ਮੋਦੀ ਦੀ ਪੰਜਾਬ ਬਾਰੇ ਟਿੱਪਣੀ ਤੋਂ ਭੜਕੇ ਕੈਪਟਨ, ਦਿੱਤਾ ਇਹ ਬਿਆਨ

Saturday, Mar 03, 2018 - 09:24 PM (IST)

ਮੋਦੀ ਦੀ ਪੰਜਾਬ ਬਾਰੇ ਟਿੱਪਣੀ ਤੋਂ ਭੜਕੇ ਕੈਪਟਨ, ਦਿੱਤਾ ਇਹ ਬਿਆਨ

ਚੰਡੀਗੜ੍ਹ (ਏਜੰਸੀ)- ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਾਂਗਰਸ ਅਤੇ ਪੰਜਾਬ ਦੇ ਮੁੱਖ ਮੰਤਰੀ ਉੱਤੇ ਦਿੱਤੇ ਗਏ ਬਿਆਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਉੱਤੇ ਤਿੱਖਾ ਹਮਲਾ ਬੋਲਿਆ ਹੈ। ਕੈਪਟਨ ਨੇ ਇਸ ਸਬੰਧ ਵਿਚ ਇਕ ਟਵੀਟ ਕਰਕੇ ਲਿਖਿਆ ਹੈ ਕਿ ਤੁਹਾਨੂੰ ਕਿਸ ਨੇ ਕਿਹਾ ਹੈ ਮੋਦੀ ਜੀ ? ਤੁਸੀਂ ਜਿਸ ਦੀ ਗੱਲ ਕਰ ਰਹੇ ਹੋ ਉਹ ਯਕੀਨਨ ਮੈਂ ਨਹੀਂ ਹਾਂ। ਕੀ ਤੁਹਾਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੀ ਹਾਈ ਕਮਾਂਡ ਨੇ ਕੋਈ ਮੇਰੀ ਸ਼ਿਕਾਇਤ ਕੀਤੀ ਹੈ। ਜੋ ਵੀ ਹੈ ਮੈਂ ਇਹ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਅਜਿਹਾ ਕੋਈ ਵੀ ਬਿਆਨ ਮੇਰੇ ਅਤੇ ਮੇਰੀ ਪਾਰਟੀ ਵਿਚਕਾਰ ਪਾੜ ਪਾਉਣ ਵਿਚ ਤੁਹਾਡੀ ਕੋਈ ਮਦਦ ਕਰੇਗਾ। ਜਿਨ੍ਹਾਂ ਨੂੰ ਮੇਰੀ ਅਗਵਾਈ ਉੱਤੇ ਪੂਰਾ ਯਕੀਨ ਹੈ।
ਪੜੋ ਪੰਜਾਬ ਬਾਰੇ ਕੀ ਬੋਲੇ ਸਨ ਮੋਦੀ, ਜਿਸ ਕਾਰਨ ਕੈਪਟਨ ਭੜਕੇ 

 

 


Related News