ਚੋਰਾਂ ਵੱਲੋਂ ਮੰਦਰ ''ਚੋਂ ਜੋਤ ਤੇ ਅੰਗੂਠੀ ਚੋਰੀ

07/15/2017 3:04:21 AM

ਹਰਿਆਣਾ, (ਆਨੰਦ, ਰੱਤੀ, ਨਲੋਆ)- ਕਸਬਾ ਹਰਿਆਣਾ ਤੇ ਆਸ-ਪਾਸ ਲੁੱਟਾਂ-ਖੋਹਾਂ ਅਤੇ ਚੋਰੀਆਂ ਦੀਆਂ ਵਾਰਦਾਤਾਂ 'ਚ ਹੋਏ ਵਾਧੇ ਕਾਰਨ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਹੈ। ਬੀਤੀ ਰਾਤ ਰਾਮਲੀਲਾ ਮੈਦਾਨ ਹਰਿਆਣਾ ਦੇ ਨੇੜੇ ਬਾਉਲੀ ਕੁੱਲਾ ਮੱਲ ਵਿਖੇ ਮਾਤਾ ਦੇ ਮੰਦਰ ਵਿਚ ਚੋਰੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਦਰ ਦੇ ਸੇਵਾਦਾਰ ਪੰਡਿਤ ਸਤਿੰਦਰ ਝਾਅ ਅਤੇ ਮੰਦਰ ਸੰਚਾਲਕ ਹਨੀ ਮੱਲ੍ਹਣ ਨੇ ਦੱਸਿਆ ਕਿ ਅੱਜ ਸਵੇਰੇ ਉਹ ਕਰੀਬ 4 ਵਜੇ ਮੰਦਰ ਦੀ ਸਾਫ-ਸਫਾਈ ਤੇ ਪੂਜਾ-ਅਰਚਨਾ ਲਈ ਮੰਦਰ ਦਾ ਦਰਵਾਜ਼ਾ ਖੋਲ੍ਹਣ ਲੱਗੇ ਤਾਂ ਤਾਲਾ ਪਹਿਲਾਂ ਹੀ ਖੁੱਲ੍ਹਿਆ ਹੋਇਆ ਸੀ ਅਤੇ ਮੰਦਰ ਅੰਦਰ ਪਈ ਅਲਮਾਰੀ 'ਚੋਂ ਸਾਮਾਨ ਕੱਢ ਕੇ ਬਾਹਰ ਸੁੱਟਿਆ ਹੋਇਆ ਸੀ ਅਤੇ ਚੋਰ ਜਾਂਦੇ ਹੋਏ 3000 ਰੁਪਏ ਨਾਲ ਬਣਾਈ ਚਾਂਦੀ ਦੀ ਜੋਤ ਅਤੇ ਮਾਤਾ ਦੇ ਸ਼ਿੰਗਾਰ ਵਾਲੀ ਅੰਗੂਠੀ ਚੋਰੀ ਕਰ ਕੇ ਲੈ ਗਏ ਸਨ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਮੰਦਰ 'ਚ ਪਾਠ-ਪੂਜਾ ਕਰਨ ਤੋਂ ਬਾਅਦ ਰਾਤ 11 ਵਜੇ ਮੰਦਰ ਨੂੰ ਤਾਲਾ ਲਾ ਦਿੱਤਾ ਗਿਆ ਸੀ ਅਤੇ ਸਵੇਰੇ ਜਦੋਂ ਉੱਠ ਕੇ ਮੰਦਰ ਖੋਲ੍ਹਣ ਲਈ ਗਏ ਤਾਂ ਮੰਦਰ ਦਾ ਦਰਵਾਜ਼ਾ ਖੁੱਲ੍ਹਿਆ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਦੱਸਿਆ ਕਿ ਚੋਰੀ ਦੀ ਘਟਨਾ ਸਬੰਧੀ ਸੂਚਨਾ ਥਾਣਾ ਹਰਿਆਣਾ ਪੁਲਸ ਨੂੰ ਦੇ ਦਿੱਤੀ ਗਈ ਹੈ। ਵਰਣਨਯੋਗ ਹੈ ਕਿ ਇਥੇ ਪਹਿਲਾਂ ਵੀ ਚੋਰੀ ਹੋ ਚੁੱਕੀ ਹੈ ਪਰ ਪੁਲਸ ਚੋਰਾਂ ਨੂੰ ਅੱਜ ਤੱਕ ਕਾਬੂ ਨਹੀਂ ਕਰ ਸਕੀ।


Related News