ਜਨਤਕ ਥਾਵਾਂ ''ਤੇ ਤੰਬਾਕੂ ਯੁਕਤ ਪਦਾਰਥਾਂ ਦਾ ਸੇਵਨ ਕਰਨ ''ਤੇ ਮਨਾਹੀ
Saturday, Jun 16, 2018 - 04:56 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਸੁਖਪਾਲ ਢਿੱਲੋਂ) : ਜ਼ਿਲਾ ਨੋਡਲ ਅਫ਼ਸਰ ਤੰਬਾਕੂ ਕੰਟਰੋਲ ਸੈਲ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਸਥਾਨਾਂ, ਅਬੋਹਰ ਰੋਡ, ਸਬਜੀ ਮੰਡੀ, ਸ਼ੇਰ ਸਿੰਘ ਚੌਂਕ, ਨਵੀਂ ਦਾਣਾ ਮੰਡੀ, ਬੈਂਕ ਰੋਡ ਆਦਿ ਵਿਖੇ ਕੋਟਪਾ ਐਕਟ 2003 ਅਧੀਨ ਤੰਬਾਕੂ ਵਿਰੋਧੀ ਗਤੀਵਿਧੀਆਂ ਕੀਤੀਆਂ। ਸਿਹਤ ਟੀਮ ਵੱਲੋਂ ਸਮੂਹ ਤੰਬਾਕੂ ਯੁਕਤ ਪਦਾਰਥਾਂ ਦੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਨੂੰ ਐਕਟ ਅਨੁਸਾਰ ਸੇਲ ਕਰਨ ਲਈ, ਕਿਸੇ ਤਰ੍ਹਾਂ ਦੀ ਮਸ਼ਹੂਰੀ ਨਾ ਕਰਨ 'ਤੇ, ਬੱਚਿਆਂ ਦੀ ਪਹੁੰਚ ਦੂਰ ਰੱਖਣ ਬਾਰੇ, ਸਕੂਲ ਅਤੇ ਵਿੱਦਿਅਕ ਅਦਾਰਿਆਂ ਤੋਂ 100 ਗਜ਼ ਦੇ ਘੇਰੇ ਵਿੱਚ ਤੰਬਾਕੂ ਪਦਾਰਥਾਂ ਦੀ ਵਿਕਰੀ 'ਤੇ ਸਖ਼ਤ ਮਨਾਹੀ ਬਾਰੇ ਕਿਹਾ।
ਇਸ ਮੌਕੇ ਜਨਤਕ ਥਾਵਾਂ 'ਤੇ ਤੰਬਾਕੂਨੋਸ਼ੀ ਕਰ ਰਹੇ ਵਿਅਕਤੀਆਂ ਨੂੰ ਚਲਾਨ/ਜ਼ੁਰਮਾਨੇ ਕੀਤੇ ਗਏ ਤੇ ਤੰਬਾਕੂ ਦੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ। ਇਸ ਮੌਕੇ ਪਰਮਜੀਤ ਸਿੰਘ, ਗੁਰਪੁਨੀਤ ਕੌਰ, ਗੁਰਮੀਤ ਕੌਰ, ਸੰਨੀ ਕੁਮਾਰ, ਧਰਮਪਾਲ ਆਦਿ ਹਾਜ਼ਰ ਸਨ।