ਖਨੌਰੀ ਬਾਰਡਰ ''ਤੇ ਹੁਣ ਇਕ ਨਹੀਂ 112 ''ਡੱਲੇਵਾਲ'', ਅੰਮ੍ਰਿਤਪਾਲ ਦੀ ਨਵੀਂ ਪਾਰਟੀ ਦਾ ਐਲਾਨ, ਜਾਣੋਂ ਅੱਜ ਦੀਆਂ ਟਾਪ-10 ਖਬਰਾਂ
Tuesday, Jan 14, 2025 - 07:17 PM (IST)
ਜਲੰਧਰ : ਪੰਜਾਬ ਤੇ ਹਰਿਆਣਾ ਬਾਰਡਰ ਉੱਤੇ ਚੱਲ ਰਹੇ ਖਨੌਰੀ ਮੋਰਚੇ ਵਿਚ ਕਿਸਾਨਾਂ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਇਹ ਐਲਾਨ ਜਗਜੀਤ ਸਿੰਘ ਡੱਲੇਵਾਲ ਦੀ ਲਗਾਤਾਰ ਵਿਗੜਦੀ ਸਿਹਤ ਕਾਰਨ ਲਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਡੱਲੇਵਾਲ ਦੇ ਨਾਲ 111 ਕਿਸਾਨ ਹੋਰ ਮਰਨ ਵਰਤ ਵਿਚ ਹਿੱਸਾ ਲੈਣਗੇ। ਇਸ ਦਾ ਮਤਲਬ ਕਿ ਹੁਣ ਖਨੌਰੀ ਬਾਰਡਰ ਉੱਤੇ ਇਕ ਨਹੀਂ ਬਲਕਿ 112 ਡੱਲੇਵਾਲ ਮਰਨ ਵਰਤ ਉੱਤੇ ਹੋਣਗੇ। ਇਸ ਤੋਂ ਇਲਾਵਾ ਪੰਜਾਬ ਦੀ ਸਿਆਰਤ ਵਿਚ ਵੱਡਾ ਧਮਾਕਾ ਕਰਦਿਆਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਸਿਆਸੀ ਪਾਰਟੀ ਦਾ ਐਲਾਨ ਹੋ ਗਿਆ ਹੈ। ਅੰਮ੍ਰਿਤਪਾਲ ਸਿੰਘ ਦੇ ਧੜੇ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਗਈ ਕਾਨਫ਼ਰੰਸ ਦੌਰਾਨ ਇਸ ਪਾਰਟੀ ਦਾ ਐਲਾਨ ਕੀਤਾ ਗਿਆ ਹੈ। ਇਸ ਪਾਰਟੀ ਦਾ ਨਾਂ 'ਅਕਾਲੀ ਦਲ ਵਾਰਿਸ ਪੰਜਾਬ ਦੇ' ਰੱਖਿਆ ਗਿਆ ਹੈ। ਆਓ ਇਸ ਦੇ ਨਾਲ ਹੀ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ...
ਡੱਲੇਵਾਲ ਦੀ ਵਿਗੜਦੀ ਸਿਹਤ ਮਗਰੋਂ ਖਨੌਰੀ ਬਾਰਡਰ ਤੋਂ ਹੋ ਗਿਆ ਵੱਡਾ ਐਲਾਨ
ਪੰਜਾਬ ਤੇ ਹਰਿਆਣਾ ਬਾਰਡਰ ਉੱਤੇ ਚੱਲ ਰਹੇ ਖਨੌਰੀ ਮੋਰਚੇ ਵਿਚ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਇਹ ਐਲਾਨ ਜਗਜੀਤ ਸਿੰਘ ਡੱਲੇਵਾਲ ਦੀ ਲਗਾਤਾਰ ਵਿਗੜਦੀ ਸਿਹਤ ਕਾਰਨ ਲਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਡੱਲੇਵਾਲ ਦੇ ਨਾਲ 111 ਕਿਸਾਨ ਹੋਰ ਮਰਨ ਵਰਤ ਵਿਚ ਹਿੱਸਾ ਲੈਣਗੇ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
MP ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਐਲਾਨ
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਸਿਆਸੀ ਪਾਰਟੀ ਦਾ ਐਲਾਨ ਹੋ ਗਿਆ ਹੈ। ਅੰਮ੍ਰਿਤਪਾਲ ਸਿੰਘ ਦੇ ਧੜੇ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਗਈ ਕਾਨਫ਼ਰੰਸ ਦੌਰਾਨ ਇਸ ਪਾਰਟੀ ਦਾ ਐਲਾਨ ਕੀਤਾ ਗਿਆ ਹੈ। ਇਸ ਪਾਰਟੀ ਦਾ ਨਾਂ 'ਅਕਾਲੀ ਦਲ ਵਾਰਿਸ ਪੰਜਾਬ ਦੇ' ਰੱਖਿਆ ਗਿਆ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
CM ਮਾਨ ਵੱਲੋਂ GNDU 'ਚ ਸੁਰਜੀਤ ਪਾਤਰ ਸੈਂਟਰ ਫਾਰ ਐਥੀਕਲ AI ਸਥਾਪਤ ਕਰਨ ਦਾ ਐਲਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਅਤਿ-ਆਧੁਨਿਕ ਸੁਰਜੀਤ ਪਾਤਰ ਸੈਂਟਰ ਫਾਰ ਐਥੀਕਲ ਆਰਟੀਫਿਸ਼ਲ ਇੰਟੈਲੀਜੈਂਸ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਇੱਥੇ ਉੱਘੇ ਕਵੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕਰਵਾਏ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੈਂਟਰ ਅਤਿ-ਆਧੁਨਿਕ ਤਕਨਾਲੋਜੀ ਨਾਲ ਲੈਸ ਹੋਵੇਗਾ। ਉਨ੍ਹਾਂ ਇਸ ਅਹਿਮ ਕਾਰਜ ਲਈ ਯੂਨੀਵਰਸਿਟੀ ਨੂੰ ਪੂਰੀ ਸਹਾਇਤਾ ਅਤੇ ਸਹਿਯੋਗ ਦਾ ਭਰੋਸਾ ਦਿੱਤਾ। ਭਗਵੰਤ ਸਿੰਘ ਮਾਨ ਨੇ ਇਸ ਮਹਾਨ ਲੇਖਕ ਦੀ ਯਾਦ ਵਿੱਚ ਐਵਾਰਡ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ, ਜਿਸ ਨਾਲ ਉੱਭਰਦੇ ਲੇਖਕ ਉਤਸ਼ਾਹਿਤ ਹੋਣਗੇ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਮਾਘੀ ਕਾਨਫਰੰਸ 'ਚ ਬੋਲੇ ਸੁਖਬੀਰ, ਪੰਜਾਬ ਨੂੰ ਮਰਵਾਉਣ ਵਾਲੀਆਂ ਤਾਕਤਾਂ ਇਕੱਠੀਆਂ ਹੋਈਆਂ
ਅੱਜ ਮਾਘੀ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਚ ਅਕਾਲੀ ਦਲ ਵਲੋਂ ਕੀਤੀ ਗਈ ਕਾਨਫਰੰਸ ਦੌਰਾਨ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਰੋਧੀਆਂ 'ਤੇ ਵੱਡੇ ਹਮਲੇ ਬੋਲੇ। ਉਨ੍ਹਾਂ ਕਿਹਾ ਕਿ ਪਹਿਲਾਂ ਬਾਦਲ ਸਾਹਿਬ 'ਤੇ ਹਮਲੇ ਹੁੰਦੇ ਸਨ, ਹੁਣ ਮੇਰੇ 'ਤੇ ਹੋ ਰਹੇ ਹਨ। ਪੰਥ ਵਿਰੋਧੀ ਪਾਰਟੀਆਂ ਦਾ ਨਿਸ਼ਾਨਾ ਇਕੋ ਇਕ ਹੁੰਦਾ ਸੀ ਉਹ ਵੀ ਪ੍ਰਕਾਸ਼ ਸਿੰਘ ਬਾਦਲ । ਹੁਣ ਮੈਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ। ਅੱਜ ਪੰਜਾਬ ਨੂੰ ਮਰਵਾਉਣ ਵਾਲੀਆਂ ਤਾਕਤਾਂ ਇਕੱਠੀਆਂ ਹੋ ਰਹੀਆਂ ਹਨ। ਮੇਰੇ ਖ਼ਿਲਾਫ ਹਰ ਘਿਨੌਣੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਮੈਨੂੰ ਜਾਨੋਂ ਮਾਰਨ ਦੀ ਵੀ ਕੋਸ਼ਿਸ਼ ਹੋਈ। ਇਨ੍ਹਾਂ ਤਾਕਤਾਂ ਦਾ ਇਕੋ ਨਿਸ਼ਾਨਾਂ ਬਾਦਲ ਪਰਿਵਾਰ ਹੈ। ਇਹ ਚਾਹੁੰਦੇ ਹਨ ਕਿ ਬਾਦਲ ਦਾ ਨਾਮ ਖ਼ਤਮ ਕਰ ਦਿਓ ਅਕਾਲੀ ਦਲ ਦਾ ਨਾਮ ਖ਼ਤਮ ਹੋ ਜਾਵੇਗਾ। ਪਿਛਲੇ ਛੇ ਮਹੀਨਿਆਂ ਤੋਂ ਏਜੰਸੀਆਂ ਨੇ ਮੇਰੇ ਖ਼ਿਲਾਫ ਰੱਜ ਕੇ ਪ੍ਰਚਾਰ ਕੀਤਾ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਲੋਹੜੀ ਵਾਲੀ ਰਾਤ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, 28 ਸਾਲਾ ਮੁੰਡੇ ਦਾ ਕਿਰਚਾਂ ਮਾਰ-ਮਾਰ ਕਤਲ
ਬੀਤੀ ਲੋਹੜੀ ਵਾਲੀ ਰਾਤ ਪੰਜ ਨੌਜਵਾਨਾਂ ਨੇ ਗੁਰਪ੍ਰੀਤ ਸਿੰਘ 28 ਸਾਲਾ ਪੁੱਤਰ ਜਗਮੇਲ ਸਿੰਘ ਵਾਸੀ ਅਰਜਨ ਕਲੋਨੀ ਦੇ ਨੌਜਵਾਨ ਉੱਪਰ ਨਾਭਾ ਦੇ ਬੌੜਾ ਗੇਟ ਚੌਂਕ ਵਿਖੇ ਕਿਰਚਾਂ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਜਿਸ ਦੀ ਬਾਅਦ ਵਿਚ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਘਰ ਵਿਚ ਮਾਤਮ ਦਾ ਮਾਹੌਲ ਹੈ। ਇਸ ਮੌਕੇ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਜਗਮੇਲ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਨੇ ਮੇਰੇ ਪੁੱਤਰ ਗੁਰਪ੍ਰੀਤ ਸਿੰਘ ਦਾ ਕਤਲ ਕੀਤਾ ਹੈ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਮਾਤਾ ਵੈਸ਼ਣੋ ਦੇਵੀ ਜਾ ਰਹੇ ਸ਼ਰਧਾਲੂਆਂ ਲਈ ਖੁਸ਼ਖ਼ਬਰੀ, ਖੁੱਲ੍ਹ ਗਈ ਪ੍ਰਾਚੀਨ ਗੁਫ਼ਾ
ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਤ੍ਰਿਕੁਟਾ ਪਹਾੜੀਆਂ 'ਤੇ ਸਥਿਤ ਮਾਤਾ ਵੈਸ਼ਣੋ ਦੇਵੀ ਮੰਦਰ ਦੀ ਪ੍ਰਾਚੀਨ ਗੁਫ਼ਾ ਮੰਗਲਵਾਰ ਨੂੰ ਮਕਰ ਸੰਕ੍ਰਾਂਤੀ ਉਤਸਵ 'ਤੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੀ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਪੂਜਾ ਤੋਂ ਬਾਅਦ ਪ੍ਰਾਚੀਨ ਗੁਫ਼ਾ ਦੇ ਦੁਆਰ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ। ਇਸ ਪੂਜਾ 'ਚ ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅੰਸ਼ੁਲ ਗਰਗ ਵੀ ਸ਼ਾਮਲ ਹੋਏ। ਮੰਦਰ ਦੇ ਗਰਭ ਗ੍ਰਹਿ ਦੇ ਅੰਦਰ ਪ੍ਰਾਚੀਨ ਗੁਫ਼ਾ ਆਮ ਤੌਰ 'ਤੇ ਸਰਦੀਆਂ ਦੇ ਮਹੀਨਿਆਂ ਦੌਰਾਨ ਖੋਲ੍ਹੀ ਜਾਂਦੀ ਹੈ, ਜਦੋਂ ਭਗਤਾਂ ਦੀ ਭੀੜ ਘੱਟ ਹੁੰਦੀ ਹੈ। ਕਈ ਭਗਤ ਪ੍ਰਾਚੀਨ ਗੁਫ਼ਾ ਦੇ ਮਾਧਿਅਮ ਨਾਲ ਮੰਦਰ 'ਚ ਦਰਸ਼ਨ ਕਰਨ ਲਈ ਉਤਸੁਕਤਾ ਨਾਲ ਦਿਨ ਦਾ ਇੰਤਜ਼ਾਰ ਕਰਦੇ ਹਨ। ਇਹ ਪ੍ਰਾਚੀਨ ਗੁਫ਼ਾ ਸੁਰੱਖਿਆ ਕਾਰਨਾਂ ਕਰ ਕੇ ਸਾਲ ਦੇ ਜ਼ਿਆਦਾਤਰ ਸਮੇਂ ਬੰਦ ਰਹਿੰਦੀ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਇਸ ਸਾਲ 1 ਲੱਖ ਤੋਂ ਵਧੇਰੇ ਭਾਰਤੀ ਕਰ ਸਕਣਗੇ ਹੱਜ ਯਾਤਰਾ, ਸਾਊਦੀ ਅਰਬ ਨਾਲ ਹੋਇਆ ਸਮਝੌਤਾ
ਭਾਰਤੀ ਭਾਈਚਾਰੇ ਲਈ ਵੱਡੀ ਖੁਸ਼ਖ਼ਬਰੀ ਹੈ। ਭਾਰਤ ਨੇ 2025 ਦੀ ਹੱਜ ਯਾਤਰਾ ਸਬੰਧੀ ਸਾਊਦੀ ਸਰਕਾਰ ਨਾਲ ਵੱਡਾ ਸਮਝੌਤਾ ਕੀਤਾ ਹੈ। ਅਸਲ ਵਿਚ ਭਾਰਤੀ ਕੇਂਦਰੀ ਘੱਟ ਗਿਣਤੀ ਮੰਤਰੀ ਕਿਰੇਨ ਰਿਜੀਜੂ ਸਾਊਦੀ ਅਰਬ ਦੇ ਪੰਜ ਦਿਨਾਂ ਦੌਰੇ 'ਤੇ ਹਨ। ਇੱਥੇ ਉਨ੍ਹਾਂ ਨੇ ਇਸ ਸਾਲ ਦੀ ਹੱਜ ਯਾਤਰਾ ਲਈ ਕੋਟਾ ਨੀਤੀ 'ਤੇ ਦਸਤਖ਼ਤ ਕੀਤੇ ਹਨ। ਇਸ ਵਾਰ ਭਾਰਤ ਤੋਂ 175,025 ਲੋਕ ਹੱਜ ਲਈ ਸਾਊਦੀ ਅਰਬ ਜਾ ਸਕਣਗੇ। ਇਸ ਕੋਟੇ ਨੂੰ ਪਿਛਲੇ ਸਾਲ ਅਗਸਤ ਵਿੱਚ ਅੰਤਿਮ ਰੂਪ ਦਿੱਤਾ ਗਿਆ ਸੀ, ਜਿਸ 'ਤੇ ਹੁਣ ਦੋਵਾਂ ਦੇਸ਼ਾਂ ਦੇ ਮੰਤਰੀਆਂ ਨੇ ਦਸਤਖ਼ਤ ਕੀਤੇ ਹਨ। ਸਾਊਦੀ ਅਰਬ ਹਰ ਸਾਲ ਹੱਜ ਕੋਟੇ ਵਿੱਚ ਬਦਲਾਅ ਕਰਦਾ ਹੈ ਅਤੇ ਇਸ ਬਾਰੇ ਭਾਰਤ ਸਮੇਤ ਦੁਨੀਆ ਭਰ ਦੇ ਦੇਸ਼ਾਂ ਨਾਲ ਸਮਝੌਤੇ ਕਰਦਾ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਵੱਡੀ ਖ਼ਬਰ : ਖਾਨ 'ਚ ਫਸਣ ਕਾਰਨ ਘੱਟੋ-ਘੱਟ 100 ਮਜ਼ਦੂਰਾਂ ਦੀ ਮੌਤ
ਦੱਖਣੀ ਅਫਰੀਕਾ ਵਿੱਚ ਇੱਕ ਸੋਨੇ ਦੀ ਖਾਨ ਵਿੱਚ ਗੈਰ-ਕਾਨੂੰਨੀ ਤੌਰ 'ਤੇ ਕੰਮ ਕਰ ਰਹੇ ਘੱਟੋ-ਘੱਟ 100 ਖਾਣ ਮਜ਼ਦੂਰਾਂ ਦੀ ਮੌਤ ਹੋ ਗਈ। ਖਾਣ ਮਜ਼ਦੂਰਾਂ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਸਮੂਹ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਖਾਨ ਖਾਲੀ ਸੀ ਅਤੇ ਖਾਣ ਮਜ਼ਦੂਰ ਕਈ ਮਹੀਨਿਆਂ ਤੋਂ ਖਾਣ ਦੇ ਅੰਦਰ ਡੂੰਘੇ ਫਸੇ ਹੋਏ ਸਨ। ਹਾਲਾਂਕਿ ਪੁਲਸ ਨੇ ਉਨ੍ਹਾਂ ਨੂੰ ਬਾਹਰ ਕੱਢਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਪੰਜਾਬ ਲਈ ਖੇਡੇਗਾ ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ ਬਾਹਰ
ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਕਰਨਾਟਕ ਵਿਰੁੱਧ ਪੰਜਾਬ ਦੇ ਛੇਵੇਂ ਦੌਰ ਦੇ ਰਣਜੀ ਟਰਾਫੀ ਮੈਚ ਲਈ ਆਪਣੇ ਆਪ ਨੂੰ ਉਪਲਬਧ ਕਰਵਾਇਆ ਹੈ। ਉਹ ਆਖਰੀ ਵਾਰ 2022 ਵਿੱਚ ਰਣਜੀ ਟਰਾਫੀ ਵਿੱਚ ਸ਼ਾਮਲ ਹੋਇਆ ਸੀ, ਜਦੋਂ ਉਸਨੇ ਅਲੂਰ ਵਿੱਚ ਮੱਧ ਪ੍ਰਦੇਸ਼ ਵਿਰੁੱਧ ਕੁਆਰਟਰ ਫਾਈਨਲ ਵਿੱਚ ਖੇਡਿਆ ਸੀ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਮਹਾਂਕੁੰਭ ਦੀ ਸਭ ਤੋਂ ਸੁੰਦਰ ਸਾਧਵੀ ਦੀ ਇਹ ਹੈ ਅਸਲੀਅਤ, ਖੁੱਲ੍ਹਿਆ ਭੇਤ
ਸੋਸ਼ਲ ਮੀਡੀਆ INFLUNCER ਹਰਸ਼ਾ ਰਿਚਾਰੀਆ ਮਹਾਕੁੰਭ 2025 'ਚ ਪੁੱਜ ਗਈ ਹੈ। ਹਰਸ਼ਾ ਰਿਚਾਰੀਆ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਅਜਿਹੀਆਂ ਖ਼ਬਰਾਂ ਹਨ ਕਿ ਉਹ ਸਾਧਵੀ ਬਣ ਗਈ ਹੈ। ਉਸ ਦੀਆਂ ਵੀਡੀਓਜ਼ ਅਤੇ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਉਹ ਰੱਥ 'ਤੇ ਸਵਾਰ ਹੋ ਕੇ ਮਹਾਂਕੁੰਭ ਪਹੁੰਚੀ। ਇਸ ਦੌਰਾਨ, ਉਸਨੇ ਆਪਣੇ ਮੱਥੇ 'ਤੇ ਤਿਲਕ ਲਗਾਇਆ ਸੀ ਅਤੇ ਫੁੱਲਾਂ ਦੀ ਮਾਲਾ ਪਹਿਨੀ ਸੀ। ਉਸ ਨੂੰ ਮਹਾਂਕੁੰਭ ਦੀ ਸਭ ਤੋਂ ਸੁੰਦਰ ਸਾਧਵੀ ਕਿਹਾ ਜਾ ਰਿਹਾ ਹੈ।ਹਰਸ਼ਾ ਨੇ ਦੱਸਿਆ ਕਿ ਉਹ 2 ਸਾਲਾਂ ਤੋਂ ਸਾਧਵੀ ਬਣੀ ਹੈ। ਹਰਸ਼ ਨੇ ਮਹਾਕੁੰਭ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਉਦੋਂ ਤੋਂ ਹੀ ਉਸ ਦੀਆਂ ਪੁਰਾਣੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੇ ਹਨ। ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ 'ਚ ਹਰਸ਼ਾ ਨੂੰ ਛੋਟੇ ਕੱਪੜਿਆਂ 'ਚ ਪੋਜ਼ ਦਿੰਦੇ ਅਤੇ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।