ਚੋਰਾਂ ਨੇ ਧਾਰਮਕ ਸਥਾਨ ਨੂੰ ਬਣਾਇਆ ਨਿਸ਼ਾਨਾ

Monday, Jun 11, 2018 - 02:04 AM (IST)

ਚੋਰਾਂ ਨੇ ਧਾਰਮਕ ਸਥਾਨ ਨੂੰ ਬਣਾਇਆ ਨਿਸ਼ਾਨਾ

ਜਾਜਾ, (ਸ਼ਰਮਾ)- ਪਿੰਡ ਜਾਜਾ ਹਰਸੀ ਪਿੰਡ ਮਾਰਗ ’ਤੇ ਸਥਿਤ ਯਾਦਗਾਰੀ ਭਾਈ ਮਸੱਦਾ ਸਿੰਘ ਸ਼ਹੀਦ ਜੀ ਦੇ ਧਾਰਮਕ ਅਸਥਾਨ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਪਰ ਉਹ ਚੋਰੀ ਕਰਨ ’ਚ ਅਸਫ਼ਲ ਰਹੇ। ਕਮੇਟੀ ਪ੍ਰਧਾਨ ਹਰਜੀਤ ਸਿੰਘ ਤੇ ਮੈਂਬਰ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਚੋਰੀ ਦੀ ਵਾਰਦਾਤ ਸਬੰਧੀ ਸਵੇਰੇ ਉਸ ਸਮੇਂ ਪਤਾ ਚੱਲਿਆ ਜਦੋਂ ਧਾਰਮਕ ਸਥਾਨ ਦੀ ਲਾਇਟ ਬੰਦ ਕਰਨ ਆਏ ਤਾਂ ਉਨ੍ਹਾਂ ਦੇਖਿਆ ਕਿ ਇਸ ਧਾਰਮਕ ਅਸਥਾਨ, ਜਿਹਡ਼ਾ ਸਡ਼ਕ ’ਤੇ ਸਥਿਤ ਹੈ, ਦੀ ਦੀਵਾਰ ਨੂੰ ਚੋਰਾਂ ਵੱਲੋਂ ਤੋਡ਼ਿਆ ਹੋਇਆ ਸੀ।
ਕਮੇਟੀ ਮੈਂਬਰਾਂ ਨੇ ਅੱਗੇ ਦੱਸਿਆ ਕਿ ਚੋਰਾਂ ਵੱਲੋਂ ਅੰਦਰ ਟੱਪ ਕੇ ਗੋਲਕ ਨੂੰ ਤੋਡ਼ਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਸਫ਼ਲ ਨਹੀਂ ਹੋ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਚੋਰਾਂ ਵੱਲੋਂ ਪਹਿਲਾਂ ਵੀ ਇਸ ਸਥਾਨ ਨੂੰ ਆਪਣੀ ਚੋਰੀ ਦਾ ਨਿਸ਼ਾਨਾ ਬਣਾਇਆ ਜਾ ਚੁਕਿਆ ਹੈ। ਚੋਰੀ ਸਬੰਧੀ ਘਟਨਾ ਦੀ ਸੂਚਨਾ ਟਾਂਡਾ ਪੁਲਸ ਨੂੰ ਦੇ ਦਿੱਤੀ ਗਈ ਹੈ। ਇਸ ਮੌਕੇ ਹਰਜੀਤ ਸਿੰਘ, ਦਰਸ਼ਨ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ, ਵਰਿੰਦਰ ਸਿੰਘ ਆਦਿ ਹਾਜ਼ਰ ਸਨ। 


Related News