕਤੀਕਰਨ ਅਤੇ ਲਿੰਗ ਸਮਾਨਤਾ ਪ੍ਰਤੀ ਪੰਜਾਬ ਦੇ ਸਮਰਪਿਤ ਯਤਨਾਂ ਨੂੰ ਭਾਰਤ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅੰਨਪੂਰਨਾ ਦੇਵੀ ਵੱਲੋਂ ਬੇਟੀ ਬਚਾਓ ਬੇਟੀ ਪੜਾਓ ਸਕੀਮ ਦੀ ਪੰਜਾਬ ਸੂਬੇ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਹੈ। ਇਸ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਲੜਕੀਆਂ ਦਾ ਜਨਮ ਸਮੇਂ ਰਾਸਟਰੀ ਲਿੰਗ ਅਨੁਪਾਤ 2014-15 ਵਿਚ 918 ਤੋਂ ਵੱਧ ਕੇ 2023-24 ਵਿਚ 930 ਹੋ ਗਿਆ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਗੁਰਦੁਆਰਾ ਚੋਣ ਕਮਿਸ਼ਨ ਨੂੰ ਮਿਲਿਆ ਅਕਾਲੀ ਦਲ ਦਾ ਵਫ਼ਦ, ਦਰਜ ਕਰਾਈ ਸ਼ਿਕਾਇਤ
ਸ਼੍ਰੋਮਣੀ ਅਕਾਲੀ ਦਲ ਦੇ ਇਕ ਵਫ਼ਦ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਗੁਰਦੁਆਰਾ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵਫ਼ਦ ਵਲੋਂ ਐੱਸ. ਜੀ. ਪੀ. ਸੀ. ਦੀਆਂ ਨਵੀਆਂ ਬਣੀਆਂ ਵੋਟਾਂ 'ਚ ਹੋਈ ਵੱਡੀ ਧਾਂਦਲੀ ਦੇ ਮੁੱਦੇ 'ਤੇ ਗੁਰਦੁਆਰਾ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਫਰਜ਼ੀ ਵੋਟਾਂ ਬਣਾਉਣ ਦੀ ਸ਼ਿਕਾਇਤ ਦਰਜ ਕਰਵਾਈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਖੁੱਲ੍ਹ ਗਿਆ ਏਅਰ ਹੋਸਟਸ ਕੁੜੀ ਦੇ ਕਤਲ ਰਾਜ਼, ਪੁਲਸ ਮੁਲਾਜ਼ਮ ਪ੍ਰੇਮੀ ਨੇ ਹੀ ਦਿੱਤਾ...
ਭਾਖੜਾ ਨਹਿਰ ’ਚੋਂ ਮੰਗਲਵਾਰ ਨੂੰ ਮਿਲੀ ਨੌਜਵਾਨ ਕੁੜੀ ਦੀ ਲਾਸ਼ ਦੀ ਪਛਾਣ ਹੋ ਗਈ ਹੈ। ਮ੍ਰਿਤਕ ਕੁੜੀ ਹਿਮਾਚਲ ਦੇ ਮੰਡੀ ਇਲਾਕੇ ਦੀ ਰਹਿਣ ਵਾਲੀ ਨਿਸ਼ਾ (22) ਹੈ। ਦੱਸਿਆ ਜਾ ਰਿਹਾ ਹੈ ਕਿ ਨਿਸ਼ਾ ਦਾ ਕਤਲ ਹੋਇਆ ਹੈ। 22 ਸਾਲਾ ਏਅਰ ਹੋਸਟੇਸ ਵਿਦਿਆਰਥਣ ਦਾ ਦਰਦਨਾਕ ਕਤਲ ਕੀਤਾ ਗਿਆ ਹੈ। ਉਸਦਾ ਕਤਲ ਦਾ ਦੋਸ਼ 33 ਸਾਲਾ ਪੁਲਸ ਮੁਲਾਜ਼ਮ 'ਤੇ ਲੱਗਾ ਹੈ ਜੋ ਉਸ ਦਾ ਪ੍ਰੇਮੀ ਦੱਸਿਆ ਜਾ ਰਿਹਾ ਹੈ। ਦੋਸ਼ ਹੈ ਕਿ ਉਕਤ ਨੇ ਝੂਠੇ ਬਹਾਨੇ ਬਣਾ ਕੇ ਪਹਿਲਾਂ ਉਸ ਨਾਲ ਦੋਸਤੀ ਕੀਤੀ ਸੀ। ਸੂਤਰਾਂ ਅਨੁਸਾਰ, ਪੁਲਸ ਮੁਲਾਜ਼ਮ ਪੰਜ ਮਹੀਨੇ ਪਹਿਲਾਂ ਕੁਆਰਾ ਹੋਣ ਦਾ ਦਾਅਵਾ ਕਰਕੇ ਨਿਸ਼ਾ ਨੂੰ ਮਿਲਿਆ ਅਤੇ ਉਸ ਨਾਲ ਨਜ਼ਦੀਕੀ ਵਧਾਈ। ਹਾਲਾਂਕਿ, ਜਦੋਂ ਉਸਨੂੰ ਪਤਾ ਲੱਗਾ ਕਿ ਉਸਦੀ ਪਤਨੀ, ਜੋ ਕਿ ਆਸਟ੍ਰੇਲੀਆ ਵਿਚ ਸੀ, ਜਲਦੀ ਹੀ ਵਾਪਸ ਆਵੇਗੀ ਤਾਂ ਉਸਨੇ ਕਥਿਤ ਤੌਰ 'ਤੇ ਨਿਸ਼ਾ ਨੂੰ ਰੋਪੜ ਬੁਲਾਇਆ ਅਤੇ ਨਹਿਰ ਵਿਚ ਧੱਕ ਦਿੱਤਾ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਪਤਨੀ ਦਾ ਕਤਲ ਕਰ ਲਾਸ਼ ਦੇ ਕੀਤੇ ਟੋਟੇ, ਫਿਰ ਪ੍ਰੈੱਸ਼ਰ ਕੁੱਕਰ 'ਚ ਉਬਾਲਿਆ
ਦਿੱਲੀ ਦੇ ਸ਼ਰਧਾ ਵਾਕਰ ਕਤਲ ਕੇਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਤਰ੍ਹਾਂ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਤੇਲੰਗਾਨਾ ਦੇ ਹੈਦਰਾਬਾਦ ਤੋਂ ਸਾਹਮਣੇ ਆਇਆ ਹੈ। ਇੱਥੋਂ ਦੇ ਰੰਗਾਰੈੱਡੀ ਜ਼ਿਲ੍ਹੇ ਦੇ ਮੀਰਪੇਟ 'ਚ ਰਹਿਣ ਵਾਲੇ ਸਾਬਕਾ ਫ਼ੌਜੀ ਗੁਰੂ ਮੂਰਤੀ ਨੇ ਆਪਣੀ ਪਤਨੀ ਵੈਂਕਟ ਮਾਧਵੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਉਸ ਨੇ ਆਪਣੀ ਪਤਨੀ ਦੀ ਲਾਸ਼ ਦੇ ਛੋਟੇ-ਛੋਟੇ ਟੋਟੇ ਕਰ ਕੇ ਪ੍ਰੈੱਸ਼ਰ ਕੁੱਕਰ 'ਚ ਉਬਾਲ ਦਿੱਤੇ। ਸਰੀਰ ਦੇ ਅੰਗਾਂ ਨੂੰ ਚੰਦਨ ਝੀਲ ਇਲਾਕੇ ਵਿਚ ਸੁੱਟ ਦਿੱਤਾ। ਦੋਸ਼ੀ ਪਤੀ ਨੇ ਪੁਲਸ ਸਾਹਮਣੇ ਇਹ ਵੱਡਾ ਖ਼ੁਲਾਸਾ ਕੀਤਾ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਲੱਖਾਂ ਲੋਕਾਂ ਦਾ ਟੁੱਟਿਆ ਅਮਰੀਕਾ ਵੱਸਣ ਦਾ ਸੁਪਨਾ, ਟਰੰਪ ਨੇ ਇਸ ਐਪ ਨੂੰ ਕੀਤਾ ਬੰਦ
ਲੱਖਾਂ ਲੋਕਾਂ ਦਾ ਅਮਰੀਕਾ ਵਿੱਚ ਵੱਸਣ ਦਾ ਸੁਪਨਾ ਟੁੱਟ ਗਿਆ ਹੈ। ਅਜਿਹਾ ਇਸ ਲਈ ਕਿਉਂਕਿ ਡੋਨਾਲਡ ਟਰੰਪ ਦੇ ਇਕ ਦਸਤਖਤ ਨੇ ਦੂਜੇ ਦੇਸ਼ਾਂ ਤੋਂ ਅਮਰੀਕਾ ’ਚ ਗੈਰ-ਕਾਨੂੰਨੀ ਤਰੀਕੇ ਨਾਲ ਵਸ ਕੇ ਨਾਗਰਿਕਤਾ ਹਾਸਲ ਕਰਨ ਵਾਲੇ ਲੱਖਾਂ-ਕਰੋੜਾਂ ਲੋਕਾਂ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਕਰ ਦਿੱਤੇ ਹਨ। ਦਰਅਸਲ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਦੇ ਕੁਝ ਘੰਟਿਆਂ ਦੇ ਅੰਦਰ ਹੀ CBP One ਐਪ ਨੂੰ ਬੰਦ ਕਰ ਦਿੱਤਾ ਹੈ। ਇਸ ਮੋਬਾਈਲ ਐਪ ਨੂੰ ਯੂ.ਐੱਸ. ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਨੇ ਲਾਂਚ ਕੀਤਾ ਸੀ। ਇਸ ਐਪ ਰਾਹੀਂ ਲੱਖਾਂ ਗੈਰ-ਕਾਨੂੰਨੀ ਪ੍ਰਵਾਸੀਆਂ ਅਤੇ ਸ਼ਰਨ ਮੰਗਣ ਵਾਲਿਆਂ ਨੂੰ ਲੀਗਲ ਸਟੇਟਸ ਦਿੱਤਾ ਗਿਆ ਸੀ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਯੁਵਰਾਜ ਸਿੰਘ ਦੇ ਚੇਲੇ ਨੇ ਹੀ ਤੋੜਿਆ ਉਸਤਾਦ ਦਾ ਮਹਾਰਿਕਾਰਡ, ਹੱਕੇ-ਬੱਕੇ ਰਹਿ ਗਏ ਗੋਰੇ
ਕੋਲਕਾਤਾ ਦੇ ਈਡਨ ਗਾਰਡਨਸ 'ਚ 22 ਜਨਵਰੀ ਨੂੰ ਹੋਏ ਪਹਿਲੇ ਟੀ20 ਮੁਕਾਬਲੇ 'ਚ ਟੀਮ ਇੰਡੀਆ ਨੇ ਇੰਗਲੈਂਡ ਨੂੰ ਹਰਾ ਦਿੱਤਾ। ਭਾਰਤੀ ਟੀਮ ਦੇ ਗੇਂਦਬਾਜ਼ਾਂ ਨੇ ਕਮਾਲ ਦੀ ਗੇਂਦਬਾਜ਼ੀ ਕੀਤੀ। ਸਿੱਟੇ ਵਜੋਂ ਇੰਗਲੈਂਡ ਦੀ ਟੀਮ 132 ਦੌੜਾਂ 'ਤੇ ਆਊਟ ਹੋ ਗਈ। ਜੋਸ ਬਟਲਰ 68) ਹਾਈਏਸਟ ਸਕੋਰਰ ਰਹੇ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
Maruti ਨੇ ਦਿੱਤਾ ਗਾਹਕਾਂ ਨੂੰ ਝਟਕਾ! ਵਾਹਨਾਂ ਦੀਆਂ ਕੀਮਤਾਂ 'ਚ ਵਾਧੇ ਦਾ ਕੀਤਾ ਐਲਾਨ
ਪ੍ਰਮੁੱਖ ਆਟੋਮੋਬਾਈਲ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ (MSI) 1 ਫਰਵਰੀ ਤੋਂ ਆਪਣੇ ਵੱਖ-ਵੱਖ ਮਾਡਲਾਂ ਦੀਆਂ ਕੀਮਤਾਂ 'ਚ 32,500 ਰੁਪਏ ਦਾ ਵਾਧਾ ਕਰੇਗੀ। ਕੰਪਨੀ ਨੇ ਵੀਰਵਾਰ ਨੂੰ ਕਿਹਾ ਕਿ ਇਸ ਨਾਲ ਕੱਚੇ ਮਾਲ ਦੀ ਕੀਮਤ 'ਚ ਵਾਧੇ ਦੇ ਪ੍ਰਭਾਵ ਨੂੰ ਕੁਝ ਹੱਦ ਤੱਕ ਘੱਟ ਕਰਨ 'ਚ ਮਦਦ ਮਿਲੇਗੀ। ਮਾਰੂਤੀ ਸੁਜ਼ੂਕੀ ਇੰਡੀਆ ਨੇ ਸਟਾਕ ਐਕਸਚੇਂਜ ਫਾਈਲਿੰਗ ਵਿੱਚ ਕਿਹਾ, “ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਅਤੇ ਸੰਚਾਲਨ ਖਰਚਿਆਂ ਦੇ ਕਾਰਨ, ਕੰਪਨੀ 1 ਫਰਵਰੀ, 2025 ਤੋਂ ਕਾਰਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦੀ ਯੋਜਨਾ ਬਣਾ ਰਹੀ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਮਸ਼ਹੂਰ ਨਿਰਦੇਸ਼ਕ ਰਾਮ ਗੋਪਾਲ ਵਰਮਾ 3 ਮਹੀਨੇ ਦੀ ਸਜ਼ਾ, ਜਾਣੋ ਪੂਰਾ ਮਾਮਲਾ
ਮੁੰਬਈ ਦੀ ਇਕ ਅਦਾਲਤ ਨੇ ਬਾਲੀਵੁੱਡ ਫ਼ਿਲਮ ਨਿਰਦੇਸ਼ਕ ਰਾਮ ਗੋਪਾਲ ਵਰਮਾ ਨੂੰ ਚੈੱਕ ਬਾਊਂਸ ਹੋਣ ਦੇ ਮਾਮਲੇ 'ਚ 3 ਮਹੀਨੇ ਦੀ ਸਜ਼ਾ ਸੁਣਾਈ ਹੈ। ਇਹ ਫ਼ੈਸਲਾ ਉਸ ਦੇ ਨਵੇਂ ਪ੍ਰਾਜੈਕਟ 'ਸਿੰਡੀਕੇਟ' ਦੇ ਐਲਾਨ ਤੋਂ ਇਕ ਦਿਨ ਪਹਿਲਾਂ ਆਇਆ ਹੈ। ਅੰਧੇਰੀ ਮੈਜਿਸਟ੍ਰੇਟ ਅਦਾਲਤ ਨੇ ਮੰਗਲਵਾਰ ਨੂੰ ਇਹ ਫ਼ੈਸਲਾ ਸੁਣਾਇਆ, ਜਿੱਥੇ ਪਿਛਲੇ 7 ਸਾਲਾਂ ਤੋਂ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ। ਹਾਲਾਂਕਿ ਵਰਮਾ ਫ਼ੈਸਲਾ ਸੁਣਨ ਲਈ ਅਦਾਲਤ 'ਚ ਹਾਜ਼ਰ ਨਹੀਂ ਹੋਏ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।