ਹੁਣ ਲੱਗੇਗੀ ਤੇਲ ਦੀਆਂ ਕੀਮਤਾਂ ਨੂੰ ਅੱਗ ! ਇਰਾਨ ਦੇ ਇਸ ਕਦਮ ਨੇ ਪੂਰੀ ਦੁਨੀਆ ਨੂੰ ਛੇੜ'ਤੀ ਕੰਬਣੀ
Wednesday, Mar 11, 2026 - 10:15 AM (IST)
ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਛਿੜੀ ਜੰਗ ਹੁਣ ਇੱਕ ਅਜਿਹੇ ਮੋੜ 'ਤੇ ਪਹੁੰਚ ਗਈ ਹੈ ਜੋ ਪੂਰੀ ਦੁਨੀਆ ਦੀ ਆਰਥਿਕਤਾ ਨੂੰ ਹਿਲਾ ਸਕਦੀ ਹੈ। ਅਮਰੀਕੀ ਖੁਫੀਆ ਰਿਪੋਰਟਾਂ ਅਨੁਸਾਰ, ਇਰਾਨ ਨੇ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਤੇਲ ਮਾਰਗ, ਸਟ੍ਰੇਟ ਆਫ਼ ਹੋਰਮੁਜ਼ ਵਿੱਚ ਸਮੁੰਦਰੀ ਮਾਈਨਜ਼ (ਬੰਬ) ਵਿਛਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਸੂਤਰਾਂ ਅਨੁਸਾਰ ਇਰਾਨ ਨੇ ਪਿਛਲੇ ਕੁਝ ਦਿਨਾਂ ਵਿੱਚ ਕਈ ਦਰਜਨ ਸਮੁੰਦਰੀ ਸੁਰੰਗਾਂ ਵਿਛਾਈਆਂ ਹਨ। ਹਾਲਾਂਕਿ ਇਹ ਅਜੇ ਬਹੁਤ ਵੱਡੇ ਪੱਧਰ 'ਤੇ ਨਹੀਂ ਹੈ, ਪਰ ਇਸ ਨੇ ਸਮੁੰਦਰੀ ਜਹਾਜ਼ਾਂ ਲਈ ਖ਼ਤਰਾ ਪੈਦਾ ਕਰ ਦਿੱਤਾ ਹੈ। ਕਈ ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਇਰਾਨ ਕੋਲ ਅਜੇ ਵੀ ਆਪਣੀਆਂ 80 ਫ਼ੀਸਦੀ ਤੋਂ 90 ਫ਼ੀਸਦੀ ਛੋਟੀਆਂ ਕਿਸ਼ਤੀਆਂ ਅਤੇ ਸੁਰੰਗ ਵਿਛਾਉਣ ਵਾਲੇ ਜਹਾਜ਼ ਸੁਰੱਖਿਅਤ ਹਨ। ਇਸ ਦਾ ਮਤਲਬ ਹੈ ਕਿ ਇਰਾਨੀ ਫੌਜ ਆਉਣ ਵਾਲੇ ਦਿਨਾਂ ਵਿੱਚ ਸੈਂਕੜੇ ਹੋਰ ਸੁਰੰਗਾਂ ਵਿਛਾ ਕੇ ਇਸ ਰਸਤੇ ਨੂੰ ਪੂਰੀ ਤਰ੍ਹਾਂ ਬੰਦ ਕਰ ਸਕਦੀ ਹੈ।
ਇਹ ਵੀ ਪੜ੍ਹੋ- 'ਕਿੱਲਤ' ਵਿਚਾਲੇ ਗੁਆਂਢੀ ਮੁਲਕ ਨੂੰ 1,80,000 ਟਨ ਤੇਲ ਦੇਵੇਗਾ ਭਾਰਤ ! ਪਾਈਪਾਂ ਰਾਹੀਂ ਹੋਵੇਗੀ ਸਪਲਾਈ
ਇਰਾਨ ਦੀ 'ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰਪਸ' (IRGC) ਨੇ ਹੁਣ ਇਸ ਰਸਤੇ 'ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਕੋਲ ਵਿਸਫੋਟਕਾਂ ਨਾਲ ਲੱਦੀਆਂ ਕਿਸ਼ਤੀਆਂ ਅਤੇ ਤੱਟ 'ਤੇ ਲੱਗੀਆਂ ਮਿਜ਼ਾਈਲ ਬੈਟਰੀਆਂ ਰਾਹੀਂ ਕਿਸੇ ਵੀ ਜਹਾਜ਼ ਨੂੰ ਨਿਸ਼ਾਨਾ ਬਣਾਉਣ ਦੀ ਸਮਰੱਥਾ ਹੈ।
ਜ਼ਿਕਰਯੋਗ ਹੈ ਕਿ ਸਟ੍ਰੇਟ ਆਫ਼ ਹੋਰਮੁਜ਼ ਦੁਨੀਆ ਦਾ ਅਜਿਹਾ 'ਚੋਕ ਪੁਆਇੰਟ' ਹੈ ਜਿੱਥੋਂ ਦੁਨੀਆ ਦੇ ਕੁੱਲ ਕੱਚੇ ਤੇਲ ਦਾ ਲਗਭਗ 5ਵਾਂ ਹਿੱਸਾ (20 ਫ਼ੀਸਦੀ) ਲੰਘਦਾ ਹੈ। ਜੇਕਰ ਇਹ ਰਸਤਾ ਬੰਦ ਹੁੰਦਾ ਹੈ ਜਾਂ ਇਸ ਤਰ੍ਹਾਂ ਦੇ ਤਰੀਕਿਆਂ ਨਾਲ ਇੱਥੋਂ ਲੰਘਣ 'ਤੇ ਖਤਰਾ ਪੈਦਾ ਹੁੰਦਾ ਹੈ ਤਾਂ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਅਚਾਨਕ ਵੱਡਾ ਉਛਾਲ ਆ ਸਕਦਾ ਹੈ। ਇਸ ਤੋਂ ਇਲਾਵਾ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਪੈਟਰੋਲ-ਡੀਜ਼ਲ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਇਰਾਨ ਨੇ ਕੁਝ ਦਿਨ ਪਹਿਲਾਂ ਹੀ ਕਿਹਾ ਸੀ ਕਿ ਉਹ ਸਟ੍ਰੇਟ ਆਫ਼ ਹੋਰਮੁਜ਼ ਨੂੰ ਬੰਦ ਕਰ ਕੇ ਸਿਰਫ਼ ਚੀਨ ਦੇ ਜਹਾਜ਼ਾਂ ਨੂੰ ਲੰਘਣ ਦੀ ਇਜਾਜ਼ਤ ਦੇਵੇਗਾ, ਜਦਕਿ ਬਾਕੀਆਂ ਨੂੰ ਉਡਾ ਦੇਵੇਗਾ। ਆਪਣੇ ਉਸ ਬਿਆਨ ਨੂੰ ਉਹ ਹੁਣ ਕਾਫ਼ੀ ਗੰਭੀਰਤਾ ਨਾਲ ਲੈਂਦਾ ਹੋਇਆ ਦਿਖਾਈ ਦੇ ਰਿਹਾ ਹੈ।
ਅਮਰੀਕਾ ਪਹਿਲਾਂ ਹੀ ਚਿਤਾਵਨੀ ਦੇ ਚੁੱਕਾ ਹੈ ਕਿ ਜੇਕਰ ਇਰਾਨ ਨੇ ਤੇਲ ਦੀ ਆਵਾਜਾਈ ਰੋਕੀ, ਤਾਂ ਉਸ ਖ਼ਿਲਾਫ਼ 20 ਗੁਣਾ ਵੱਧ ਤਾਕਤ ਨਾਲ ਹਮਲਾ ਕੀਤਾ ਜਾਵੇਗਾ। ਫਿਲਹਾਲ ਅਮਰੀਕੀ ਰੱਖਿਆ ਵਿਭਾਗ ਇਸ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਤੇ ਦੇਖਣਾ ਹੋਵੇਗਾ ਕਿ ਇਰਾਨ ਦਾ ਇਹ ਕਦਮ ਆਖ਼ਿਰ ਗਲੋਬਲ ਇਕਾਨਮੀ 'ਤੇ ਕੀ ਅਸਰ ਪਾਉਂਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Related News
''ਰੂਸ-ਯੂਕ੍ਰੇਨ ''ਚ ਹੋ ਗਿਆ ਐਨਰਜੀ ਸੀਜ਼ਫ਼ਾਇਰ'' ! ਟਰੰਪ ਦਾ ਵੱਡਾ ਦਾਅਵਾ, ਕਿਹਾ- ਦੋਵੇਂ ਦੇਸ਼ ਹੁਣ ਇਸ ਨੂੰ ਨਾ ਤੋੜਨ
