ਤਿਹਾੜ ਜੇਲ੍ਹ ’ਚੋਂ ਰਿਹਾਅ ਹੋ ਕੇ ਆਏ 4 ਕਿਸਾਨ ਪਹੁੰਚੇ ਘਰੋ-ਘਰੀ,ਜਥੇਬੰਦੀਆਂ ਨੇ ਸਵਾਗਤ ਕਰਦੇ ਹੋਏ ਕੀਤਾ ਸਨਮਾਨਤ

02/21/2021 6:35:52 PM

ਹੁਸ਼ਿਆਰਪੁਰ/ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ): ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਚੱਲ ਰਹੇ ਕਿਸਾਨੀ ਘੋਲ ਦੌਰਾਨ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਜ਼ਿਲ੍ਹਾ ਹੁਸ਼ਿਆਰਪੁਰ ਦੇ ਦੋ ਨੌਜਵਾਨ ਅਤੇ ਦੋ ਹੋਰਨਾਂ ਕਿਸਾਨਾਂ ਦੇ ਰਿਹਾਈ ਉਪਰੰਤ   ਜ਼ਿਲ੍ਹਾ ਹੁਸ਼ਿਆਰਪੁਰ ਅੱਡਾ ਹੁਸੈਨਪੁਰ (ਸਕਰਾਲਾ) ਪਹੁੰਚਣ ਤੇ  ਪੰਥਕ ਜਥੇਬੰਦੀਆਂ, ਕਿਸਾਨਾਂ ਦੇ ਪਰਿਵਾਰਕ ਮੈਂਬਰਾਂ, ਅਤੇ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।

ਇਹ ਵੀ ਪੜ੍ਹੋ:  ਰਿਸ਼ਤੇ ਹੋਏ ਤਾਰ-ਤਾਰ, ਸਕੇ ਭਰਾ ਵਲੋਂ ਨਲਕੇ ਦੀ ਹੱਥੀ ਮਾਰ ਕੇ ਭਰਾ ਦਾ ਕਤਲ

ਬੀਤੀ ਦੇਰ ਸ਼ਾਮ ਆਪਣੇ ਘਰੋ-ਘਰੀ ਪਹੁੰਚਣ ਤੋਂ ਪਹਿਲਾਂ  ਹੋ ਕੇ ਆਏ ਬੁੱਢੀ ਪਿੰਡ ਦੇ ਬਲਵਿੰਦਰ ਸਿੰਘ ਉਰਫ ਬੱਬੂ ਪੁੱਤਰ ਅਮਰੀਕ ਸਿੰਘ,ਹੁਸੈਨਪੁਰ ਦੇ ਗੁਰਦਿਆਲ ਸਿੰਘ ਪੁੱਤਰ ਕਸ਼ਮੀਰ ਸਿੰਘ,ਪਿੰਡ ਬੋਹਾ ਜ਼ਿਲ੍ਹਾ ਮਾਨਸਾ ਦੇ ਜੋਗਿੰਦਰ ਸਿੰਘ ਅਤੇ ਪਿੰਡ ਛੇਆਂਪਾਣੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਰਗਟ ਸਿੰਘ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪੰਥਕ ਆਗੂ ਮਾਸਟਰ ਕੁਲਦੀਪ ਸਿੰਘ ਮਸੀਤੀ,  ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗੁਰਦੀਪ ਸਿੰਘ ਖੁਣਖੁਣ ,ਆਵਾਜ਼ ਏ ਕੌਮ ਤੋਂ ਨੋਬਲਜੀਤ ਸਿੰਘ ਬੁੱਲੋਵਾਲ ਅਤੇ ਸ਼ਰਨਜੀਤ ਸਿੰਘ ਚੌਲਾਂਗ ਅਤੇ ਹੋਰਨਾਂ ਨੇ ਉਕਤ ਚਾਰ ਕਿਸਾਨਾਂ ਦਾ ਜ਼ਿਲ੍ਹਾ ਹੁਸ਼ਿਆਰਪੁਰ ਪਹੁੰਚਣ ਤੇ ਸਵਾਗਤ ਕੀਤਾ।

ਇਹ ਵੀ ਪੜ੍ਹੋ: ਗੁਰਲਾਲ ਪਹਿਲਵਾਨ ਦੇ ਕਤਲ ਤੋਂ ਕੁੱਝ ਸਮਾਂ ਪਹਿਲਾਂ ਘਟਨਾ ਵਾਲੀ ਥਾਂ ਦੇ ਨੇੜੇ ਹੋਈ ਸੀ ਗੁੰਡਾਗਰਦੀ

PunjabKesari

ਇਸ ਮੌਕੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਉਕਤ ਰਿਹਾਅ ਹੋ ਕੇ 4 ਕਿਸਾਨਾਂ ਨੇ ਆਪਣੀ ਹੱਡਬੀਤੀ ਦੱਸਦੇ ਹੋਏ ਕਿਹਾ ਕਿ  26 ਜਨਵਰੀ ਦੀ ਟਰੈਕਟਰ ਪਰੇਡ ਉਪਰੰਤ ਬੀਤੀ 28  ਜਨਵਰੀ ਨੂੰ ਜਦੋਂ ਉਹ ਦਿੱਲੀ ਦੇ ਦਿੱਲੀ ਦੇ ਬੁਰਾੜੀ ਗਰਾਊਂਡ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਲਗਾਏ ਗਏ ਮੋਰਚੇ ਵਿਚ ਮੌਜੂਦ ਸਨ ਤਾਂ ਉੱਥੋਂ ਵੱਡੀ ਗਿਣਤੀ ਵਿੱਚ ਪਹੁੰਚੀ ਦਿੱਲੀ ਪੁਲਸ ਨੇ ਉਨ੍ਹਾਂ  ਨੂੰ ਡਰਾਉਂਦੇ ਧਮਕਾਉਂਦੇ ਹੋਏ ਧਰਨਾ ਚੁੱਕਣ ਲਈ ਕਿਹਾ ਪ੍ਰੰਤੂ ਉਨ੍ਹਾਂ  ਧਰਨਾ ਚੁੱਕਣ ਤੋਂ ਇਨਕਾਰ ਕਰ ਦਿੱਤਾ ਜਿਸ ਤੇ  ਦਿੱਲੀ ਪੁਲਸ ਨੇ ਜਬਰੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ  ਲੈ ਗਏ ਅਤੇ ਕ੍ਰਾਈਮ ਬ੍ਰਾਂਚ ਦੀ ਪੇਸ਼ੀ ਉਪਰੰਤ ਜੱਜ ਅੱਗੇ ਪੇਸ਼ ਕੀਤਾ ਅਤੇ ਉਨ੍ਹਾਂ ਉੱਪਰ ਕਰੀਬ 10 ਵੱਖ-ਵੱਖ  ਧਾਰਾਵਾਂ ਲਗਾਉਂਦੇ ਹੋਏ ਤਿਹਾੜ ਜੇਲ੍ਹ ਵਿੱਚ ਭੇਜ ਦਿੱਤਾ  ਜਿੱਥੇ ਉਨ੍ਹਾਂ ਦੀ ਕਾਫੀ ਜੱਦੋ-ਜਹਿਦ ਉਪਰੰਤ ਰਿਹਾਈ ਸੰਭਵ ਹੋਈ ਹੈ।

ਇਹ ਵੀ ਪੜ੍ਹੋ:  ਮਾਂ ਬੋਲੀ ਦਿਹਾੜੇ ’ਤੇ ਵਿਸ਼ੇਸ਼: ਪੜ੍ਹੋ ਕਿਸਾਨੀ ਘੋਲ ਨੂੰ ਬਿਆਨ ਕਰਦੇ ਪੰਜਾਬੀ  ਭਾਸ਼ਾ ਦਾ ਨਾਯਾਬ ਖ਼ਜ਼ਾਨਾ ‘ਅਖਾਣ’

ਰਿਹਾਅ ਹੋਏ 4 ਕਿਸਾਨਾਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਮਾਸਟਰ ਕੁਲਦੀਪ ਸਿੰਘ ਮਸੀਤੀ ਤੇ ਹੋਰਨਾਂ ਆਗੂਆਂ ਨੇ ਕਿਹਾ ਕਿ  ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ਦੀ ਨੀਅਤ ਸਾਫ ਨਹੀਂ ਹੈ ਅਤੇ ਆਪਣੇ ਹੱਕਾਂ ਪ੍ਰਤੀ ਆਵਾਜ਼ ਬੁਲੰਦ ਕਰ ਰਹੇ ਕਿਸਾਨਾਂ ਨਾਲ ਕੇਂਦਰ ਸਰਕਾਰ ਧੱਕਾ ਕਰਦੇ ਹੋਏ ਉਨ੍ਹਾਂ ਦੀ ਆਵਾਜ਼ ਨੂੰ ਸੁਣਨ ਦੀ ਬਜਾਏ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ  ,ਉਕਤ ਆਗੂਆਂ ਨੇ ਹੋਰ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਇਹ ਖੇਤੀ ਵਿਰੋਧੀ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਉਦੋਂ ਤੱਕ ਉਹ ਕੋਈ ਵੀ ਕੁਰਬਾਨੀ ਦੇਣ ਤੋਂ ਗੁਰੇਜ਼ ਨਹੀਂ ਕਰਨਗੇ। ਦਿੱਲੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਆਏ ਉਕਤ 4 ਕਿਸਾਨਾਂ ਨੇ ਕਿਹਾ ਕਿ ਉਹ ਫਿਰ ਤੋਂ ਦਿੱਲੀ ਕਿਸਾਨ ਅੰਦੋਲਨ ਵਿੱਚ ਭਾਗ ਲੈਣ ਲਈ ਤਿਆਰ-ਬਰ-ਤਿਆਰ  ਬੈਠੇ ਹਨ।

ਇਹ ਵੀ ਪੜ੍ਹੋ: ਖੇਤੀਬਾੜੀ ਕਾਨੂੰਨ ਖਿਲਾਫ ਅੱਜ ਬਰਨਾਲਾ ਵਿਖੇ ਹੋਵੇਗੀ ਪੰਜਾਬ ਦੇ ਇਤਿਹਾਸ ’ਚ ਸਭ ਤੋਂ ਵੱਡੀ ਮਹਾ ਰੈਲੀ


Shyna

Content Editor

Related News