ਜੰਡੂਸਿੰਘਾ ''ਚ ਚੋਰਾਂ ਨੇ ਲੱਖਾਂ ਦੇ ਗਹਿਣਿਆਂ ''ਤੇ ਕੀਤਾ ਹੱਥ ਸਾਫ
Friday, Sep 01, 2017 - 06:59 AM (IST)

ਜਲੰਧਰ, (ਮਹੇਸ਼)— ਜੰਡੂਸਿੰਘਾ ਵਿਚ ਚੋਰਾਂ ਨੇ ਇਕ ਘਰ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਦੇ ਗਹਿਣੇ ਤੇ ਹਜ਼ਾਰਾਂ ਦੀ ਨਕਦੀ ਚੋਰੀ ਕਰ ਲਈ। ਜੰਡੂਸਿੰਘਾ ਚੌਕੀ ਦੀ ਪੁਲਸ ਨੂੰ ਸੁਖਦੇਵ ਸਿੰਘ ਨੇ ਦੱਸਿਆ ਕਿ ਉਸਦਾ ਬੇਟਾ ਤੇ ਨੂੰਹ ਕਿਸੇ ਸਮਾਗਮ ਵਿਚ ਗਏ ਹੋਏ ਸਨ। ਜਦੋਂ ਉਹ ਵਾਪਸ ਪਰਤੇ ਤਾਂ ਦੇਖਿਆ ਕਿ ਘਰ ਦੇ ਦਰਵਾਜ਼ੇ ਖੁੱਲ੍ਹੇ ਪਏ ਸਨ ਤੇ ਸਾਮਾਨ ਖਿੱਲਰਿਆ ਪਿਆ ਸੀ। ਉਸਨੇ ਦੱਸਿਆ ਕਿ ਚੋਰ ਅਲਮਾਰੀ ਵਿਚੋਂ ਲੱਖਾਂ ਦੇ ਗਹਿਣੇ ਤੇ ਕਰੀਬ 20 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ।