ਆਜ਼ਾਦੀ ਦਿਵਸ ਤੋਂ ਪਹਿਲਾਂ ਪੁਲਸ ਨੂੰ ਸਤਾ ਰਿਹਾ ਪਾਕਿਸਤਾਨ ਤੋਂ ਸਾਈਬਰ ਹਮਲੇ ਦਾ ਖ਼ਤਰਾ
Saturday, Aug 12, 2023 - 06:07 PM (IST)
ਲੁਧਿਆਣਾ (ਰਾਜ) : ਆਜ਼ਾਦੀ ਦਿਵਸ ਤੋਂ ਪਹਿਲਾਂ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਵਿਚ ਜੁਟੀ ਪੰਜਾਬ ਪੁਲਸ ਨੂੰ ਹੁਣ ਪਾਕਿਸਤਾਨ ਤੋਂ ਸਾਈਬਰ ਹਮਲੇ ਦਾ ਡਰ ਸਤਾ ਰਿਹਾ ਹੈ। ਉਨ੍ਹਾਂ ਨੂੰ ਡਰ ਹੈ ਕਿ ਪਾਕਿਸਤਾਨ ਤੋਂ ਸੰਚਾਲਤ ਹੋਣ ਵਾਲੇ ਕੁਝ ਸੋਸ਼ਲ ਸਾਈਟਸ ਦੇ ਪੇਜਾਂ ਅਤੇ ਲਿੰਕਸ ਜ਼ਰੀਏ ਪੁਲਸ ਦੇ ਮੁਲਾਜ਼ਮਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਹਨੀ ਟਰੈਪ ’ਚ ਵੀ ਫਸਾਇਆ ਜਾ ਸਕਦਾ ਹੈ ਅਤੇ ਕੁਝ ਲਿੰਕ ਭੇਜ ਕੇ ਉਨ੍ਹਾਂ ਦਾ ਡਾਟਾ ਵੀ ਹੈਕ ਕੀਤਾ ਜਾ ਸਕਦਾ ਹੈ। ਰਾਜ ਦੇ ਖੂਫੀਆ ਵਿਭਾਗ ਨੇ ਇਸ ਤਰ੍ਹਾਂ ਦੇ ਲਗਭਗ 14 ਨਾਵਾਂ ਨਾਲ ਚੱਲਣ ਵਾਲੇ ਅਕਾਊਂਟਸ ਦੀ ਲਿਸਟ ਤਿਆਰ ਕੀਤੀ ਗਈ ਹੈ, ਜਿਨ੍ਹਾਂ ਬਾਰੇ ਉਨ੍ਹਾਂ ਨੂੰ ਸ਼ੱਕ ਹੈ ਕਿ ਭਾਰਤੀ ਨਾਵਾਂ ਨਾਲ ਬਣਾਏ ਗਏ। ਇਹ ਅਕਾਊਂਟ ਫਰਜ਼ੀ ਹਨ ਅਤੇ ਅਸਲ ’ਚ ਇਹ ਪਾਕਿਸਤਾਨੀ ਖੂਫੀਆ ਏਜੰਸੀਆਂ ਵਲੋਂ ਸੰਚਾਲਿਤ ਕੀਤੇ ਜਾ ਰਹੇ ਹਨ। ਇਸ ’ਚ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਸਾਰੇ ਅਕਾਊਂਟ ਭਾਰਤੀ ਔਰਤਾਂ ਦੇ ਨਾਂ ’ਤੇ ਬਣਾਏ ਗਏ ਹਨ। ਦਰਅਸਲ ਸ਼ੁੱਕਰਵਾਰ ਨੂੰ ਲੁਧਿਆਣਾ ਏ. ਡੀ. ਸੀ. ਪੀ. (ਆਪ੍ਰੇਸ਼ਨ) ਨੇ ਇਕ ਆਦੇਸ਼ ਜਾਰੀ ਕੀਤੇ ਹਨ, ਜਿਸ ਵਿਚ ਸਪੈਸ਼ਲ ਡੀ. ਜੀ. ਪੀ. (ਇੰਟਰਨਲ ਸਿਕਓਰਿਟੀ) ਦੇ ਪੱਤਰ ਦਾ ਹਵਾਲਾ ਦਿੱਤਾ ਗਿਆ ਹੈ। ਉਸ ’ਚ ਲਿਖਿਆ ਗਿਆ ਕਿ ਕੁਝ ਔਰਤਾਂ ਦੇ ਨਾਵਾਂ ਨਾਲ ਸੋਸ਼ਲ ਪੇਜਾਂ ’ਤੇ ਅਕਾਊਂਟ ਬਣਾਏ ਗਏ ਹਨ, ਜੋ ਕਿ ਪਾਕਿਸਤਾਨ ਦੀ ਖੂਫੀਆ ਏਜੰਸੀਆਂ ਨਾਲ ਸਬੰਧਤ ਹਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਤੇ ਨਸ਼ਾ ਤਸਕਰਾਂ ਵਿਚਕਾਰ ਚੱਲੀਆਂ ਤਾਬੜਤੋੜ ਗੋਲ਼ੀਆਂ, ਇਕ ਦਾ ਕਰ 'ਤਾ ਐਨਕਾਊਂਟਰ
ਇਨ੍ਹਾਂ ਵਲੋਂ ਹਨੀ ਟਰੈਪ, ਪੈਸਿਆਂ ਦਾ ਲਾਲਚ ਦੇ ਕੇ ਸਪਾਈਵੇਅਰ ਲਿੰਕ ਜ਼ਰੀਏ ਇਫੈਕਟਡ ਫਾਈਲ ਭੇਜ ਕੇ ਸਾਹਮਣੇ ਵਾਲੇ ਵਿਅਕਤੀ ਦਾ ਡਾਟਾ ਹੈਕ ਕੀਤਾ ਜਾ ਸਕਦਾ ਹੈ। ਇਸ ਲਈ ਏ. ਡੀ. ਸੀ. ਪੀ. (ਆਪ੍ਰੇਸ਼ਨ) ਵਲੋਂ ਭਾਰਤੀ ਔਰਤਾਂ ਦੇ ਨਾਂ ਨਾਲ ਚੱਲਣ ਵਾਲੇ ਇਸ ਤਰ੍ਹਾਂ ਫਰਜ਼ੀ 14 ਅਕਾਊਂਟਾਂ ਦੇ ਯੂਜ਼ਰ ਨੇਮ ਅਤੇ ਲਿੰਕ ਅੰਕਿਤ ਕੀਤੇ ਗਏ ਹਨ ਅਤੇ ਲੁਧਿਆਣਾ ਦੇ ਸਾਰੇ ਪੁਲਸ ਅਧਿਕਾਰੀਆਂ ਮੁਲਾਜ਼ਮਾਂ ਅਤੇ ਹੋਰ ਰੈਂਕ ਦੇ ਕਰਮਚਾਰੀਆਂ ਨੂੰ ਚੌਕਸ ਰਹਿਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ, ਜੇਕਰ ਉਨ੍ਹਾਂ ਕੋਲ ਇਨ੍ਹਾਂ ’ਚੋਂ ਜਾਂ ਹੋਰ ਕਿਸੇ ਨਾਂ ਨਾਲ ਲਿੰਕ ਆਉਂਦਾ ਹੈ ਤਾਂ ਉਹ ਉਨ੍ਹਾਂ ਨੂੰ ਨਾ ਖੋਲ੍ਹਣ ਅਤੇ ਨਾ ਹੀ ਸੋਸ਼ਲ ਮੀਡੀਆ ’ਤੇ ਕਿਸੇ ਤਰ੍ਹਾਂ ਦੀ ਇਨਫਰਮੇਸ਼ਨ ਸ਼ੇਅਰ ਕਰਨ। ਇਸ ਤੋਂ ਇਲਾਵਾ ਸੋਸ਼ਲ ਪੇਜ ਫੇਸਬੁੱਕ, ਇੰਸਟਾਗ੍ਰਾਮ, ਵ੍ਹਟਸਐਪ ਅਤੇ ਮੈਸੇਂਜਰ ’ਤੇ ਕਿਸੇ ਵੀ ਅਣਜਾਣ ਵਿਅਕਤੀ ਦੀ ਫਰੈਂਡ ਰਿਕਵੈਸਟ ਸਵੀਕਾਰ ਨਾ ਕਰਨ। ਕਿਸੇ ਵੀ ਅਣਪਛਾਤੇ ਨੰਬਰ ਤੋਂ ਆਉਣ ਵਾਲੀ ਵੀਡੀਓ ਕਾਲ ਅਟੈਂਡ ਨਾ ਕਰਨ। ਇਨ੍ਹਾਂ ਲਿੰਕ ਦੀ ਗਲਤ ਗਤੀਵਿਧੀਆਂ ਦੇ ਪ੍ਰਭਾਵ ਤੋਂ ਬਚਾਉਣ ਲਈ ਸਾਰੇ ਪੁਲਸ ਮੁਲਾਜ਼ਮਾਂ ਨੂੰ ਜਾਗਰੂਕ ਕਰਨ ਲਈ ਇਹ ਆਰਡਰ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : ਸੁਸ਼ੀਲ ਰਿੰਕੂ ਦੇ ਪ੍ਰਦਰਸ਼ਨ ’ਚ ਰਾਹੁਲ ਗਾਂਧੀ ਦੇ ਪਹੁੰਚਣ ਨਾਲ ਕਮਜ਼ੋਰ ਪਿਆ ਕਾਂਗਰਸੀਆਂ ਦਾ ਦਾਅਵਾ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8