ਪਹਿਲੇ ਨਵਰਾਤਰੇ ਹਜ਼ਾਰਾਂ ਸ਼ਰਧਾਲੂ ਸ਼੍ਰੀ ਕਾਲੀ ਮਾਤਾ ਮੰਦਰ ''ਚ ਨਤਮਸਤਕ

09/22/2017 1:40:13 AM

ਪਟਿਆਲਾ,(ਬਲਜਿੰਦਰ)- ਮਾਤਾ ਦੇ ਪਵਿੱਤਰ ਨਵਰਾਤਰੇ ਅੱਜ ਸ਼ੁਰੂ ਹੋ ਗਏ ਹਨ। ਮੰਦਰਾਂ 'ਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਾਜ਼ਰ ਹੋ ਕੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਅੱਜ ਸਵੇਰ ਤੋਂ ਹੀ ਮੰਦਰ ਵਿਚ ਸ਼ਰਧਾਲੂਆਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ । ਦੂਜੇ ਪਾਸੇ ਪੁਲਸ ਨੇ ਨਵਰਾਤਰਿਆਂ ਦੇ ਮੱਦੇਨਜ਼ਰ ਸ਼੍ਰੀ ਕਾਲੀ ਮਾਤਾ ਮੰਦਰ ਅਤੇ ਆਸ-ਪਾਸ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। 
ਪੁਲਸ ਵੱਲੋਂ ਮਾਲ ਰੋਡ 'ਤੇ ਟ੍ਰੈਫਿਕ ਇਕ ਪਾਸੇ ਡਾਈਵਰਟ ਕਰ ਦਿੱਤੀ ਗਈ ਹੈ, ਜਿਸ ਤਹਿਤ ਕੈਪੀਟਲ ਸਿਨੇਮਾ ਤੋਂ ਲੈ ਕੇ ਸ਼ੇਰਾਂਵਾਲਾ ਗੇਟ ਤੱਕ ਪੂਰਾ ਦਿਨ ਵਨ ਸਾਈਡ ਟ੍ਰੈਫਿਕ ਚਲਦੀ ਰਹੀ।
ਟ੍ਰੈਫਿਕ ਇੰਚਾਰਜ ਇੰਸ. ਕਰਨੈਲ ਸਿੰਘ ਤੇ ਪੁਸ਼ਪਾ ਦੇਵੀ ਨੇ ਟ੍ਰੈਫਿਕ ਨੂੰ ਵੱਖ-ਵੱਖ ਥਾਵਾਂ ਤੋਂ ਡਾਈਵਰਟ ਕਰ ਦਿੱਤਾ ਤਾਂ ਜੋ ਸ਼ਰਧਾਲੂਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਟ੍ਰੈਫਿਕ ਵਿਵਸਥਾ ਵੀ ਠੀਕ ਰਹੇ। ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਜਿੱਥੇ ਪੁਲਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਉੁਥੇ ਮੰਦਰ ਦੀ ਪ੍ਰਾਈਵੇਟ ਸਕਿਓਰਿਟੀ ਵੀ ਸੁਰੱਖਿਆ ਪੱਖੋਂ ਅਹਿਮ ਰੋਲ ਅਦਾ ਕਰ ਰਹੀ ਹੈ।


Related News