ਟੋਲ ਪਲਾਜ਼ਿਆਂ ਨੂੰ ਲੈ ਕੇ ਕਿਸਾਨਾਂ ਦਾ ਐਲਾਨ, ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ, ਪੜ੍ਹੋ Top 10
Sunday, Dec 04, 2022 - 10:30 PM (IST)
ਜਲੰਧਰ (ਬਿਊਰੋ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸਰਕਾਰ ਖਿਲਾਫ ਸੰਘਰਸ਼ ਤੇਜ਼ ਕਰਦੇ ਹੋਏ ਸੂਬੇ ਦੇ ਸਾਰੇ ਟੋਲ ਪਲਾਜ਼ੇ ਫ੍ਰੀ ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਐਲਾਨ ਮੁਤਾਬਕ 15 ਦਸੰਬਰ ਅਤੇ 15 ਜਨਵਰੀ ਤੱਕ ਸੂਬੇ ਦੇ ਸਾਰੇ ਟੋਲ ਪਲਾਜ਼ੇ ਫ੍ਰੀ ਕੀਤੇ ਜਾਣਗੇ। ਉਥੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਸਿੱਧੂ ਦੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਦਿਨ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਹੈ ਅਤੇ ਉਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਸ਼ੱਕੀ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ...
ਕਿਸਾਨਾਂ ਵਲੋਂ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਇਕ ਮਹੀਨੇ ਲਈ ਫ੍ਰੀ ਕਰਨ ਦਾ ਐਲਾਨ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸਰਕਾਰ ਖਿਲਾਫ ਸੰਘਰਸ਼ ਤੇਜ਼ ਕਰਦੇ ਹੋਏ ਸੂਬੇ ਦੇ ਸਾਰੇ ਟੋਲ ਪਲਾਜ਼ੇ ਫ੍ਰੀ ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਐਲਾਨ ਮੁਤਾਬਕ 15 ਦਸੰਬਰ ਅਤੇ 15 ਜਨਵਰੀ ਤੱਕ ਸੂਬੇ ਦੇ ਸਾਰੇ ਟੋਲ ਪਲਾਜ਼ੇ ਫ੍ਰੀ ਕੀਤੇ ਜਾਣਗੇ। ਇਸ ਸੰਘਰਸ਼ ਤਹਿਤ ਸੂਬੇ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਗੇਟ ਬੰਦ ਕਰਨ, ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦੇ ਘਿਰਾਓ ਦਾ ਐਲਾਨ ਵੀ ਕੀਤਾ ਗਿਆ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ, ਅਸੀਂ ਨਾ ਤਾਂ ਸਰਕਾਰ ਦੀ ਚਾਪਲੂਸੀ ਕਰਦੇ ਹਾਂ ਤੇ ਨਾ ਪੁਲਸ ਦੀ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਸਿੱਧੂ ਦੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਦਿਨ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਹੈ ਅਤੇ ਉਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਸ਼ੱਕੀ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਮੂਸੇਵਾਲਾ ਕਤਲ ਮਾਮਲੇ ’ਚ ਦਿਲਜੀਤ ਦੋਸਾਂਝ ਨੇ ਤੋੜੀ ਚੁੱਪੀ, ਕਹੀ ਇਹ ਗੱਲ
ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਚੁੱਪੀ ਤੋੜੀ ਹੈ। ਦਿਲਜੀਤ ਨੇ ਇਸ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਦੋਸਾਂਝ ਨੇ ਕਿਹਾ ਕਿ ਮੇਰੇ ਹਿਸਾਬ ਨਾਲ 100 ਫੀਸਦੀ ਇਹ ਸਰਕਾਰ ਦੀ ਗ਼ਲਤੀ ਹੈ। ਇਹ ਸਿਆਸਤ ਹੈ ਤੇ ਸਿਆਸਤ ਬਹੁਤ ਗੰਦੀ ਹੈ। ਉਨ੍ਹਾਂ ਕਿਹਾ ਕਿ ਦੀਪ ਸਿੱਧੂ, ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਤੇ ਸਿੱਧੂ ਮੂਸੇਵਾਲਾ ਸਾਡੀ ਲਾਈਨ ਨਾਲ ਸਬੰਧਤ ਸਨ।
ਖ਼ੁਸ਼ੀਆਂ ਵਿਚਾਲੇ ਪਰਿਵਾਰ ’ਚ ਪਿਆ ਭੜਥੂ, ਦੋ ਔਰਤਾਂ ਨੇ ਫਿਲਮੀ ਅੰਦਾਜ਼ ’ਚ ਨਵਜੰਮਿਆ ਬੱਚਾ ਕੀਤਾ ਚੋਰੀ
ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ’ਚੋਂ ਦੋ ਔਰਤਾਂ ਫਿਲਮੀ ਅੰਦਾਜ਼ ਵਿਚ ਇਕ ਨਵਜੰਮਿਆ ਬੱਚਾ ਚੋਰੀ ਕਰਕੇ ਲੈ ਗਈਆਂ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਰੋਸ ਜਤਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆ ਨਵਜੰਮੇ ਬੱਚੇ (ਲੜਕਾ) ਦੇ ਪਿਤਾ ਵਿਸ਼ਲੇਸ਼ ਵਾਸੀ ਯੂ. ਪੀ. ਹਾਲ ਆਬਾਦ ਪ੍ਰਤਾਪ ਨਗਰ ਨੇ ਦੱਸਿਆ ਕਿ ਉਹ ਸ਼ਨੀਵਾਰ ਨੂੰ ਡਲਿਵਰੀ ਲਈ ਪਤਨੀ ਬਬਲੀ ਨੂੰ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿਚ ਲੈ ਕੇ ਆਏ ਸਨ।
ਮੋਸਟ ਵਾਂਟੇਡ ਗੈਂਗਸਟਰ ਗੋਲਡੀ ਬਰਾੜ ਨੂੰ ਲੈ ਕੇ ਵੱਡੀ ਖ਼ਬਰ, ਐੱਫ. ਬੀ. ਆਈ. ਨੇ ਕੀਤਾ ਪੰਜਾਬ ਪੁਲਸ ਨਾਲ ਸੰਪਰਕ
ਮੋਸਟ ਵਾਂਟੇਡ ਗੈਂਗਸਟਰ ਗੋਲਡੀ ਬਰਾੜ ਨੂੰ ਜਲਦ ਹੀ ਅਮਰੀਕਾ ਤੋਂ ਭਾਰਤ ਲਿਆਂਦਾ ਜਾ ਸਕਦਾ ਹੈ। ਸੂਤਰਾਂ ਮੁਤਾਬਕ ਅਮਰੀਕਾ ਦੀ ਖੁਫੀਆ ਏਜੰਸੀ ਐੱਫ. ਬੀ. ਆਈ. ਨੇ ਗ੍ਰਹਿ ਮੰਤਰਾਲੇ ਰਾਹੀਂ ਪੰਜਾਬ ਪੁਲਸ ਨਾਲ ਸੰਪਰਕ ਕੀਤਾ ਹੈ। ਐੱਫ. ਬੀ. ਆਈ. ਵਲੋਂ ਗੈਂਗਸਟਰ ਗੋਲਡੀ ਬਰਾੜ ਬਾਰੇ ਜਾਣਕਾਰੀ ਅਤੇ ਉਸ ’ਤੇ ਦਰਜ ਮਾਮਲਿਆਂ ਸੰਬੰਧੀ ਵੇਰਵੇ ਮੰਗੇ ਗਏ ਹਨ।
ਪਟਿਆਲਾ 'ਚ ਮਾਮੂਲੀ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਸੂਆ ਮਾਰ ਕੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ
ਪਟਿਆਲਾ 'ਚ ਇਕ ਮਾਮੂਲੀ ਤਕਰਾਰ ਦੇ ਚੱਲਦਿਆਂ ਵਿਅਕਤੀ ਦਾ ਸੁਆ ਮਾਰ ਕੇ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ (35) ਵਾਸੀ ਪਿੰਡ ਚੋਰੇ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਦਵਿੰਦਰ ਸਿੰਘ ਪਟਿਆਲਾ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਪੈਂਦੇ ਠੇਕੇ ਦੇ ਕੋਲ ਆਇਆ ਸੀ ,ਜਿੱਥੇ ਉਸ ਦੇ 2 ਸਾਥੀ ਵੀ ਮੌਜੂਦ ਸਨ।
ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਵਿਦਿਆਰਥਣ ਦੀ ਸ਼ੱਕੀ ਹਾਲਾਤ ‘ਚ ਮੌਤ
ਪੰਜਾਬ ਤੋਂ ਕੈਨੇਡਾ ‘ਚ ਵਿਦਿਆਰਥੀ ਵੀਜ਼ਾ ‘ਤੇ ਆਈ ਇਸ਼ਨੀਤ ਕੌਰ ਦੀ ਬੀਤੇ ਦਿਨ ਸ਼ੱਕੀ ਹਾਲਾਤ ‘ਚ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਇਸ਼ਨੀਤ ਕੌਰ 5 ਸਾਲ ਪਹਿਲਾਂ ਕੈਨੇਡਾ ‘ਚ ਵਿਦਿਆਰਥੀ ਵੀਜ਼ੇ ‘ਤੇ ਆਈ ਸੀ ਉਹ ਅਤੇ ਟੋਰਾਂਟੋ ਦੇ ਸ਼ਹਿਰ ਬੈਰੀ ‘ਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ਹਾਸਲ ਕਰ ਚੁੱਕੀ ਸੀ।
ਹਰਕਤਾਂ ਤੋਂ ਬਾਜ਼ ਨਹੀਂ ਆ ਰਿਹੈ ਪਾਕਿਸਤਾਨ, BSF ਨੇ ਭਾਰਤੀ ਖ਼ੇਤਰ 'ਚ ਦਾਖ਼ਲ ਹੋਏ ਡਰੋਨਾਂ 'ਤੇ ਕੀਤੀ ਫ਼ਾਇਰਿੰਗ
ਭਾਰਤ ਦਾ ਮਾਹੌਲ ਖ਼ਰਾਬ ਕਰਨ ਦੇ ਮਕਸਦ ਨਾਲ ਗੁਆਂਢੀ ਦੇਸ਼ ਪਾਕਿਸਤਾਨ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ ਜੋ ਆਏ ਦਿਨ ਭਾਰਤ 'ਚ ਡਰੋਨ ਦੀ ਮਦਦ ਨਾਲ ਨਸ਼ੀਲੇ ਪਦਾਰਥ ਵਿਸਫੋਟਕ ਸਮੱਗਰੀ ਅਤੇ ਅਸਲੇ ਦੀਆਂ ਖੇਪਾਂ ਭੇਜ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਬੀਤੀ ਰਾਤ ਦੇਖਣ ਨੂੰ ਫਿਰ ਤੋਂ ਮਿਲੀ ਜਦੋਂ ਪਾਕਿਸਤਾਨੀ ਡਰੋਨ ਨੇ ਜ਼ਿਲ੍ਹੇ ਅਧੀਨ ਆਉਂਦੀ ਸਰਹੱਦ ਨੂੰ ਪਾਰ ਕਰਦੇ ਹੋਏ ਭਾਰਤੀ ਖੇਤਰ 'ਚ 3 ਡਰੋਨਾਂ ਨੇ ਦਸਤਕ ਦਿੱਤੀ। ਜਿਸ ਦੀ ਆਵਾਜ਼ ਸੁਣ ਬੀ.ਐੱਸ.ਐੱਫ. ਵੱਲੋਂ ਫਾਇਰਿੰਗ ਕੀਤੀ ਗਈ।
ਵਿਆਹ ’ਚ ਰਿਸ਼ਤੇਦਾਰਾਂ ਨੂੰ ਲਿਜਾਉਣ ਲਈ ਬੁੱਕ ਕੀਤੀ ਪੂਰੀ ਦੀ ਪੂਰੀ ਫ਼ਲਾਈਟ, ਲੋਕ ਹੋਏ ਫੈਨ
ਭਾਰਤ ’ਚ ਵਿਆਹ ਕਿਸੇ ਤਿਉਹਾਰ ਤੋਂ ਘੱਟ ਨਹੀਂ ਹਨ। ਵਿਆਹਾਂ ’ਚ ਸਜਾਵਟ ਤੋਂ ਲੈ ਕੇ ਮਹਿਮਾਨਾਂ ਦੀ ਆਓ ਭਗਤ ’ਚ ਕੋਈ ਕਮੀ ਨਹੀਂ ਛੱਡੀ ਜਾਂਦੀ ਹੈ। ਮੌਜੂਦਾ ਸਮੇਂ ਵਿਚ ਡੈਸਟੀਨੇਸ਼ਨ ਵੈਡਿੰਗ ਵੀ ਬਹੁਤ ਮਸ਼ਹੂਰ ਹੈ, ਜਿਸ ’ਚ ਜੋੜੇ ਕਿਸੇ ਇਕ ਮੰਜ਼ਿਲ ’ਚ ਆਪਣੀ ਜ਼ਿੰਦਗੀ ਦੇ ਖੂਬਸੂਰਤ ਪਲ ਜਿਊਂਦੇ ਹਨ। ਇਨ੍ਹੀਂ ਦਿਨੀਂ ਇਕ ਡੈਸਟੀਨੇਸ਼ਨ ਵੈਡਿੰਗ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਹੈ। ਇਸ 'ਚ ਇਕ ਜੋੜੇ ਨੇ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਮੰਜ਼ਿਲ 'ਤੇ ਜਾਣ ਲਈ ਪੂਰੀ ਫਲਾਈਟ ਬੁੱਕ ਕਰਵਾ ਲਈ।
ਕੈਨੇਡਾ ਨੇ 'ਓਪਨ ਵਰਕ ਪਰਮਿਟ' ਦੇ ਵਿਸਥਾਰ ਦਾ ਕੀਤਾ ਐਲਾਨ, ਭਾਰਤੀਆਂ ਨੂੰ ਹੋਵੇਗਾ ਵੱਡਾ ਫ਼ਾਇਦਾ
ਕੈਨੇਡਾ ਵਿੱਚ ਓਪਨ ਵਰਕ ਪਰਮਿਟ (OWP) ਧਾਰਕਾਂ ਲਈ ਵੱਡੀ ਖੁਸ਼ਖਬਰੀ ਹੈ। ਦਰਅਸਲ ਸਰਕਾਰ ਓਪਨ ਵਰਕ ਪਰਮਿਟ ਦਾ ਵਿਸਥਾਰ ਕਰਨ ਜਾ ਰਹੀ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ OWP ਧਾਰਕਾਂ ਦੇ ਪਰਿਵਾਰਾਂ ਨੂੰ ਇਕੱਠੇ ਰੱਖਣ ਲਈ ਸਾਰੇ ਅਸਥਾਈ ਵਿਦੇਸ਼ੀ ਕਾਮਿਆਂ ਦੇ ਪਰਿਵਾਰਕ ਮੈਂਬਰਾਂ ਦਾ ਵਰਕ ਪਰਮਿਟ ਵਧਾਏਗੀ। ਯਾਨੀ ਅਸਥਾਈ ਵਿਦੇਸ਼ੀ ਕਰਮਚਾਰੀਆਂ ਦੇ ਪਰਿਵਾਰਕ ਮੈਂਬਰ ਵੀ ਇੱਥੇ ਕੰਮ ਕਰ ਸਕਣਗੇ।ਹਾਲਾਂਕਿ ਇਹ ਇੱਕ ਅਸਥਾਈ ਉਪਾਅ ਹੈ। ਇਸ ਨੂੰ ਪੜਾਅਵਾਰ ਪੇਸ਼ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਕੈਨੇਡਾ ਸਰਕਾਰ ਨੇ ਮਜ਼ਦੂਰਾਂ ਦੀ ਕਮੀ ਨੂੰ ਦੂਰ ਕਰਨ ਲਈ ਇਹ ਐਲਾਨ ਕੀਤਾ ਹੈ।