ਬੱਚਾਜੀਵੀ ਕਲਾਥ ਹਾਊਸ ''ਚ ਚੋਰੀ ਕਰਨ ਵਾਲਿਆਂ ''ਚੋਂ 2 ਕਾਬੂ

06/20/2017 8:06:18 AM

ਬੇਗੋਵਾਲ, (ਰਜਿੰਦਰ)- ਬੱਚਾਜੀਵੀ ਕਲਾਥ ਹਾਊਸ ਬੇਗੋਵਾਲ ਵਿਖੇ ਬੀਤੀ ਰਾਤ ਹੋਈ ਚੋਰੀ ਦੀ ਵਾਰਦਾਤ 'ਚ ਤਿੰਨ ਨਹੀਂ , ਸਗੋਂ ਚਾਰ ਨੌਜਵਾਨ ਸ਼ਾਮਲ ਸਨ, ਜਿਨ੍ਹਾਂ 'ਚੋਂ 2 ਨੌਜਵਾਨਾਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ 'ਚ ਬੇਗੋਵਾਲ ਪੁਲਸ ਨੇ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਐੱਸ. ਐੱਚ. ਓ. ਬੇਗੋਵਾਲ ਹਰਦੀਪ ਸਿੰਘ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਬੀਤੇ ਸ਼ਨੀਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਬੇਗੋਵਾਲ ਵਿਖੇ ਬੱਚਾਜੀਵੀ ਕਲਾਥ ਹਾਊਸ ਦਾ ਗਲੀ ਵਾਲੇ ਪਾਸੇ ਵਾਲਾ ਸ਼ਟਰ ਖੋਲ੍ਹ ਕੇ ਤਿੰਨ ਨੌਜਵਾਨਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ ਉਪਰੰਤ ਬੇਗੋਵਾਲ ਪੁਲਸ ਵੱਲੋਂ ਤਿੰਨਾਂ ਨੌਜਵਾਨਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ, ਜਿਨ੍ਹਾਂ ਦੀ ਭਾਲ 'ਚ ਪੁਲਸ ਨੇ ਇਲਾਕੇ ਭਰ 'ਚ ਨਾਕਾਬੰਦੀ ਕੀਤੀ ਹੋਈ ਸੀ ਅਤੇ ਇਸੇ ਸੰਬੰਧੀ ਬੇਗੋਵਾਲ ਪੁਲਸ ਨੇ ਬੇਗੋਵਾਲ ਰੋਡ ਨਡਾਲੀ ਵੇਈਂ ਪੁਲ 'ਤੇ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਨਡਾਲੀ ਸਾਈਡ ਤੋਂ ਮੋਟਰਸਾਈਕਲ 'ਤੇ ਦੋ ਨੌਜਵਾਨ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਨੇ ਚਿਹਰੇ ਰੁਮਾਲ ਨਾਲ ਢਕੇ ਹੋਏ ਸਨ। ਇਨ੍ਹਾਂ ਨੌਜਵਾਨਾਂ ਨੂੰ ਪੁਲਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹ ਨੌਜਵਾਨ ਮੋਟਰਸਾਈਕਲ ਨੂੰ ਰੋਕ ਕੇ ਸੜਕ 'ਤੇ ਸੁੱਟ ਕੇ ਦੌੜਨ ਲੱਗੇ ਤਾਂ ਪੁਲਸ ਪਾਰਟੀ ਨੇ ਮੁਸ਼ਤੈਦੀ ਨਾਲ ਇਨ੍ਹਾਂ ਦੋਵੇਂ ਨੌਜਵਾਨਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਅੰਸ਼ੂ ਥਾਪਰ ਪੁੱਤਰ ਮਨੋਹਰ ਲਾਲ ਅਤੇ ਸੁਮਿਤ ਸੰਨੀ ਉਰਫ ਭੂੰਡੀ ਪੁੱਤਰ ਨਰਿੰਦਰ ਸਿੰਘ ਵਾਸੀ ਮਿਆਣੀ ਭੱਗੂਪੁਰੀਆਂ ਹੈ।
ਐੱਸ. ਐੱਚ. ਓ. ਬੇਗੋਵਾਲ ਨੇ ਦੱਸਿਆ ਕਿ ਅੰਸ਼ੂ ਥਾਪਰ ਤੇ ਸੁਮਿਤ ਸੰਨੀ ਦੀ ਮੌਕੇ 'ਤੇ ਜਦੋਂ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਕੋਲੋਂ 130 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਜਿਸ ਉਪਰੰਤ ਇਨ੍ਹਾਂ ਨੌਜਵਾਨਾਂ ਖਿਲਾਫ ਕੇਸ ਵੀ ਦਰਜ ਕੀਤਾ ਗਿਆ, ਜਦਕਿ ਇਸ ਤੋਂ ਇਲਾਵਾ ਇਨ੍ਹਾਂ ਨੌਜਵਾਨਾਂ ਖਿਲਾਫ ਥਾਣਾ ਬੇਗੋਵਾਲ ਵਿਖੇ ਬੀਤੇ ਦਿਨੀਂ ਹੋਈ ਚੋਰੀ ਦਾ ਕੇਸ ਵੀ ਦਰਜ ਹੈ।  ਐੱਸ. ਐੱਚ. ਓ. ਬੇਗੋਵਾਲ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਮਾਮਲੇ ਸੰਬੰਧੀ ਪੁਛਗਿੱਛ ਕੀਤੀ ਗਈ ਤਾਂ ਉਨ੍ਹਾਂ ਖੁਲਾਸਾ ਕੀਤਾ ਕਿ ਇਸ ਚੋਰੀ 'ਚ ਗੁਰਪ੍ਰੀਤ ਸਿੰਘ ਉਰਫ ਕਾਕਾ ਪੁੱਤਰ ਪ੍ਰੀਤਮ ਸਿੰਘ ਵਾਸੀ ਮਿਆਣੀ ਭੱਗੂਪੁਰੀਆਂ ਵੀ ਸਾਡੇ ਨਾਲ ਸ਼ਾਮਲ ਹੈ, ਕਿਉਂਕਿ ਗੁਰਪ੍ਰੀਤ ਉਰਫ ਕਾਕਾ ਬੇਗੋਵਾਲ ਵਿਖੇ ਬੱਚਾਜੀਵੀ ਕਲਾਥ ਹਾਊਸ ਵਿਖੇ ਨੌਕਰੀ ਕਰਦਾ ਹੈ, ਜਿਸ ਨੇ ਹੀ ਸਾਨੂੰ ਹਫਤਾ ਪਹਿਲਾਂ ਦੁਕਾਨ ਦੀਆਂ ਚਾਬੀਆਂ ਦਾ ਸੈੱਟ ਦਿੱਤਾ ਸੀ। ਐੱਸ. ਐੱਚ. ਓ. ਬੇਗੋਵਾਲ ਨੇ ਹੋਰ ਦੱਸਿਆ ਕਿ ਪੁਛਗਿੱਛ ਦੌਰਾਨ ਅੰਸ਼ੂ ਨੇ ਇਹ ਵੀ ਮੰਨਿਆ ਕਿ 7 ਜੂਨ ਨੂੰ ਨੰਗਲ ਲੁਬਾਣਾ ਵਿਖੇ 40 ਹਜ਼ਾਰ ਦੀ ਖੋਹ ਮੈਂ ਅਤੇ ਮੇਰੇ ਸਾਥੀ ਲਵਪ੍ਰੀਤ ਸਿੰਘ ਉਰਫ ਰਾਜਨ ਪੁੱਤਰ ਸੁਖਵਿੰਦਰ ਸਿੰਘ ਵਾਸੀ ਮਿਆਣੀ ਭੱਗੂਪੁਰੀਆਂ ਨੇ ਕੀਤੀ ਸੀ। ਜਿਸ ਤੋਂ ਬਾਅਦ ਅਸੀਂ ਦੋਵਾਂ ਨੇ 20-20 ਹਜ਼ਾਰ ਰੁਪਏ ਵੰਡ ਲਏ ਸਨ। ਨੰਗਲ ਲੁਬਾਣਾ ਦੀ ਖੋਹ 'ਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ, ਜਦਕਿ ਫੜੇ ਗਏ ਨੌਜਵਾਨਾਂ ਦਾ ਪੁਲਸ ਰਿਮਾਂਡ ਹਾਸਲ ਕਰਕੇ ਅਗਲੇਰੀ ਪੁਛਗਿੱਛ ਕੀਤੀ ਜਾਵੇਗੀ ਅਤੇ ਚੋਰੀ ਦੇ ਮਾਮਲੇ 'ਚ ਫਰਾਰ ਦੋ ਨੌਜਵਾਨਾਂ ਲਵਪ੍ਰੀਤ ਸਿੰਘ ਉਰਫ ਰਾਜਨ ਤੇ ਗੁਰਪ੍ਰੀਤ ਸਿੰਘ ਉਰਫ ਕਾਕਾ ਨੂੰ ਜਲਦ ਫੜ ਲਿਆ ਜਾਵੇਗਾ। 


Related News