ਪਿਸਤੌਲ ਦਿਖਾ ਕੇ ਤਿੰਨ ਨੌਜਵਾਨ ਇਨੋਵਾ ਕਾਰ ਖੋਹ ਕੇ ਫਰਾਰ

09/08/2017 7:10:49 AM

ਸੁਲਤਾਨਪੁਰ ਲੋਧੀ, (ਧੀਰ)- ਬੀਤੀ ਰਾਤ ਕੁਝ ਲੁਟੇਰਿਆਂ ਨੇ ਪਿਸਤੌਲ ਵਿਖਾ ਕੇ ਇਕ ਵਿਅਕਤੀ ਦੇ ਕੋਲੋਂ ਇਨੋਵਾ ਗੱਡੀ ਖੋਹਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਕੇਸ ਦਰਜ ਕਰਕੇ ਉਕਤ ਲੁਟੇਰਿਆਂ ਦੀ ਭਾਲ 'ਚ ਛਾਪੇਮਾਰੀ ਤੇਜ਼ ਕਰ ਦਿੱਤੀ ਹੈ। ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਨਿਰਮਲ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਅਦਾਲਤ ਚੱਕ, ਜੋ ਪ੍ਰਾਪਰਟੀ ਡੀਲਰ ਦਾ ਵੀ ਕੰਮ ਕਰਦਾ ਹੈ, ਉਹ ਆਪਣੀ ਸਿਲਵਰ ਰੰਗ ਦੀ ਇਨੋਵਾ ਕਾਰ 'ਤੇ ਪਿੰਡ ਬਾਹਮਣੀਆਂ ਥਾਣਾ ਸ਼ਾਹਕੋਟ ਤੋਂ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਪਿੰਡ ਡੱਲਾ ਮੇਨ ਰੋਡ 'ਤੇ ਜਦੋਂ ਉਸਨੇ ਰੋਕ ਕੇ ਰੌਣਕ ਢਾਬੇ ਦੇ ਮਾਲਕ ਨੂੰ ਆਪਣੀ ਗੱਡੀ 'ਚ ਬਿਠਾ ਕੇ ਗੱਲਬਾਤ ਕਰ ਰਿਹਾ ਸੀ ਤਾਂ ਉਸ ਦੇ ਕੋਲ ਇਕ ਨੌਜਵਾਨ ਆਇਆ, ਜਿਸ ਦੇ ਹੱਥ 'ਚ ਪਿਸਤੌਲ ਸੀ, ਉਸਨੇ ਉਸਨੂੰ ਗਲੇ ਤੋਂ ਫੜ ਕੇ ਗੱਡੀ 'ਚੋਂ ਬਾਹਰ ਕੱਢ ਲਿਆ ਤਾਂ ਉਸ ਦੇ ਪਿੱਛੇ 2 ਹੋਰ ਨੌਜਵਾਨ ਜਿਨ੍ਹਾਂ ਦੇ ਹੱਥਾਂ 'ਚ ਪਿਸਤੌਲ ਫੜੇ ਹੋਏ ਸਨ, ਉਨ੍ਹਾਂ ਨੇ ਉਸਦਾ ਮੋਬਾਇਲ ਤੇ ਕਾਰ ਨੂੰ ਖੋਹ ਕੇ ਤਾਸ਼ਪੁਰ ਵੱਲ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਉਕਤ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।


Related News