ਆਧਾਰ ਕਾਰਡ ਸਬੰਧੀ ਨਵੇਂ ਨਿਯਮ ਜਾਰੀ, ਜੇਲ੍ਹਾਂ ’ਚ ਬੰਦ ਗੈਂਗਸਟਰਾਂ-ਤਸਕਰਾਂ ਬਾਰੇ ਲਿਆ ਵੱਡਾ ਫ਼ੈਸਲਾ, ਪੜ੍ਹੋ Top 10
Monday, Nov 28, 2022 - 08:32 PM (IST)
ਜਲੰਧਰ (ਬਿਊਰੋ) : ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਸਮੇਤ ਪੰਜਾਬ ’ਚ ਕਈ ਹੋਰ ਕਾਂਟਰੈਕਟ ਕਤਲ ਸਾਜ਼ਿਸ਼ਾਂ ਜੇਲ੍ਹਾਂ ’ਚ ਬੈਠ ਕੇ ਹੀ ਰਚੀਆਂ ਗਈਆਂ। ਹੁਣ ਪੰਜਾਬ, ਹਰਿਆਣਾ, ਦਿੱਲੀ ਅਤੇ ਹੋਰਾਂ ’ਚ ਕਰੋੜਾਂ ਰੁਪਏ ਦੀ ਫ਼ਿਰੌਤੀ ਦਾ ਕਾਲਾ ਕਾਰੋਬਾਰ ਚਲਾ ਰਹੇ ਜੇਲ੍ਹਾਂ ’ਚ ਬੰਦ ਵੱਡੇ ਪੱਧਰ ’ਤੇ ਗੈਂਗਸਟਰਾਂ ਨੂੰ ਦੱਖਣੀ ਜੇਲ੍ਹਾਂ 'ਚ ਟਰਾਂਸਫਰ ਕਰਨ ਦੀ ਤਿਆਰੀ ਕਰ ਲਈ ਗਈ ਹੈ। ਉਥੇ ਕੇਂਦਰ ਸਰਕਾਰ ਆਧਾਰ ਕਾਰਡ ਨੂੰ ਵੱਧ ਤੋਂ ਵੱਧ ਸੁਵਿਧਾਜਨਕ ਬਣਾਉਣ ਲਈ ਸਮੇਂ-ਸਮੇਂ ’ਤੇ ਇਸ ਦੇ ਨਿਯਮਾਂ ’ਚ ਸੋਧ ਕਰਦੀ ਹੈ। ਇਸ ਕੋਸ਼ਿਸ਼ ਦੇ ਤਹਿਤ ਹੁਣ ਸਰਕਾਰ ਨੇ ਆਧਾਰ ਕਾਰਡ ਬਣਾਉਣ ਦੇ 10 ਸਾਲ ਪੂਰੇ ਹੋਣ ’ਤੇ ਇਸ ’ਚ ਨਾਂ, ਪਤਾ ਅਤੇ ਬਾਇਓਮੈਟ੍ਰਿਕ ਪਛਾਣ ਨੂੰ ਅਪਡੇਟ ਕਰਨਾ ਲਾਜ਼ਮੀ ਕਰ ਦਿੱਤਾ ਹੈ। ਜੇਕਰ ਤੁਸੀਂ ਵੀ ਇਸ ਨੂੰ ਸਮੇਂ-ਸਮੇਂ ’ਤੇ ਅਪਡੇਟ ਨਹੀਂ ਕਰਦੇ ਤਾਂ ਰਾਸ਼ਨ, ਪੈਨਸ਼ਨ , ਲਾਇਸੈਂਸ, ਪਾਸਪੋਰਟ ਬਣਵਾਉਣ ਵਰਗੀਆਂ ਸਹੂਲਤਾਂ ਲੈਣ ’ਚ ਦਿੱਕਤ ਆ ਸਕਦੀ ਹੈ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ...
5 ਸਾਲ ਨਹੀਂ ਕੀਤਾ ਆਧਾਰ ਕਾਰਡ ਦਾ ਇਸਤੇਮਾਲ ਤਾਂ ਹੋ ਜਾਵੇਗਾ ਬੰਦ, ਜਾਣੋ ਨਵੇਂ ਨਿਯਮਾਂ ਬਾਰੇ
ਕੇਂਦਰ ਸਰਕਾਰ ਆਧਾਰ ਕਾਰਡ ਨੂੰ ਵਧ ਤੋਂ ਵਧ ਸੁਵਿਧਾਜਨਕ ਬਣਾਉਣ ਲਈ ਸਮੇਂ-ਸਮੇਂ 'ਤੇ ਇਸ ਦੇ ਨਿਯਮਾਂ ਵਿਚ ਸੋਧ ਕਰਦੀ ਹੈ। ਇਸ ਕੋਸ਼ਿਸ਼ ਦੇ ਤਹਿਤ ਹੁਣ ਸਰਕਾਰ ਨੇ ਆਧਾਰ ਕਾਰਡ ਬਣਾਉਣ ਦੇ 10 ਸਾਲ ਪੂਰੇ ਹੋਣ 'ਤੇ ਇਸ 'ਚ ਨਾਮ, ਪਤਾ ਅਤੇ ਬਾਇਓਮੈਟ੍ਰਿਕ ਪਛਾਣ ਨੂੰ ਅਪਡੇਟ ਕਰਨਾ ਲਾਜ਼ਮੀ ਕਰ ਦਿੱਤਾ ਹੈ। ਜੇਕਰ ਤੁਸੀਂ ਵੀ ਇਸ ਨੂੰ ਸਮੇਂ-ਸਮੇਂ 'ਤੇ ਅਪਡੇਟ ਨਹੀਂ ਕਰਦੇ ਤਾਂ ਰਾਸ਼ਨ, ਪੈਨਸ਼ਨ , ਲਾਇਸੈਂਸ, ਪਾਸਪੋਰਟ ਬਣਵਾਉਣ ਵਰਗੀਆਂ ਸਹੂਲਤਾਂ ਲੈਣ 'ਚ ਦਿੱਕਤ ਆ ਸਕਦੀ ਹੈ।
ਪੰਜਾਬ ਦੀਆਂ ਜੇਲ੍ਹਾਂ 'ਚ ਬੰਦ ਖ਼ਤਰਨਾਕ ਗੈਂਗਸਟਰਾਂ-ਤਸਕਰਾਂ ਦੀ ਉੱਡੀ ਰਾਤਾਂ ਦੀ ਨੀਂਦ, ਲਿਆ ਗਿਆ ਵੱਡਾ ਫ਼ੈਸਲਾ
ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਸਮੇਤ ਪੰਜਾਬ ’ਚ ਕਈ ਹੋਰ ਕਾਂਟਰੈਕਟ ਕਤਲ ਸਾਜ਼ਿਸ਼ਾਂ ਜੇਲ੍ਹਾਂ ’ਚ ਬੈਠ ਕੇ ਹੀ ਰਚੀਆਂ ਗਈਆਂ। ਹੁਣ ਪੰਜਾਬ, ਹਰਿਆਣਾ, ਦਿੱਲੀ ਅਤੇ ਹੋਰਾਂ ’ਚ ਕਰੋੜਾਂ ਰੁਪਏ ਦੀ ਫ਼ਿਰੌਤੀ ਦਾ ਕਾਲਾ ਕਾਰੋਬਾਰ ਚਲਾ ਰਹੇ ਜੇਲ੍ਹਾਂ ’ਚ ਬੰਦ ਵੱਡੇ ਪੱਧਰ ’ਤੇ ਗੈਂਗਸਟਰਾਂ ਨੂੰ ਦੱਖਣੀ ਜੇਲ੍ਹਾਂ 'ਚ ਟਰਾਂਸਫਰ ਕਰਨ ਦੀ ਤਿਆਰੀ ਕਰ ਲਈ ਗਈ ਹੈ।
ਅਹਿਮ ਖ਼ਬਰ : ਮਾਨ ਸਰਕਾਰ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਕੇਸ ਚਲਾਉਣ ਦੀ ਦਿੱਤੀ ਮਨਜ਼ੂਰੀ
ਅਨਾਜ ਦੀ ਢੋਆ-ਢੁਆਈ ਨਾਲ ਸਬੰਧਿਤ ਟੈਂਡਰ ਆਪਣੇ ਚਹੇਤੇ ਠੇਕੇਦਾਰ ਨੂੰ ਦੇਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਸਰਕਾਰ ਨੇ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। 16 ਅਗਸਤ, 2022 ਨੂੰ ਵਿਜੀਲੈਂਸ ਬਿਊਰੋ ਲੁਧਿਆਣਾ ਵੱਲੋਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਦੁਖ਼ਦਾਇਕ ਖ਼ਬਰ: ਚੰਗੇ ਭਵਿੱਖ ਖ਼ਾਤਿਰ ਅਮਰੀਕਾ ਗਏ ਜਲੰਧਰ ਦੇ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਚੰਗੇ ਭਵਿੱਖ ਖ਼ਾਤਿਰ ਵਿਦੇਸ਼ਾਂ ਵਿਚ ਗਏ ਪੰਜਾਬੀਆਂ ਦੀਆਂ ਹੋ ਰਹੀਆਂ ਬੇਵਕਤ ਮੌਤਾਂ ਦਾ ਸਿਲਸਲਾ ਨਹੀਂ ਰੁਕ ਰਿਹਾ ਹੈ। ਤਾਜ਼ਾ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ, ਜਿੱਥੇ ਚੰਗੇ ਭਵਿੱਖ ਖ਼ਾਤਿਰ ਗਏ ਜਲੰਧਰ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੋਪੀ ਪੁੱਤਰ ਗੁਰਮਾਨ ਸਿੰਘ ਗਾਮਾਂ ਦੇ ਰੂਪ ਵਿਚ ਹੋਈ ਹੈ ਅਤੇ ਉਕਤ ਨੌਜਵਾਨ ਆਦਮਪੁਰ ਦੇ ਨੇੜਲੇ ਪਿੰਡ ਡਰੋਲੀ ਖ਼ੁਰਦ ਦਾ ਰਹਿਣ ਵਾਲਾ ਸੀ। ਜਿਵੇਂ ਹੀ ਅੱਜ ਸਵੇਰੇ ਪਰਿਵਾਰ ਨੂੰ ਦੁਖ਼ਭਰੀ ਖ਼ਬਰ ਮਿਲੀ ਤਾਂ ਘਰ ਵਿਚ ਮਾਤਮ ਛਾ ਗਿਆ।
ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ, ਹੋਇਆ ਇਹ ਐਲਾਨ
ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸ਼ਰਧਾਲੂਆਂ ਲਈ ਇਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਡੇਰਾ ਬਿਆਸ ਵੱਲੋਂ ਕੋਵਿਡ ਦੌਰਾਨ ਸਾਰੇ ਭਾਰਤ ਵਿਚ ਸਤਿਸੰਗ ਪ੍ਰੋਗਰਾਮ ਰੱਦ ਕੀਤੇ ਜਾ ਚੁੱਕੇ ਸਨ ਪਰ ਹੁਣ ਡੇਰਾ ਪ੍ਰਬੰਧਕਾਂ ਵੱਲੋਂ ਜਿੱਥੇ ਕੋਵਿਡ ਦੀਆਂ ਪਾਬੰਦੀਆਂ ਨੂੰ ਖ਼ਤਮ ਕਰ ਦਿਤਾ ਗਿਆ ਹੈ, ਉਥੇ ਹੀ ਦਸੰਬਰ 2022 ਵਿਚ ਹੋਣ ਵਾਲੇ ਸਤਿਸੰਗ ਪ੍ਰੋਗਰਾਮਾਂ ਸਬੰਧੀ ਸਮਾਂ ਸਾਰਨੀ ਜਾਰੀ ਕਰ ਦਿੱਤੀ ਗਈ ਹੈ।
ਸ਼ਰਧਾ ਕਤਲਕਾਂਡ : ਪੁਲਸ ਨੇ ਲਾਸ਼ ਦੇ ਟੁਕੜੇ-ਟੁਕੜੇ ਕਰਨ ਲਈ ਇਸਤੇਮਾਲ ਹਥਿਆਰ ਕੀਤਾ ਬਰਾਮਦ
ਦਿੱਲੀ ਪੁਲਸ ਨੇ ਸ਼ਰਧਾ ਵਾਕਰ ਕਤਲਕਾਂਡ 'ਚ ਉਸ ਦੀ ਲਾਸ਼ ਨੂੰ ਵੱਢਣ ਲਈ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਵੱਲੋਂ ਵਰਤਿਆ ਹਥਿਆਰ ਬਰਾਮਦ ਕਰ ਲਿਆ ਹੈ। ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ 27 ਸਾਲਾ ਵਾਕਰ ਦੀ ਉਹ ਅੰਗੂਠੀ ਵੀ ਬਰਾਮਦ ਕੀਤੀ ਹੈ ਜੋ ਪੂਨਾਵਾਲਾ ਨੇ ਦੂਜੀ ਔਰਤ ਨੂੰ ਦੇ ਦਿੱਤੀ ਸੀ। ਇਕ ਸੂਤਰ ਨੇ ਦੱਸਿਆ,''ਸ਼ਰਧਾ ਵਾਕਰ ਦੀ ਲਾਸ਼ ਨੂੰ ਵੱਢਣ ਲਈ ਵਰਤਿਆ ਗਿਆ ਹਥਿਆਰ ਪੁਲਸ ਨੇ ਬਰਾਮਦ ਕਰ ਲਿਆ ਹੈ।''
PGI 'ਚ ਬਣੇਗਾ ਬੱਚਿਆਂ ਲਈ 'ਬੋਨ ਮੈਰੋ ਟਰਾਂਸਪਲਾਂਟ' ਸੈਂਟਰ, ਉੱਤਰੀ ਭਾਰਤ 'ਚ ਹੋਵੇਗਾ ਪਹਿਲਾ ਕੇਂਦਰ
ਜੇਕਰ ਸਭ ਕੁੱਝ ਯੋਜਨਾ ਅਨੁਸਾਰ ਚੱਲਦਾ ਰਿਹਾ ਤਾਂ ਆਉਣ ਵਾਲੇ ਦਿਨਾਂ 'ਚ ਪੀ. ਜੀ. ਆਈ. ਦਾ ਆਪਣਾ ਬੋਨ ਮੈਰੋ ਟਰਾਂਸਪਲਾਂਟ ਸੈਂਟਰ ਹੋਵੇਗਾ। ਹਾਲਾਂਕਿ ਪੀ. ਜੀ. ਆਈ. 'ਚ ਬੋਨ ਮੈਰੋ ਟਰਾਂਸਪਲਾਂਟ ਪਿਛਲੇ ਕੁੱਝ ਸਾਲਾਂ ਤੋਂ ਕੀਤਾ ਜਾ ਰਿਹਾ ਹੈ ਪਰ ਇਹ ਸਿਰਫ਼ ਬਾਲਗਾਂ ਲਈ ਹੈ। ਇਹ ਟਰਾਂਸਪਲਾਂਟ ਸੈਂਟਰ ਬੱਚਿਆਂ ਲਈ ਸਮਰਪਿਤ ਹੋਵੇਗਾ। ਪੀ. ਜੀ. ਆਈ. ਐਡਵਾਂਸ ਪੀਡੀਐਟ੍ਰਿਕ ਸੈਂਟਰ ਦੇ ਐੱਚ. ਓ. ਡੀ. ਡਾ. ਸੁਰਜੀਤ ਸਿੰਘ ਅਨੁਸਾਰ ਸਾਨੂੰ ਪਿਛਲੇ ਕਾਫ਼ੀ ਸਮੇਂ ਤੋਂ ਇਸ ਦੀ ਲੋੜ ਸੀ, ਜਿਸ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਪੀ. ਜੀ. ਆਈ. ਕੋਲ ਹਨ, ਇਸ ਲਈ ਇਹ ਸਮੇਂ ਦੀ ਲੋੜ ਹੈ ਕਿ ਸਾਡੇ ਕੋਲ ਇਹ ਕੇਂਦਰ ਹੋਣਾ ਚਾਹੀਦਾ ਹੈ, ਜਿੱਥੇ ਸਿਰਫ਼ ਬੱਚਿਆਂ ਦਾ ਬੋਨ ਮੈਰੋ ਟਰਾਂਸਪਲਾਂਟ ਹੁੰਦਾ ਹੈ।
ਸ਼ਰਧਾ ਕਤਲਕਾਂਡ : ਆਫਤਾਬ ਨੂੰ ਲਿਜਾ ਰਹੀ ਪੁਲਸ ਵੈਨ 'ਤੇ ਤਲਵਾਰਾਂ ਨਾਲ ਹਮਲਾ, 70 ਟੁਕੜੇ ਕਰਨ ਦੀ ਦਿੱਤੀ ਧਮਕੀ
ਅੱਜ ਸ਼ਰਧਾ ਕਤਲਕਾਂਡ ਦੇ ਮੁਲਜ਼ਮ ਆਫਤਾਬ ਦੀ ਪੁਲਸ ਵੈਨ 'ਤੇ ਹਮਲਾ ਹੋ ਗਿਆ। ਜਾਣਕਾਰੀ ਮੁਤਾਬਕ ਕੁਝ ਅਣਪਛਾਤੇ ਲੋਕਾਂ ਨੇ ਅਫਤਾਬ ਦੀ ਵੈਨ 'ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਦਿੱਲੀ ਪੁਲਿਸ ਪੋਲੀਗ੍ਰਾਫ਼ ਟੈਸਟ ਕਰਵਾਉਣ ਤੋਂ ਬਾਅਦ ਆਫਤਾਬ ਨੂੰ ਵਾਪਸ ਲੈ ਕੇ ਜਾ ਰਹੀ ਸੀ।
ਪੰਜਾਬ ਸਰਕਾਰ ਦੀ ਸ਼ਾਨਦਾਰ ਪਹਿਲ, ਟ੍ਰੈਫਿਕ ਵਿਭਾਗ ਦਾ ਹੋਵੇਗਾ ਆਪਣਾ ਇੰਜੀਨੀਅਰਿੰਗ ਵਿੰਗ
ਪੰਜਾਬ ਪਹਿਲਾਂ ਅਜਿਹਾ ਸੂਬੇ ਹੋਵੇਗਾ, ਜਿੱਥੇ ਪੁਲਸ ਦੇ ਟ੍ਰੈਫਿਕ ਵਿਭਾਗ ਕੋਲ ਆਪਣਾ ਇੰਜੀਨੀਅਰਿੰਗ ਵਿੰਗ ਹੋਵੋਗਾ। ਦੱਸਣਯੋਗ ਹੈ ਕਿ ਮੁਹਾਲੀ ਸਥਿਤ ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ 'ਚ ਇੰਜੀਨੀਅਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਸਿਰਫ਼ ਫੌਜ ਦੇ ਕੋਲ ਹੀ ਇੰਜੀਨੀਅਰਿੰਗ ਵਿੰਗ ਹੈ।
ਡਰਾਈਵਰ ਦੀ ਅੱਖ ਲੱਗਣ ਕਾਰਨ ਪਰਿਵਾਰ 'ਚ ਵਿਛੇ ਸੱਥਰ, ਫਿਲੌਰ ਵਿਖੇ ਭਿਆਨਕ ਹਾਦਸੇ ਨੇ ਲਈਆਂ 2 ਜਾਨਾਂ
ਫਿਲੌਰ ਵਿਖੇ ਭਿਆਨਕ ਹਾਦਸਾ ਵਾਪਰਨ ਕਰਕੇ ਦੋ ਔਰਤਾਂ ਦੀ ਮੌਤ ਹੋ ਗਈ ਜਦਕਿ ਚਾਰ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਫਿਲੌਰ ਤੋਂ ਨੂਰਮਹਿਲ ਰੋਡ 'ਤੇ ਅੱਜ ਸਵੇਰੇ 11 ਵਜੇ ਦੇ ਕਰੀਬ ਟਰੱਕ ਅਤੇ ਇਨੋਵਾ ਕਾਰ ਦੀ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਇਨੋਵਾ ਕਾਰ ਦੇ ਪਰਖੱਚੇ ਉੱਡ ਗਏ ਅਤੇ ਵੇਖਣ ਵਾਲੇ ਰਾਹਗੀਰਾਂ ਨੇ ਦਸਿਆ ਕਿ ਟਰੱਕ ਫਿਲੌਰ ਤੋਂ ਨਕੋਦਰ ਸਾਈਡ ਜਾ ਰਿਹਾ ਸੀ ਅਤੇ ਇਨੋਵਾ ਨਕੋਦਰ ਤੋਂ ਫਿਲੌਰ ਵੱਲ ਆ ਰਹੀ ਸੀ।