ਬੁੱਢੇ ਨਾਲੇ ਦਾ ਗੰਦਾ ਪਾਣੀ ਲੈ DC ਦਫ਼ਤਰ ਪੁੱਜਾ ਟੀਟੂ ਬਾਣੀਆ, MPs ਤੇ ਵਿਧਾਇਕਾਂ ਨੂੰ ਕਹੀ ਇਹ ਗੱਲ
Wednesday, Jul 27, 2022 - 02:22 PM (IST)
ਲੁਧਿਆਣਾ (ਨਰਿੰਦਰ) : ਸਮਾਜ ਸੇਵੀ ਅਤੇ ਅਕਾਲੀ ਦਲ ਦੇ ਨੇਤਾ ਟੀਟੂ ਬਾਣੀਆ ਬੁੱਧਵਾਰ ਨੂੰ ਬੁੱਢੇ ਨਾਲੇ ਦਾ ਗੰਦਾ ਪਾਣੀ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਪੁੱਜੇ। ਟੀਟੂ ਬਾਣੀਆ ਨੇ ਕਿਹਾ ਕਿ ਜਿਹੜਾ ਵੀ ਸੰਸਦ ਮੈਂਬਰ ਜਾਂ ਫਿਰ ਵਿਧਾਇਕ ਇਸ ਪਾਣੀ ਨੂੰ ਪੀ ਕੇ ਦਿਖਾਵੇਗਾ, ਉਹ ਉਸ ਨੂੰ ਆਪਣੇ ਕੋਲੋਂ ਇਨਾਮ ਵੱਜੋਂ 2 ਹਜ਼ਾਰ ਰੁਪਏ ਦੇਣਗੇ। ਟੀਟੂ ਬਾਣੀਆ ਨੇ ਕਿਹਾ ਕਿ ਲੁਧਿਆਣਾ ਦੇ ਲੋਕ ਇਸ ਗੰਦੇ ਪਾਣੀ ਨੂੰ ਪੀਣ ਲਈ ਮਜਬੂਰ ਹਨ ਅਤੇ ਇਹੀ ਪਾਣੀ ਸਤਲੁਜ ਦਰਿਆ 'ਚ ਪੈ ਰਿਹਾ ਹੈ।
ਟੀਟੂ ਬਾਣੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਕਸਰ ਬੁੱਢੇ ਨਾਲੇ ਨੂੰ ਸਾਫ਼ ਕਰਨ ਲਈ ਸਿਆਸਤ ਹੁੰਦੀ ਹੈ ਪਰ ਇਸ ਦਾ ਹੱਲ ਕੋਈ ਵੀ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ ਕਿ ਕਈ ਸਰਕਾਰਾਂ ਆਈਆਂ ਪਰ ਇਸ 'ਤੇ ਸਿਆਸਤ ਹੀ ਹੁੰਦੀ ਰਹੀ। ਉਨ੍ਹਾਂ ਕਿਹਾ ਕਿ ਲੋਕ ਇਹ ਗੰਦਾ ਪਾਣੀ ਪੀ ਕੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਟੀਟੂ ਬਾਣੀਆ ਨੇ ਕਿਹਾ ਕਿ ਡਾਇੰਗ ਫੈਕਟਰੀਆਂ 'ਤੇ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।