ਭਾਰਤ-ਪਾਕਿ ਸਰਹੱਦ ''ਤੇ ਰੀਟ੍ਰੀਟ ਸੈਰੇਮਨੀ ਦਾ ਸਮਾਂ ਬਦਲਿਆ

Monday, Jun 18, 2018 - 07:56 AM (IST)

ਭਾਰਤ-ਪਾਕਿ ਸਰਹੱਦ ''ਤੇ ਰੀਟ੍ਰੀਟ ਸੈਰੇਮਨੀ ਦਾ ਸਮਾਂ ਬਦਲਿਆ

ਫਾਜ਼ਿਲਕਾ  (ਲੀਲਾਧਰ) - ਫਾਜ਼ਿਲਕਾ 'ਚ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਸਾਦਕੀ, ਫਿਰੋਜ਼ਪੁਰ ਦੇ ਹੁਸੈਨੀਵਾਲਾ ਅਤੇ ਅੰਮ੍ਰਿਤਸਰ ਜ਼ਿਲੇ ਦੀ ਅਟਾਰੀ ਸਰਹੱਦ 'ਤੇ ਭਾਰਤ-ਪਾਕਿ ਵਿਚਕਾਰ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਦਾ ਸਮਾਂ ਬਦਲ ਦਿੱਤਾ ਗਿਆ ਹੈ। ਸੀਮਾ ਸੁਰੱਖਿਆ ਬਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਾਮ 6 ਵਜੇ ਹੋਣ ਵਾਲੀ ਇਹ ਰਸਮ ਹੁਣ ਸ਼ਾਮ ਸਾਢੇ 6 ਵਜੇ ਹੋਵੇਗੀ। ਇਹ ਸਮਾਂ ਮੌਸਮ 'ਚ ਤਬਦੀਲੀ ਕਾਰਨ ਕੀਤਾ ਗਿਆ ਹੈ। ਫਾਜ਼ਿਲਕਾ ਦੇ ਸਾਦਕੀ ਬਾਰਡਰ 'ਤੇ ਇਨ੍ਹੀਂ ਦਿਨੀਂ ਸਕੂਲਾਂ ਦੀਆਂ ਛੁੱਟੀਆਂ ਹੋਣ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚੋਂ ਵੱਡੀ ਗਿਣਤੀ 'ਚ ਲੋਕ ਰੀਟ੍ਰੀਟ ਸੈਰੇਮਨੀ ਦੇਖਣ ਆ ਰਹੇ ਹਨ।


Related News