ਆਸਮਾਨੋ ਡਿੱਗੀ ਬਿਜਲੀ ਨੇ ਰਾਖ ਕੀਤਾ ਦਰੱਖਤ, ਹੋਇਆ ਜ਼ੋਰਦਾਰ ਧਮਾਕਾ
Tuesday, Feb 13, 2018 - 07:33 PM (IST)

ਖੰਨਾ (ਸੁਖਵਿੰਦਰ ਕੌਰ) : ਪੰਜਾਬ 'ਚ ਖਰਾਬ ਮੌਸਮ ਕਾਰਨ ਅਨੇਕਾਂ ਥਾਵਾਂ 'ਤੇ ਜਿੱਥੇ ਕਣਕ ਦੀਆਂ ਫਸਲਾਂ ਵਿੱਛ ਗਈਆਂ ਅਤੇ ਮੀਂਹ ਕਾਰਨ ਆਲੂਆਂ ਦੀਆਂ ਫਸਲਾਂ ਨੂੰ ਨੁਕਸਾਨ ਪੁੱਜਾ ਹੈ, ਉਥੇ ਹੀ ਸਥਾਨਕ ਰੇਲਵੇ ਸਟੇਸ਼ਨ ਨੇੜੇ ਰੇਲਵੇ ਕਾਲੋਨੀ ਵਿਚ ਦੇਰ ਰਾਤ ਆਸਮਾਨੀ ਬਿਜਲੀ ਡਿੱਗਣ ਨਾਲ ਦਰੱਖਤ ਨੂੰ ਅੱਗ ਲੱਗ ਗਈ। ਦੇਰ ਰਾਤ ਨੂੰ ਵਾਪਰੀ ਇਸ ਘਟਨਾ ਦਾ ਆਸ-ਪਾਸ ਰਹਿੰਦੇ ਲੋਕਾਂ ਨੂੰ ਸਵੇਰੇ ਪਤਾ ਲੱਗਾ।
ਸਵੇਰੇ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਕਰਮਚਾਰੀ ਮੌਕੇ 'ਤੇ ਪੁੱੱਜੇ ਅਤੇ ਉਦੋਂ ਤਕ ਸਾਰਾ ਦਰੱਖਤ ਰਾਖ ਬਣ ਚੁੱਕਾ ਸੀ । ਨੇੜੇ ਰਹਿੰਦੇ ਅਵਤਾਰ ਸਿੰਘ ਨੇ ਦੱਸਿਆ ਕਿ ਆਸਮਾਨੀ ਬਿਜਲੀ ਰਾਤ ਨੂੰ 2 ਵਜੇ ਦੇ ਕਰੀਬ ਡਿੱਗੀ ਅਤੇ ਜਿਸ ਕਾਰਨ ਕਾਫ਼ੀ ਵੱਡਾ ਧਮਾਕਾ ਹੋਇਆ ਸੀ, ਜਦੋਂ ਸਵੇਰੇ ਦੇਖਿਆ ਤਾਂ ਉਕਤ ਦਰੱਖਤ ਨੂੰ ਅੱਗ ਲੱਗੀ ਹੋਈ ਸੀ, ਜਿਸ ਨੂੰ ਫਾਇਰ ਬਿਗ੍ਰੇਡ ਦੇ ਕਰਮਚਾਰੀਆਂ ਨੇ ਆ ਕੇ ਬੁਝਾਇਆ। ਇਸ ਨਾਲ ਵੱਡਾ ਹਾਦਸਾ ਵੀ ਹੋਣੋ ਟਲ ਗਿਆ।