ਦੁਕਾਨ ਬੰਦ ਕਰਵਾਉਣ ਲਈ ਏ. ਐੱਸ. ਆਈ ਨੇ ਦੁਕਾਨਦਾਰ 'ਤੇ ਵਰ੍ਹਾਏ ਡੰਡੇ, ਕੀਤਾ ਲਾਈਨ ਹਾਜ਼ਰ

Thursday, Sep 03, 2020 - 02:55 PM (IST)

ਦੁਕਾਨ ਬੰਦ ਕਰਵਾਉਣ ਲਈ ਏ. ਐੱਸ. ਆਈ ਨੇ ਦੁਕਾਨਦਾਰ 'ਤੇ ਵਰ੍ਹਾਏ ਡੰਡੇ, ਕੀਤਾ ਲਾਈਨ ਹਾਜ਼ਰ

ਰੂਪਨਗਰ (ਵਿਜੇ ਸ਼ਰਮਾ) : ਰੂਪਨਗਰ ਪੁਲਸ ਕਰਫ਼ਿਊ ਲਾਗੂ ਕਰਵਾਉਣ ਲਈ ਦੁਕਾਨਦਾਰਾਂ ਨਾਲ ਧੱਕਾ ਕਰ ਰਹੀ ਹੈ। ਅਮਨ ਕਾਨੂੰਨ ਦੀ ਰੱਖਿਆ ਕਰਨ ਵਾਲੀ ਪੁਲਸ ਖ਼ੁਦ ਕਾਨੂੰਨ ਨੂੰ ਹੱਥ 'ਚ ਲੈ ਰਹੀ ਹੈ। ਮੰਗਲਵਾਰ ਨੂੰ ਸ਼ਾਮ ਦੇ ਸਮੇਂ ਕਰਫ਼ਿਊ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਪੁਲਸ ਜਦੋ ਬਾਜ਼ਾਰ ਬੰਦ ਕਰਵਾ ਰਹੀ ਸੀ ਤਾਂ ਪੁਲਸ ਮੁਲਾਜ਼ਮਾਂ ਨੇ ਦੁਕਾਨਦਾਰਾਂ ਨਾਲ ਧੱਕਾ ਕਰਨਾ ਸ਼ੁਰੂ ਕਰ ਦਿੱਤਾ। ਪੰਜਾਬ ਪੁਲਸ ਦੇ ਏ. ਐੱਸ. ਆਈ. ਬਲਵੰਤ ਸਿੰਘ ਨੇ ਤਾਂ ਹੱਦ ਹੀ ਕਰ ਦਿੱਤੀ। ਇਹ ਏ. ਐੱਸ. ਆਈ. ਸ਼ਹਿਰ ਦੇ ਮੇਨ ਬਾਜ਼ਾਰ 'ਚ ਸਥਿਤ ਭਟਨਾਗਰ ਸਵੀਟਸ ਦੀ ਦੁਕਾਨ ਬੰਦ ਕਰਵਾਉਣ ਲਈ ਗਿਆ ਤਾਂ ਦੁਕਾਨਦਾਰ ਇਕ ਗਾਹਕ ਨੂੰ ਸਾਮਾਨ ਦੇ ਰਿਹਾ ਸੀ ਜਿਸਨੂੰ ਦੇਖਦੇ ਏ. ਐੱਸ. ਆਈ. ਨੇ ਦੁਕਾਨਦਾਰ 'ਤੇ ਡੰਡੇ ਵਰਸਾਉਣੇ ਸ਼ੁਰੂ ਕਰ ਦਿੱਤੇ। ਏ.ਐੱਸ.ਆਈ. ਨੇ ਨੌਜਵਾਨ ਦੁਕਾਨਦਾਰ ਸ਼ੁਭਮ ਪੁੱਤਰ ਹਰੀਸ਼ ਦੇ ਸਰੀਰ 'ਤੇ ਡੰਡਿਆਂ ਦੇ ਨਿਸ਼ਾਨ ਛਾਪ ਦਿੱਤੇ ਜਿਸਦੀ ਵਜ੍ਹਾ ਨਾਲ ਇਹ ਨੌਜਵਾਨ ਦਹਿਸ਼ਤ 'ਚ ਹੈ। ਜਿਸ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ। ਦੁਕਾਨਦਾਰ ਵਿਸ਼ਨੂੰ ਭਟਨਾਗਰ ਨੇ ਕਿਹਾ ਕਿ ਪੁਲਸ ਨੇ ਉਸਦੇ ਭਰਾ ਨਾਲ ਧੱਕਾ ਕੀਤਾ ਹੈ ਅਤੇ ਉਹ ਇਸ ਨੂੰ ਬਰਦਾਸ਼ਤ ਨਹੀ ਕਰਨਗੇ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਪੁਲਸ ਦੀ ਧੱਕੇਸ਼ਾਹੀ ਦੇ ਖ਼ਿਲਾਫ ਕਾਰਵਾਈ ਕੀਤੀ ਜਾਵੇ। ਇਸ ਸਬੰਧ 'ਚ ਦੁਕਾਨਦਾਰ ਵਿਸ਼ਨੂੰ ਭਟਨਾਗਰ ਨੇ ਡੀ. ਐੱਸ. ਪੀ. ਕੋਲ ਇਸ ਏ. ਐੱਸ.ਆਈ. 'ਤੇ ਕਾਰਵਾਈ ਕਰਨ ਲਈ ਸ਼ਿਕਾਇਤ ਵੀ ਦਿੱਤੀ ਹੈ।

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਨੇ ਸੁਣਾਈ ਕੋਰੋਨਾ ਬਾਰੇ ਹੱਡਬੀਤੀ

PunjabKesari

ਜਦੋ ਕਿ ਸ਼ਹਿਰ ਦੇ ਬੇਲਾ ਚੌਕ 'ਚ ਦੁਕਾਨਦਾਰ ਰਾਜਪਾਲ ਰਾਜੂ ਨੇ ਵੀ ਪੁਲਸ ਦੁਆਰਾ ਧੱਕਾ ਕਰਨ ਦਾ ਦੋਸ਼ ਲਗਾਇਆ ਹੈ। ਰਾਜਪਾਲ ਨੇ ਕਿਹਾ ਕਿ ਪੁਲਸ ਰੋਜ਼ਾਨਾ ਉਸਨੂੰ ਆ ਕੇ ਪ੍ਰੇਸ਼ਾਨ ਕਰਦੀ ਹੈ ਜਦੋ ਕਿ ਉਹ ਸ਼ਾਮ ਨੂੰ 6.30 ਵਜੇ ਦੁਕਾਨ ਬੰਦ ਕਰ ਦਿੰਦਾ ਹੈ। ਮੰਗਲਵਾਰ ਨੂੰ ਵੀ ਐੱਸ. ਐੱਚ. ਓ. ਸੁਨੀਲ ਕੁਮਾਰ ਨੇ ਡੀ. ਐੱਸ. ਪੀ. ਦੀ ਮੌਜੂਦਗੀ 'ਚ ਉਸਨੂੰ ਧੱਕੇ ਮਾਰੇ ਅਤੇ ਪੁਲਸ ਦੀ ਗੱਡੀ 'ਚ ਬੈਠਣ ਲਈ ਦਬਾਅ ਬਣਾਇਆ। ਉਨ੍ਹਾਂ ਕਿਹਾ ਕਿ ਵਪਾਰੀ ਸਰਕਾਰ ਨੂੰ ਸਾਥ ਦੇ ਰਹੇ ਹਨ ਪਰ ਇਸਦੇ ਬਾਵਜੂਦ ਵੀ ਉਨ੍ਹਾਂ ਨਾਲ ਧੱਕਾ ਹੋ ਰਿਹਾ ਹੈ। ਰਾਜਪਾਲ ਨੇ ਕਿਹਾ ਕਿ ਪਹਿਲਾਂ ਤੋਂ ਹੀ ਕੋਰੋਨਾ ਮਹਾਮਾਰੀ ਦੇ ਕਾਰਣ ਦੁਕਾਨਦਾਰਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਅਤੇ ਜੇਕਰ ਪੁਲਸ ਵੀ ਦੁਕਾਨਦਾਰਾਂ ਨਾਲ ਧੱਕਾ ਕਰੇਗੀ ਤਾਂ ਮਜਬੂਰਨ ਉਨ੍ਹਾਂ ਨੂੰ ਆਪਣੀਆਂ ਦੁਕਾਨਾਂ ਦੀਆਂ ਚਾਬੀਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਦੇਣੀਆਂ ਪੈਣਗੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਵਲੋਂ ਸਿਵਲ ਹਸਪਤਾਲ ਮਾਰਗ 'ਤੇ ਵੀ ਰੇਹੜੀ ਫੜੀ ਵਾਲਿਆਂ 'ਤੇ ਡੰਡੇ ਵਰਸਾਏ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ 55 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ, 4 ਨੇ ਤੋੜਿਆ ਦਮ

PunjabKesari

ਹਾਲਾਤ ਇੰਝ ਰਹੇ ਤਾਂ ਦੁਕਾਨਦਾਰ ਦੁਕਾਨਾਂ ਦੀਆਂ ਚਾਬੀਆਂ ਮੁੱਖ ਮੰਤਰੀ ਨੂੰ ਭੇਜਣ ਲਈ ਮਜਬੂਰ ਹੋਣਗੇ : ਰਮਿਤ
ਦੂਜੇ ਪਾਸੇ ਅਕਾਲੀ ਦਲ ਦੇ ਸੀਨੀਅਰ ਉਪ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਨੇ ਵੀ ਪੁਲਸ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ। ਭਾਜਪਾ ਨੇਤਾ ਰਮਿਤ ਕੇਹਰ ਨੇ ਕਿਹਾ ਕਿ ਪੁਲਸ ਦੁਕਾਨਦਾਰਾਂ ਨਾਲ ਠੀਕ ਵਰਤਾਓ ਨਹੀ ਕਰ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਕਾਲੇ ਕਾਨੂੰਨ ਦੀ ਆੜ 'ਚ ਪੁਲਸ ਧੱਕਾ ਕਰ ਰਹੀ ਹੈ ਅਤੇ ਵਪਾਰੀਆਂ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਹਾਲਾਤ ਰਹੇ ਤਾਂ ਦੁਕਾਨਦਾਰ ਆਪਣੀਆਂ ਦੁਕਾਨਾਂ ਦੀਆਂ ਚਾਬੀਆਂ ਮੁੱਖ ਮੰਤਰੀ ਦੇ ਫਾਰਮ ਹਾਊਸ 'ਚ ਭੇਜਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਪੁਲਸ ਕੋਲ ਅਜਿਹਾ ਕੋਈ ਅਧਿਕਾਰ ਨਹੀ ਹੈ ਕਿ ਉਹ ਦੁਕਾਨਦਾਰਾਂ 'ਤੇ ਅਜਿਹਾ ਅੱਤਿਆਚਾਰ ਕਰੇ। ਉਨ੍ਹਾਂ ਕਿਹਾ ਕਿ ਜੇਕਰ ਕਾਰਵਾਈ ਨਹੀ ਹੋਈ ਤਾਂ ਭਾਜਪਾ ਅੰਦੋਲਨ ਛੇੜੇਗੀ।

ਇਹ ਵੀ ਪੜ੍ਹੋ : ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਕੰਧਾਂ ਵੀ ਪੜ੍ਹਾਉਣਗੀਆਂ

ਏ. ਐੱਸ. ਆਈ. ਦੀ ਵਿਭਾਗੀ ਜਾਂਚ ਖੋਲ੍ਹ ਦਿੱਤੀ : ਡੀ. ਐੱਸ. ਪੀ.  
ਡੀ. ਐੱਸ. ਪੀ. ਤਲਵਿੰਦਰ ਸਿੰਘ ਨੇ ਦੱਸਿਆ ਕਿ ਦੁਕਾਨਦਾਰ ਨੂੰ ਡੰਡੇ ਮਾਰਨ ਵਾਲੇ ਏ. ਐੱਸ. ਆਈ. ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਅਤੇ ਉਸਦੀ ਵਿਭਾਗੀ ਜਾਂਚ ਖੋਲ੍ਹ ਦਿੱਤੀ ਗਈ ਹੈ। ਉਨ੍ਹਾਂ ਮੰਨਿਆ ਕਿ ਏ. ਐੱਸ. ਆਈ ਨੇ ਡੰਡੇ ਮਾਰ ਕੇ ਗਲਤੀ ਕੀਤੀ।


author

Anuradha

Content Editor

Related News