ਟਰੇਨਾਂ ''ਚੋਂ ਯਾਤਰੀਆਂ ਦਾ ਸਾਮਾਨ ਚੋਰੀ ਕਰਨ ਵਾਲਾ ਲੁਟੇਰਾ ਗਿਰੋਹ ਬੇਨਕਾਬ

06/15/2018 5:29:50 AM

ਲੁਧਿਆਣਾ,  (ਸਲੂਜਾ)- ਰੇਲਵੇ ਪੁਲਸ ਨੇ ਇਕ ਅਜਿਹੇ ਲੁਟੇਰੇ ਗਿਰੋਹ ਨੂੰ ਬੇਨਕਾਬ ਕਰਨ ਦਾ ਦਾਅਵਾ ਕੀਤਾ ਹੈ, ਜੋ ਟਰੇਨਾਂ ਵਿਚ ਸਫਰ ਕਰਨ ਵਾਲੇ ਯਾਤਰੀਆਂ ਦਾ ਕੀਮਤੀ ਸਾਮਾਨ ਜਿਵੇਂ ਮੋਬਾਇਲ, ਨਕਦੀ ਚੋਰੀ ਕਰ ਕੇ ਫਰਾਰ ਹੋ ਜਾਂਦਾ ਸੀ।
ਸੀ. ਆਈ. ਏ. ਦੇ ਇੰਚਾਰਜ ਇੰਸ. ਜਸਕਰਨ ਸਿੰਘ ਦੀ ਅਗਵਾਈ 'ਚ ਥਾਣੇਦਾਰ ਪਲਵਿੰਦਰ ਸਿੰਘ ਅਤੇ ਥਾਣੇਦਾਰ ਬੀਰਬਲ ਦੀ ਪੁਲਸ ਟੀਮ ਵਲੋਂ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਉਨ੍ਹਾਂ ਨੂੰ ਲੁਟੇਰਾ ਗਿਰੋਹ ਦੇ ਬਾਰੇ ਵਿਚ ਗੁਪਤ ਸੂਚਨਾ ਮਿਲੀ। ਜਿਸ ਦੇ ਆਧਾਰ 'ਤੇ ਸੰਦੀਪ ਸਿੰਘ ਉਰਫ ਸੀਪਾ ਨਿਵਾਸੀ ਰਾਮਾ ਮੰਡੀ ਜ਼ਿਲਾ ਜਲੰਧਰ, ਦਿਨੇਸ਼ ਕੁਮਾਰ ਨਿਵਾਸੀ ਜ਼ਿਲਾ ਅੰਬਾਲਾ, ਬ੍ਰਿਜੇਸ਼ ਸਿੰਘ ਉਰਫ ਵਿਜੇ ਨਿਵਾਸੀ ਲੁਧਿਆਣਾ ਅਤੇ ਕੁਲਦੀਪ ਸਿੰਘ ਜ਼ਿਲਾ ਮੁਕਤਸਰ ਨੂੰ ਕਾਬੂ ਕਰਕੇ ਇਨ੍ਹਾਂ ਦੇ ਕਬਜ਼ੇ 'ਚੋਂ ਦੋ ਚਾਕੂ ਕਮਾਨੀਦਾਰ ਬਰਾਮਦ ਕੀਤੇ। ਇੰਸ. ਜਸਕਰਨ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ ਚਾਰਾਂ ਦੋਸ਼ੀਆਂ ਨੂੰ ਪੁੱਛਗਿੱਛ ਲਈ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਹੈ ਤਾਂ ਕਿ ਇਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਕਿ ਇਨ੍ਹਾਂ ਨੇ ਹੁਣ ਤੱਕ ਕਿੰਨੀਆਂ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। 


Related News