ਟੈਂਟ ਹਾਊਸ ’ਚੋਂ ਲੱਖਾਂ ਦਾ ਸਾਮਾਨ ਚੋਰੀ
Sunday, Aug 26, 2018 - 05:48 AM (IST)
ਤਰਨਤਾਰਨ, (ਰਾਜੂ)- ਸਥਾਨਕ ਬਾਠ ਰੋਡ ’ਤੇ ਅਣਪਛਾਤੇ ਚੋਰਾਂ ਵੱਲੋਂ ਟੈਂਟ ਹਾਊਸ ਦੇ ਪਿਛਲੇ ਪਾਸਿਓਂ ਕੰਧ ਪਾਡ਼ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਠ ਰੋਡ ’ਤੇ ਸਥਿਤ ਗੁਰੂ ਨਾਨਕ ਟੈਂਟ ਹਾਊਸ ਦੇ ਮਾਲਕ ਗੁਰਬਚਨ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਬਾਗਡ਼ੀਆ ਨੇ ਜਾਣਕਾਰੀ ਦਿੰਦਿਅਾਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਆਪਣਾ ਟੈਂਟ ਹਾਊਸ ਬੰਦ ਕਰਕੇ ਘਰ ਨੂੰ ਗਿਆ। ਜਦੋਂ ਸਵੇਰੇ ਟੈਂਟ ਹਾਊਸ ਦਾ ਬੂਹਾ ਖੋਲ੍ਹਿਆ ਤਾਂ ਵੇਖਿਆ ਕਿ ਟੈਂਟ ਹਾਊਸ ’ਚੋਂ ਪਿਛਲੇ ਪਾਸਿਓਂ ਕੰਧ ਪਾਡ਼ ਕੇ ਅਣਪਛਾਤੇ ਚੋਰ ਲੱਖਾਂ ਦਾ ਸਾਮਾਨ ਚੋਰੀ ਕਰਕੇ ਲੈ ਗਏ ਸਨ। ਜਿਨ੍ਹਾਂ ’ਚ 15 ਪਤੀਲੇ, 15 ਟੱਪ, 1 ਰੇਹਡ਼ੀ, 20 ਦਰੀਆ ਆਦਿ ਹੋਰ ਸਾਮਾਨ ਚੋਰੀ ਹੋ ਗਿਆ। ਇਸ ਸਬੰਧੀ ਟੈਂਟ ਹਾਊਸ ਦੇ ਮਾਲਕ ਵੱਲੋਂ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
