ਫਿਰੋਜ਼ਪੁਰ 'ਚ ਬੱਚੀ ਸਮੇਤ ਤਿੰਨ ਹੋਰ ਕੋਰੋਨਾ ਪਾਜ਼ੇਟਿਵ

Wednesday, Jun 24, 2020 - 01:41 AM (IST)

ਫਿਰੋਜ਼ਪੁਰ 'ਚ ਬੱਚੀ ਸਮੇਤ ਤਿੰਨ ਹੋਰ ਕੋਰੋਨਾ ਪਾਜ਼ੇਟਿਵ

ਫਿਰੋਜ਼ਪੁਰ,(ਮਲਹੋਤਰਾ, ਕੁਮਾਰ, ਪਰਮਜੀਤ, ਭੁੱਲਰ, ਖੁੱਲਰ)– ਜ਼ਿਲਾ ਫਿਰੋਜ਼ਪੁਰ ਦੀ ਦੋ ਸਾਲ ਦੀ ਬੱਚੀ ਸਮੇਤ ਤਿੰਨ ਹੋਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਇਹ ਤਿੰਨ ਕੇਸ ਪਾਜ਼ੇਟਿਵ ਮਿਲਣ ਤੋਂ ਬਾਅਦ ਜ਼ਿਲੇ 'ਚ ਕੋਰੋਨਾ ਐਕਟਿਵ ਕੇਸਾਂ ਦੀ ਸੰਖਿਆ 18 ਪੁੱਜ ਗਈ ਹੈ। ਅੱਜ ਦੋ ਸਾਲ ਦੀ ਬੱਚੀ ਰਾਗਨੀ ਵਾਸੀ ਪਿੰਡ ਹੁਸੈਨੀਵਾਲਾ, ਗੁਰਪ੍ਰੀਤ ਸਿੰਘ (33) ਵਾਸੀ ਜੰਡੀ ਮੁਹੱਲਾ ਅਤੇ ਰਾਜ ਕੁਮਾਰ (46) ਵਾਸੀ ਮੱਲਾਂਵਾਲਾ ਦੀ ਰਿਪੋਰਟ ਪਾਜ਼ੇਟਿਵ ਮਿਲਣ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਉਨ੍ਹਾਂ ਨੂੰ ਤੁਰੰਤ ਆਈਸੋਲੇਸ਼ਨ ਵਾਰਡ 'ਚ ਭਰਤੀ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਇਨ੍ਹਾਂ ਦੇ ਸੰਪਰਕ 'ਚ ਰਹੇ ਹੋਰਨਾਂ ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਸਕਰੀਨਿੰਗ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Bharat Thapa

Content Editor

Related News