ਦਿੱਲੀ ਦੇ ਟਿਕਰੀ ਬਾਰਡਰ ਤੋਂ ਕਿਸਾਨ ਅੰਦੋਲਨ ’ਚੋਂ ਵਾਪਸ ਪਰਤਦਿਆਂ ਤਪਾ ਮੰਡੀ ਦੇ ਕਿਸਾਨ ਦੀ ਮੌਤ

Saturday, Jan 30, 2021 - 06:09 PM (IST)

ਦਿੱਲੀ ਦੇ ਟਿਕਰੀ ਬਾਰਡਰ ਤੋਂ ਕਿਸਾਨ ਅੰਦੋਲਨ ’ਚੋਂ ਵਾਪਸ ਪਰਤਦਿਆਂ ਤਪਾ ਮੰਡੀ ਦੇ ਕਿਸਾਨ ਦੀ ਮੌਤ

ਤਪਾ ਮੰਡੀ (ਸ਼ਾਮ,ਗਰਗ): ਨਜ਼ਦੀਕੀ ਪਿੰਡ ਤਾਜੋਕੇ ਦੇ ਭਾਕਿਯੂ (ਡਕੌਂਦਾ) ਦੇ ਇੱਕ ਮੈਂਬਰ ਮਿਠੂ ਸਿੰਘ ਜੋ ਲਗਭਗ 2 ਮਹੀਨਿਆਂ ਤੋਂ ਦਿੱਲੀ ਦੇ ਟਿੱਕਰੀ ਬਾਰਡਰ ਤੇ ਕਿਸਾਨ ਅੰਦੋਲਨ ’ਚ ਸ਼ਾਮਲ ਸੀ, ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ 26 ਜਨਵਰੀ ਦੇ ਟਰੈਕਟਰ ਮਾਰਚ ’ਚ ਭਾਗ ਲੈਣ ਤੋਂ ਬਾਅਦ ਆਪਣੇ ਪਿੰਡ ਵਾਪਸ ਆ ਰਿਹਾ ਸੀ, ਰਸਤੇ ’ਚ ਉਸ ਟਰੈਕਟਰ ਮੰਟਗਾਰਡ ਤੋਂ ਡਿੱਗ ਕੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਬਠਿੰਡਾ ਹਸਪਤਾਲ ਦਾਖ਼ਲ ਕਰਵਾਇਆ ਗਿਆ, ਉਸ ਦੀ ਮੌਤ ਹੋਣ ਤੋਂ ਬਾਅਦ ਉਸ ਦੀ ਮਿ੍ਰਤਕ ਦੇਹ ਨੂੰ ਪਿੰਡ ਤਾਜੋਕੇ ਵਿਖੇ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ: ਪਤਨੀ ਦੀ ਮੌਤ ਤੋਂ ਬਾਅਦ ਸਾਲੀ ਨਾਲ ਰਚਾਇਆ ਵਿਆਹ,ਹੁਣ ਉਸ ਦੀ ਵੀ ਮਿਲੀ ਲਾਸ਼

ਕਿਸਾਨ ਜੰਥੇਬੰਦੀਆਂ ਨੇ ਮਿ੍ਰਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਅਤੇ ਪਰਿਵਾਰਿਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦਾ ਉਨੀਂ ਦੇਰ ਤੱਕ ਸੰਸਕਾਰ ਨਹੀਂ ਕੀਤਾ ਜਾਵੇਗਾ ਜਿੰਨੀ ਦੇਰ ਤੱਕ ਪੰਜਾਬ ਸਰਕਾਰ ਕਿਸਾਨ ਪਰਿਵਾਰ ਨੂੰ ਆਰਥਿਕ ਮਦਦ ਦੇਣ ਅਤੇ ਨੌਕਰੀ ਦੇਣ ਦਾ ਐਲਾਨ ਨਹੀਂ  ਕਰਦੀ। ਮਿ੍ਰਤਕ ਦੇਹ ਦਾ ਪੋਸਟ ਮਾਰਟਮ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਿ੍ਰਤਕ ਪਰਿਵਾਰ ਦੇ ਸਿਰ 15 ਲੱਖ ਰੁਪਏ ਦਾ ਕਰਜ਼ਾ ਹੈ ਅਤੇ ਉਸ ਪਾਸ ਸਿਰਫ ਡੇਢ ਏਕੜ ਜ਼ਮੀਨ ਹੈ, ਜਿਸ ਨਾਲ ਉਨ੍ਹਾਂ ਦੇ ਘਰ ਦਾ ਖਰਚਾ ਨਹੀਂ ਚੱਲ ਰਿਹਾ। ਕਿਸਾਨ ਜੰਥੇਬੰਦੀਆਂ ਨੇ ਜਿਥੇ ਕੁਲ ਕਰਜ਼ਾ ਮੁਆਫ ਕਰਨ ਅਤੇ 10 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਅਤੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਨਹੀਂ  ਕਰਦੀ ਉਦੋਂ ਤੱਕ ਸੰਸਕਾਰ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ ’ਤੇ ਵਾਇਰਲ ਕਿਸਾਨ ਆਗੂ ਰਕੇਸ਼ ਟਕੈਤ ਦੀ ਭਾਵੁਕ ਅਪੀਲ ਨੇ ਹਾਸਲ ਕੀਤਾ ਭਾਰੀ ਸਮਰਥਨ

ਮਿ੍ਰਤਕ ਮਿਠੂ ਸਿੰਘ ਆਪਣੇ ਪਿੱਛੇ 3 ਕੁੜੀਆਂ ਅਤੇ 1 ਮੁੰਡਾ ਛੱਡ ਗਿਆ ਹੈ। ਇਸ ਮੌਕੇ ਮਿ੍ਰਤਕ ਮਿਠੂ ਸਿੰਘ ਪਤਨੀ ਤੇਜ ਕੌਰ, ਭਰਾ ਮਾੜਾ ਸਿੰਘ, ਸ਼ਿੰਦਰ ਸਿੰਘ, ਮੱਥਖਣ ਸਿੰਘ ਪੁਤਰਾਨ ਗੁਰਮੀਤ ਸਿੰਘ ਤੋਂ ਇਲਾਵਾ ਸਾਬਕਾ ਚੇਅਰਮੈਨ ਕਰਮਜੀਤ ਪੌਹਲਾ,ਪਰਮਜੀਤ ਸਿੰਘ ਪੰਮਾ,ਬਲਤੇਜ ਸਿੰਘ,ਮਿਠੂ ਸਿੰਘ, ਸਾਬਕਾ ਪੰਚ ਭੂਰਾ ਸਿੰਘ,ਜੱਗਾ ਸਿੰਘ,ਲਖਵੀਰ ਸਿੰਘ,ਬਲਵੀਰ ਸਿੰਘ,ਸ਼ਮਸੇਰ ਸਿੰਘ,ਸੱਤਪਾਲ ਸਿੰਘ,ਕੁਲਤਾਰ ਸਿੰਘ,ਚਮਕੌਰ ਸਿੰਘ,ਪ੍ਰੇਮ ਸਿੰਘ,ਨਛੱਤਰ ਸਿੰਘ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਫਿਰੋਜ਼ਪੁਰ ਦੇ ਇਨ੍ਹਾਂ ਪਿੰਡਾਂ 'ਚ ਲੱਗੇ ਬੈਨਰ,  ਕਿਸੇ ਪਾਰਟੀ ਦਾ ਕੋਈ ਉਮੀਦਵਾਰ ਵੋਟ ਮੰਗਣ ਨਾ ਆਵੇ


author

Shyna

Content Editor

Related News