ਅੱਜ ਦਾ ਰਾਸ਼ੀਫਲ

02/24/2018 7:25:43 AM

ਮੇਖ— ਕਿਉਂਕਿ ਸਿਤਾਰਾ ਵਪਾਰ-ਕਾਰੋਬਾਰ 'ਚ ਲਾਭ ਵਾਲਾ ਹੈ, ਇਸ ਲਈ ਕੰਮਕਾਜੀ ਮੋਰਚੇ 'ਤੇ ਕਦਮ ਬੜ੍ਹਤ ਵੱਲ ਰਹੇਗਾ, ਕੰਮਕਾਜੀ ਟੂਰਿੰਗ ਦਾ ਨਤੀਜਾ ਸੰਤੋਖਜਨਕ ਰਹੇਗਾ।
ਬ੍ਰਿਖ— ਸਿਤਾਰਾ ਵਪਾਰਕ ਅਤੇ ਕੰਮਕਾਜੀ ਕੰਮਾਂ ਲਈ ਚੰਗਾ, ਜਿਸ ਕੰਮ ਲਈ ਸੋਚੋਗੇ ਜਾਂ ਮਨ ਬਣਾਓਗੇ, ਉਸ 'ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ।
ਮਿਥੁਨ— ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਧਿਆਨ ਰੱਖੋ ਕਿ ਕੋਈ ਧਨ ਰਾਸ਼ੀ ਕਿਸੇ ਹੇਠ ਫਸ ਨਾ ਜਾਵੇ, ਸਫ਼ਰ ਟਾਲ ਦੇਣਾ ਸਹੀ ਰਹੇਗਾ।
ਕਰਕ— ਸਿਤਾਰਾ ਆਮਦਨ ਵਾਲਾ, ਪਾਣੀ, ਰਸਾਇਣਾਂ, ਰੰਗ-ਰੋਗਨ, ਪੈਟਰੋਲੀਅਮ ਅਤੇ ਥਿੰਦੀਆਂ ਵਸਤਾਂ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ 'ਚ ਚੰਗਾ ਲਾਭ ਮਿਲੇਗਾ।
ਸਿੰਘ— ਵੱਡੇ ਲੋਕਾਂ ਅੱਗੇ ਜਾਣ 'ਤੇ ਆਪ ਦੇ ਪੱਖ, ਗੱਲ ਅਤੇ ਨਜ਼ਰੀਏ ਨੂੰ ਧਿਆਨ ਅਤੇ ਹਮਦਰਦੀ ਨਾਲ ਸੁਣਿਆ ਜਾਵੇਗਾ, ਸ਼ਤਰੂ ਆਪ ਅੱਗੇ ਟਿਕ ਨਹੀਂ ਸਕਣਗੇ।
ਕੰਨਿਆ— ਜਨਰਲ ਸਿਤਾਰਾ ਮਜ਼ਬੂਤ, ਜਿਹੜਾ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖੇਗਾ, ਯਤਨ ਕਰਨ 'ਤੇ ਕੋਈ ਸਕੀਮ ਸਿਰੇ ਚੜ੍ਹੇਗੀ, ਸੋਚ-ਵਿਚਾਰ 'ਚ ਗੰਭੀਰਤਾ ਤੇ ਸਾਤਵਿਕਤਾ ਰਹੇਗੀ।
ਤੁਲਾ— ਸਿਤਾਰਾ ਸਿਹਤ, ਖਾਸ ਕਰਕੇ ਪੇਟ ਲਈ ਕਮਜ਼ੋਰ, ਨਾ ਤਾਂ ਕਿਸੇ ਦੀ ਜ਼ਮਾਨਤ ਦਿਓ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ 'ਚ ਫਸੋ, ਧਨ ਹਾਨੀ ਦਾ ਡਰ।
ਬ੍ਰਿਸ਼ਚਕ— ਕਾਰੋਬਾਰੀ ਮੋਰਚੇ 'ਤੇ ਸਥਿਤੀ ਕੰਫਰਟੇਬਲ ਰਹੇਗੀ, ਤਬੀਅਤ 'ਚ ਰੰਗੀਨੀ, ਹਰ ਮਾਮਲੇ ਪ੍ਰਤੀ ਦੋਨੋਂ ਪਤੀ-ਪਤਨੀ ਦੀ ਇਕੋ ਸੋਚ ਤੇ ਅਪਰੋਚ ਰਹੇਗੀ।
ਧਨ— ਕਿਸੇ ਪ੍ਰਬਲ ਸ਼ਤਰੂ ਕਰਕੇ ਆਪ ਦੇ ਗਲੇ ਕੋਈ ਝਮੇਲਾ ਨਾ ਪੈ ਜਾਵੇ, ਇਸ ਲਈ ਵਿਰੋਧੀਆਂ ਨਾਲ ਹਰ ਤਰ੍ਹਾਂ ਦੇ ਟਕਰਾਅ ਨੂੰ ਟਾਲ ਦਿਓ।
ਮਕਰ— ਸੰਤਾਨ ਦੇ ਸੁਪੋਰਟਿਵ ਰੁਖ਼ ਕਰਕੇ ਆਪ ਦੇ ਰਸਤੇ 'ਚ ਪੇਸ਼ ਆ ਰਹੀ ਕੋਈ ਪੇਚੀਦਗੀ ਹਟ ਸਕਦੀ ਹੈ, ਜਨਰਲ ਹਾਲਾਤ ਬਿਹਤਰ ਰਹਿਣਗੇ।
ਕੁੰਭ— ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਯਤਨ ਕਰਨ 'ਤੇ ਬਿਹਤਰ ਨਤੀਜਾ ਮਿਲੇਗਾ, ਅਫ਼ਸਰ ਵੀ ਸੁਪੋਰਟਿਵ ਰੁਖ਼ ਰੱਖਣਗੇ।
ਮੀਨ— ਉਤਸ਼ਾਹ, ਹਿੰਮਤ, ਸੰਘਰਸ਼ ਸ਼ਕਤੀ ਬਣੀ ਰਹੇਗੀ, ਸ਼ਤਰੂ ਨਿਸਤੇਜ ਰਹਿਣਗੇ ਪਰ ਕਿਸੇ ਝਮੇਲੇ ਦੇ ਜਾਗਣ ਦਾ ਡਰ ਬਣਿਆ ਰਹਿ ਸਕਦਾ ਹੈ।
24 ਫਰਵਰੀ, 2018, ਸ਼ਨੀਵਾਰ
ਫੱਗਣ ਸੁਦੀ ਤਿਥੀ ਨੌਮੀ (ਰਾਤ 10.36 ਤਕ)
ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਕੁੰਭ 'ਚ
ਚੰਦਰਮਾ ਬ੍ਰਿਖ 'ਚ
ਮੰਗਲ ਬ੍ਰਿਸ਼ਚਕ 'ਚ 
ਬੁੱਧ ਕੁੰਭ 'ਚ
ਗੁਰੂ ਤੁਲਾ 'ਚ
ਸ਼ੁੱਕਰ ਕੁੰਭ 'ਚ
ਸ਼ਨੀ ਧਨ 'ਚ
ਰਾਹੂ ਕਰਕ 'ਚ
ਕੇਤੂ ਮਕਰ 'ਚ
ਬਿਕ੍ਰਮੀ ਸੰਮਤ : 2074, ਫੱਗਣ ਪ੍ਰਵਿਸ਼ਟੇ : 13, ਰਾਸ਼ਟਰੀ ਸ਼ਕ ਸੰਮਤ : 1939, ਮਿਤੀ : 5 (ਫੱਗਣ), ਹਿਜਰੀ ਸਾਲ : 1439, ਮਹੀਨਾ : ਜਮਾਦਿ-ਉਲ-ਸਾਨੀ, ਤਰੀਕ : 7, ਨਕਸ਼ੱਤਰ : ਰੋਹਿਣੀ (ਪੂਰਵ ਦੁਪਹਿਰ 11.28 ਤਕ), ਯੋਗ :  ਵਿਸ਼ਕੁੰਭ (24-25 ਮੱਧ ਰਾਤ 12.55 ਤਕ), ਚੰਦਰਮਾ : ਰਾਤ 10.43 ਤਕ ਬ੍ਰਿਖ ਰਾਸ਼ੀ 'ਤੇ ਅਤੇ ਮਗਰੋਂ ਮਿਥੁਨ ਰਾਸ਼ੀ 'ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ (ਪੂਰਬ-ਉੱਤਰ) ਦਿਸ਼ਾ ਲਈ। ਰਾਹੂਕਾਲ : ਸਵੇਰੇ 9 ਤੋਂ ਸਾਢੇ ਦਸ ਤਕ ਵਜੇ ਤਕ। —(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ, ਫੋਨ : 098156-47057)


Related News