ਓਵਰਲੋਡ ਟਿੱਪਰਾਂ ਦੀ ਆਈ ਸ਼ਾਮਤ, ਪਹੁ-ਫੁੱਟਣ ਤੋਂ ਪਹਿਲਾਂ ਨਾਕਾ ਲਾ ਕੱਟੇ ਚਲਾਨ

Tuesday, Sep 29, 2020 - 05:12 PM (IST)

ਓਵਰਲੋਡ ਟਿੱਪਰਾਂ ਦੀ ਆਈ ਸ਼ਾਮਤ, ਪਹੁ-ਫੁੱਟਣ ਤੋਂ ਪਹਿਲਾਂ ਨਾਕਾ ਲਾ ਕੱਟੇ ਚਲਾਨ

ਗੜ੍ਹਸ਼ੰਕਰ (ਸ਼ੋਰੀ) : ਇਥੋਂ ਦੇ ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਅੱਜ ਸਵੇਰੇ ਪਹੁ-ਫੁੱਟਣ ਤੋਂ ਪਹਿਲਾਂ ਪੁਲਸ ਨੇ ਕੀਤੀ ਵਿਸ਼ੇਸ਼ ਨਾਕਾਬੰਦੀ ਦੌਰਾਨ ਓਵਰਲੋਡ ਟਿੱਪਰਾਂ ਦੀ ਜ਼ਬਰਦਸਤ ਚੈਕਿੰਗ ਕਰਦੇ ਹੋਏ ਇਕ ਦਰਜਨ ਤੋਂ ਵੱਧ ਮਾਈਨਿੰਗ ਕਰਕੇ ਆ ਰਹੇ ਓਵਰਲੋਡ ਟਿੱਪਰਾਂ ਦੇ ਚਲਾਨ ਕੱਟੇ। ਜਿਨ੍ਹਾਂ ਟਿੱਪਰਾਂ ਦੇ ਕਾਗਜ਼ਾਤ ਅਧੂਰੇ ਸਨ ਉਨ੍ਹਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਬੰਦ ਕਰ ਦਿੱਤਾ ਗਿਆ।

ਪੱਤਰਕਾਰਾਂ ਨਾਲ ਗੱਲ ਕਰਦੇ ਏ. ਐੱਸ. ਪੀ. ਤੁਸ਼ਾਰ ਗੁਪਤਾ ਆਈ. ਪੀ. ਐੱਸ. ਨੇ ਦੱਸਿਆ ਕਿ ਓਵਰਲੋਡ ਟਿੱਪਰਾਂ ਖ਼ਿਲਾਫ਼ ਚੱਲ ਰਹੀ ਇਹ ਕਾਰਵਾਈ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰਹੇਗੀ। ਇਸ ਮੌਕੇ ਥਾਣਾ ਗੜ੍ਹਸ਼ੰਕਰ ਤੋਂ ਇੰਚਾਰਜ ਇਕਬਾਲ ਸਿੰਘ ਸਹਿਤ ਪੁਲਸ ਪਾਰਟੀ ਵੀ ਹਾਜ਼ਰ ਸੀ।


author

Gurminder Singh

Content Editor

Related News