ਹੌਂਸਲੇ ਨੂੰ ਸਲਾਮ: ਟਿਕਰੀ ਬਾਰਡਰ ’ਤੇ 9 ਮਹੀਨਿਆਂ ਤੋਂ ਲਗਾਤਾਰ ਡਟੇ ਇਹ ਪਤੀ-ਪਤਨੀ
Saturday, Aug 28, 2021 - 10:30 AM (IST)
ਗੁਰਦਾਸਪੁਰ (ਸਰਬਜੀਤ): ਕਿਸਾਨ ਗੁਰਦਰਸ਼ਨ ਸਿੰਘ ਨੱਤ ਅਤੇ ਉਨ੍ਹਾਂ ਦੀ ਪਤਨੀ ਜਸਬੀਰ ਕੌਰ ਨੱਤ ਬੀਤੇ 9 ਮਹੀਨੇ ਤੋਂ ਟਿੱਕਰੀ ਬਾਰਡਰ ’ਤੇ ਲਗਾਤਾਰ ਮੋਰਚੇ ਵਿੱਚ ਬੈਠੇ ਹੋਏ ਹਨ। ਜਸਬੀਰ ਕੌਰ ਦਾ ਕਹਿਣਾ ਹੈ ਕਿ ਮੈਂ ਇਨ੍ਹਾਂ 9 ਮਹੀਨੇ ਤੇ 1 ਦਿਨਾਂ ਵਿੱਚ ਕੇਵਲ 5 ਦਿਨ ਲਈ ਹੀ ਆਪਣੇ ਘਰ ਗਈ ਸੀ। ਮੁੜ ਕਿਸਾਨੀ ਲੜਾਈ ਨੂੰ ਜਿੱਤਣ ਲਈ ਮੈਂ ਵਾਪਸ ਆ ਗਈ। ਇੱਥੇ ਹੀ ਬੈਠੀ ਹੋਈ ਹਾਂ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇੱਥੇ ਆਏ ਸੀ ਤਾਂ ਇੱਥੇ ਬਾਥਰੂਮ ਵਗੈਰਾ ਦੀ ਬਹੁਤ ਮੁਸ਼ਕਲ ਸੀ। ਕੁੱਝ ਦਿਨ ਅਸੀਂ ਬਹੁਤ ਔਖੇ ਕੱਢੇ ਹਨ। ਸਾਰੇ ਪ੍ਰਬੰਧ ਕਰ ਲਏ ਗਏ ਹਨ। ਜਿਸ ਕਰਕੇ ਅਸੀਂ ਹੁਣ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਦ੍ਰਿੜ ਸੰਕਲਪ ਨਾਲ ਬੈਠੇ ਰਹਿਣਾ ਹੈ।
ਇਹ ਵੀ ਪੜ੍ਹੋ : ਕਲਯੁੱਗੀ ਬਾਪ ਨੇ ਜਲਾਦਾਂ ਵਾਂਗ ਕੁੱਟੀ 9 ਸਾਲਾ ਧੀ, ਵੀਡੀਓ ਵਾਇਰਲ ਹੋਣ 'ਤੇ ਚੜ੍ਹਿਆ ਪੁਲਸ ਅੜਿੱਕੇ
ਦੂਜੇ ਪਾਸੇ ਕਿਸਾਨ ਗੁਰਦਰਸ਼ਨ ਸਿੰਘ ਨੱਤ ਦਾ ਕਹਿਣਾ ਹੈ ਕਿ ਅੰਗਰੇਜ਼ ਬੜੇ ਜਾਲਮ ਲੋਕ ਸਨ, ਜਿਨ੍ਹਾਂ ਸਾਡੇ ਦੇਸ਼ ’ਤੇ ਰਾਜ ਕੀਤਾ, ਉਨ੍ਹਾਂ ਨੂੰ ਕੱਢਣ ਲਈ 90 ਸਾਲ ਤੱਕ ਸੰਘਰਸ਼ ਕਰਨਾ ਪਿਆ ਤਾਂ ਫ਼ਿਰ ਸਾਨੂੰ ਆਜ਼ਾਦੀ ਮਿਲੀ। ਇਹ ਨਰਿੰਦਰ ਮੋਦੀ ਦੀ ਭਾਰਤੀ ਸਰਕਾਰ ਹੈ, ਇਨ੍ਹਾਂ ਦਾ ਵਿਰੋਧ ਕਰਨਾ, ਕੋਈ ਇੰਨਾ ਔਖਾ ਨਹੀਂ, ਜੋ ਅੰਗਰੇਜ਼ਾਂ ਸਮੇਂ ਕਰਨਾ ਪਿਆ। ਪਰ ਹੁਣ ਸਮਾਂ ਨੇੜੇ ਆ ਗਿਆ ਹੈ ਕਿ ਨਰਿੰਦਰ ਮੋਦੀ ਨੂੰ ਕਿਸਾਨਾਂ ਦੀ ਇਕੱਠ ਅੱਗੇ ਝੁਕਣਾ ਪਵੇਗਾ ਅਤੇ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ।
ਇਹ ਵੀ ਪੜ੍ਹੋ : ਫ਼ਿਰੋਜ਼ਪੁਰ: ਨਸ਼ੇ ਦੇ ਕਹਿਰ ਨੇ 18 ਸਾਲਾ ਨੌਜਵਾਨ ਦੀ ਲਈ ਜਾਨ,ਪਰਿਵਰ ਨੇ ਸਰਕਾਰ ’ਤੇ ਲਾਏ ਗੰਭੀਰ ਦੋਸ਼