ਮੌਹਲਤ ਦਾ ਦਿਨ ਖ਼ਤਮ, ਅਜੇ ਵੀ ਹਜ਼ਾਰਾਂ ਦੀ ਗਿਣਤੀ ''ਚ ਬਿਨਾਂ ਨੰਬਰ ਪਲੇਟਾਂ ਦੇ ਚੱਲ ਰਹੇ ਈ-ਰਿਕਸ਼ਾ

Saturday, Mar 16, 2024 - 02:00 AM (IST)

ਮੌਹਲਤ ਦਾ ਦਿਨ ਖ਼ਤਮ, ਅਜੇ ਵੀ ਹਜ਼ਾਰਾਂ ਦੀ ਗਿਣਤੀ ''ਚ ਬਿਨਾਂ ਨੰਬਰ ਪਲੇਟਾਂ ਦੇ ਚੱਲ ਰਹੇ ਈ-ਰਿਕਸ਼ਾ

ਲੁਧਿਆਣਾ (ਸੰਨੀ) - ਟ੍ਰੈਫਿਕ ਪੁਲਸ ਵੱਲੋਂ ਆਟੋ ਅਤੇ ਈ-ਰਿਕਸ਼ਾ ਚਾਲਕਾਂ ਨੂੰ ਨਿਯਮਾਂ ਦੇ ਮੁਤਾਬਕ ਚੱਲਣ ਲਈ ਦਿੱਤੀ ਗਈ 15 ਮਾਰਚ ਤੱਕ ਦੀ ਮੌਹਲਤ ਖ਼ਤਮ ਹੋ ਚੁੱਕੀ ਹੈ ਪਰ ਬਾਵਜੂਦ ਇਸ ਦੇ ਸ਼ਹਿਰ ਵਿੱਚ ਜ਼ਿਆਦਾਤਰ ਆਟੋ ਅਤੇ ਈ-ਰਿਕਸ਼ਾ ਚਾਲਕਾਂ ਨੇ ਨਾ ਤਾਂ ਵਰਦੀ ਪਹਿਨੀ ਹੈ ਅਤੇ ਨਾ ਹੀ ਆਪਣੀਆਂ ਗੱਡੀਆਂ ਦੇ ਅੱਗੇ ਅਤੇ ਪਿੱਛੇ ਨਾਮ ਤੇ ਪਤੇ ਦੀ ਪਲੇਟ ਲਗਵਾਈ ਹੈ। ਇਸ ਦੇ ਨਾਲ ਹੀ ਈ-ਰਿਕਸ਼ਾ ਚਾਲਕਾਂ ਨੂੰ ਵੀ 15 ਮਾਰਚ ਤੱਕ ਆਪਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਦਾ ਸਮਾਂ ਦਿੱਤਾ ਗਿਆ ਸੀ ਪਰ ਅੱਜ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਬਿਨਾਂ ਨੰਬਰ ਈ-ਰਿਕਸ਼ਾ ਸ਼ਹਿਰ ਦੀਆਂ ਸੜਕਾਂ ਦਨਦਨਾਉਂਦੇ ਦੌੜ ਰਹੇ ਹਨ।

ਇਹ ਵੀ ਪੜ੍ਹੋ - 'ਨਹੀਂ ਦਿੰਦਾ ਘਰੇਲੂ ਖਰਚਾ'... ਬੱਸ ਸਟੈਂਡ ਦੀ ਛੱਤ ’ਤੇ ਚੜ੍ਹੀ ਨਵ-ਵਿਆਹੁਤਾ

ਦੱਸ ਦੇਈਏ ਕਿ ਇੱਕ ਮਹੀਨਾ ਪਹਿਲਾਂ ਏ.ਡੀ.ਸੀ.ਪੀ ਟ੍ਰੈਫਿਕ ਗੁਰਪ੍ਰੀਤ ਕੌਰ ਪੁਰੇਵਾਲ ਨੇ ਈ-ਰਿਕਸ਼ਾ ਡੀਲਰਾਂ ਅਤੇ ਯੂਨੀਅਨ ਮੈਂਬਰਾਂ ਦੇ ਨਾਲ ਬੈਠਕ ਕਰਕੇ ਉਨ੍ਹਾਂ ਨੂੰ 15 ਮਾਰਚ ਤੱਕ ਦਾ ਸਮਾਂ ਦਿੱਤਾ ਸੀ ਕਿ ਉਹ ਉਨ੍ਹਾਂ ਵਾਹਨਾਂ ਦੀ ਰਜਿਸਟੇ੍ਰਸ਼ਨ ਜ਼ਰੂਰ ਕਰਨ ਜੋ ਉਨ੍ਹਾਂ ਨੇ ਬੀਤੇ ਸਮੇਂ ਵਿੱਚ ਵੇਚੇ ਹਨ। ਇਸ ਤੋਂ ਇਲਾਵਾ ਰੁਟੀਨ ਵਿੱਚ ਵੇਚੇ ਜਾਣ ਵਾਲੇ ਈ-ਰਿਕਸ਼ਾ ਦੀ ਆਰ.ਸੀ. ਜ਼ਰੂਰ ਬਣਵਾਉਣ। ਜਿਨ੍ਹਾਂ ਵਾਹਨਾਂ ਦੀ ਆਰ.ਸੀ. ਨਹੀਂ ਬਣੀ ਸੀ, ਉਨ੍ਹਾਂ ਨੂੰ 15 ਮਾਰਚ ਤੱਕ ਦਾ ਸਮਾਂ ਦਿੱਤਾ ਗਿਆ ਸੀ।

ਇਸ ਦੇ ਨਾਲ ਹੀ ਆਟੋ ਰਿਕਸ਼ਾ ਅਤੇ ਈ-ਰਿਕਸ਼ਾ ਚਾਲਕਾਂ ਨੂੰ ਵੀ ਇਹ ਤਾਕੀਦ ਕੀਤੀ ਗਈ ਸੀ ਕਿ ਉਹ ਸਟੀਲ ਗ੍ਰੇ ਰੰਗ ਦੀ ਵਰਦੀ ਪਹਿਨਣ ਜਿਸ ‘ਤੇ ਨੇਮ ਪਲੇਟ ਲੱਗੀ ਹੋਵੇ। ਨਾਲ ਹੀ ਗੱਡੀਆਂ ਦੇ ਅੱਗੇ ਤੇ ਪਿੱਛੇ ਨਾਮ ਤੇ ਪਤੇ ਦੀ ਪਲੇਟ ਲਗਵਾਉਣਾ ਵੀ ਜ਼ਰੂਰੀ ਹੈ ਪਰ ਇਨ੍ਹਾਂ ਹਦਾਇਤਾਂ ਨੂੰ ਇੱਕ ਮਹੀਨਾ ਹੋਣ ਤੋਂ ਬਾਅਦ ਵੀ ਜ਼ਿਆਦਾਤਰ ਆਟੋ ਅਤੇ ਈ-ਰਿਕਸ਼ਾ ਚਾਲਕ ਨਿਯਮ ਮੰਨਣੇ ਮਨਜ਼ੂਰ ਨਹੀਂ।

ਇਹ ਵੀ ਪੜ੍ਹੋ - CM ਮਾਨ ਦਾ ਵੱਡਾ ਫੈਸਲਾ, ਬਾਲ ਮੁਕੰਦ ਸ਼ਰਮਾ ਹੋਣਗੇ ਨਵੇਂ ਫੂਡ ਕਮਿਸ਼ਨਰ

ਹਾਲਾਂਕਿ ਬੀਤੇ ਦਿਨੀਂ ਆਟੋ ਯੂਨੀਅਨ ਦੇ ਮੈਂਬਰਾਂ ਦੇ ਨਾਲ ਪੁਲਸ ਅਧਿਕਾਰੀਆਂ ਦੀ ਬੈਠਕ ਦੌਰਾਨ ਆਪਸੀ ਸਹਿਮਤੀ ਨਾਲ ਇਹ ਨਿਰਣਾ ਲਿਆ ਗਿਆ ਸੀ ਕਿ ਡੀਜ਼ਲ ਆਟੋ ਰਿਕਸ਼ਾ ਸਿਟੀ ਏਰੀਆ ਵਿੱਚ ਐਂਟਰੀ ਨੂੰ ਲੈ ਕੇ ਕੁਝ ਰਾਹਤ ਦਿੱਤੀ ਜਾ ਸਕਦੀ ਹੈ ਪਰ ਵਰਦੀ ਪਹਿਨਣਾ, ਨੇਮ ਪਲੇਟ ਲਗਾਉਣਾ ਅਤੇ ਵਾਹਨ ਦੇ ਅੱਗੇ ਤੇ ਪਿੱਛੇ ਨਾਮ ਪਤੇ ਦੀ ਲਪੇਟ ਲਗਾਉਣਾ ਜ਼ਰੂਰੀ ਹੈ।

ਉਧਰ, ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਆਗਾਮੀ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਸਿਆਸੀ ਨੇਤਾ ਵੀ ਨਹੀਂ ਚਾਹੁੰਦੇ ਕਿ ਵੋਟਰਾਂ ਨੂੰ ਨਾਰਾਜ਼ ਕੀਤਾ ਜਾਵੇ। ਇਸ ਦੇ ਲਈ ਜ਼ੁਬਾਨੀ ਤੌਰ ’ਤੇ ਹੀ ਅਧਿਕਾਰੀਆਂ ਨੂੰ ਕੁਝ ਨਰਮੀ ਵਰਤਣ ਦੀ ਹਦਾਇਤ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਮੁਲਾਜ਼ਮ ਵੀ ਅਜੇ ਸਖਤੀ ਵਰਤਣ ਦੀ ਬਜਾਏ ਚਾਲਕਾਂ ਨੂੰ ਜਾਗਰੂਕ ਕਰਨ ਵੱਲ ਜੁਟ ਗਏ ਹਨ।

ਇਹ ਵੀ ਪੜ੍ਹੋ - ਸਿਸੋਦੀਆ ਨੂੰ ਮੁੜ ਝਟਕਾ, ਸੁਪਰੀਮ ਕੋਰਟ ਨੇ ਸੁਧਾਰਾਤਮਕ ਪਟੀਸ਼ਨ ਕੀਤੀ ਰੱਦ

ਈ-ਰਿਕਸ਼ਾ ਚਾਲਕਾਂ ਦੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇਗਾ : ਭੋਲਾ
ਈ-ਰਿਕਸ਼ਾ ਚਾਲਕਾਂ ਨੂੰ ਪੁਲਸ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੇ ਮੁਤਾਬਕ ਡ੍ਰਾਈਵਿੰਗ ਲਾਇਸੈਂਸ, ਈ-ਰਿਕਸ਼ਾ ਦੀ ਰਜਿਸਟ੍ਰੇਸ਼ਨ ਅਤੇ ਹੋਰ ਜ਼ਰੂਰੀ ਕਾਗਜ਼ ਆਪਣੇ ਕੋਲ ਰੱਖਣਾ ਜ਼ਰੂਰੀ ਕੀਤੇ ਗਏ ਸਨ। ਇਸ ਸਬੰਧੀ ਈ-ਰਿਕਸ਼ਾ ਯੂਨੀਅਨ ਦੇ ਮੈਂਬਰਾਂ ਵੱਲੋਂ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨਾਲ ਅੱਜ ਮੁਲਾਕਾਤ ਕੀਤੀ ਗਈ ਅਤੇ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ।

ਇਹ ਵੀ ਪੜ੍ਹੋ - Google ਨੇ ਕਰ 'ਤਾ ਐਲਾਨ, ਇਸ ਦਿਨ ਲਾਂਚ ਹੋਵੇਗਾ ਐਂਡਰਾਇਡ 15 ਅਤੇ Pixel 8a

ਜਾਣਕਾਰੀ ਦਿੰਦੇ ਹੋਏ ਵਿਧਾਇਕ ਭੋਲਾ ਨੇ ਦੱਸਿਆ ਕਿ ਈ-ਰਿਕਸ਼ਾ ਚਾਲਕਾਂ ਦੀ ਗੱਲ ਸੁਣਨ ਤੋਂ ਬਾਅਦ ਤੁਰੰਤ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਚਰਚਾ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਅਧਿਕਾਰੀਆਂ ਵੱਲੋਂ ਇਨ੍ਹਾਂ ਨੂੰ ਕਾਗਜ਼ ਬਣਾਉਣ ਵਿੱਚ ਕੁਝ ਸਮੇਂ ਦੀ ਛੋਟ ਦਿੱਤੀ ਗਈ ਹੈ। ਜਦੋਂਕਿ ਈ-ਰਿਕਸ਼ਾ ਚਾਲਕਾਂ ਨੇ ਵੀ ਭਰੋਸਾ ਦਿੱਤਾ ਹੈ ਕਿ ਉਹ ਕਾਗਜ਼ ਬਣਾਉਣ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਦਿਖਾਉਣਗੇ। ਈ-ਰਿਕਸ਼ਾ ਯੂਨੀਅਨ ਨੇ ਵਿਧਾਇਕ ਭੋਲਾ ਦਾ ਧੰਨਵਾਦ ਪ੍ਰਗਟ ਕੀਤਾ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Inder Prajapati

Content Editor

Related News