ਚੋਰਾਂ ਨੇ ਉਡਾਈ 2500 ਦੀ ਨਕਦੀ

09/24/2017 3:39:08 AM

ਨਡਾਲਾ,  (ਸ਼ਰਮਾ)-  ਲੰਘੀ ਰਾਤ ਨਡਾਲਾ ਦੇ ਬਾਹਰ-ਵਾਰ ਖੱਖਾਂ ਦੇ ਮੁਹੱਲੇ 'ਚ ਚੋਰਾਂ ਨੇ ਇਕ ਘਰ 'ਚ ਦਾਖਲ ਹੋ ਕੇ ਫੋਲਾ-ਫਰਾਲੀ ਕੀਤੀ, ਬਹੁਤਾ ਕੀਮਤੀ ਸਾਮਾਨ 'ਤੇ ਹੱਥ ਨਹੀਂ ਲੱਗਾ ਪਰ ਜਾਂਦੇ ਹੋਏ 2500 ਰੁਪਏ ਦੀ ਨਕਦੀ 'ਤੇ ਹੱਥ ਸਾਫ ਕਰ ਗਏ। ਮਕਾਨ ਮਾਲਕ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ 2 ਇਕੱਠੀਆਂ ਕੋਠੀਆਂ ਹਨ। ਰਾਤ ਕਰੀਬ 9 : 00 ਵਜੇ ਉਹ ਆਪਣੀ ਨਾਲ ਹੀ ਲੱਗਦੀ ਪਿਤਾ ਚਰਨ ਸਿੰਘ ਦੀ ਕੋਠੀ 'ਚ ਰੋਟੀ ਖਾਣ ਲਈ ਗਏ ਹੋਏ ਸੀ, ਘਰ ਮਹਿਮਾਨ ਆਉਣ ਕਰਕੇ ਜ਼ਿਆਦਾ ਸਮਾਂ ਲੱਗ ਗਿਆ। ਰਾਤ ਜਦੋਂ ਕਰੀਬ ਸਾਢੇ ਦਸ ਵਜੇ ਘਰ ਵਾਪਸ ਆਏ ਤਾਂ ਘਰ ਦੇ ਕਮਰਿਆਂ ਦੇ ਦਰਵਾਜ਼ੇ ਖੁੱਲ੍ਹੇ ਪਏ ਸਨ, ਅਲਮਾਰੀਆਂ, ਪੇਟੀਆਂ ਵੀ ਖੁੱਲ੍ਹੀਆਂ ਪਈਆਂ ਸਨ ਅਤੇ ਅੰਦਰ ਕੱਪੜੇ ਤੇ ਹੋਰ ਸਾਮਾਨ ਖਿਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਚੋਰ ਘਰ ਦੀ ਛੱਤ ਰਾਹੀਂ ਉਪਰ ਦੂਜੀ ਮੰਜ਼ਿਲ ਤੋਂ ਹੇਠਾਂ ਦਾਖਲ ਹੋਏ।  ਇਸ ਦੌਰਾਨ ਕੋਈ ਕੀਮਤੀ ਸਾਮਾਨ ਤਾਂ ਉਨ੍ਹਾਂ ਦੇ ਹੱਥ ਨਹੀਂ ਲੱਗਾ ਪਰ ਜਾਂਦੇ ਹੋਏ ਪਾਸ 'ਚ ਪਈ 2500 ਰੁਪਏ ਦੀ ਨਕਦੀ ਲੈ ਗਏ। ਇਸ ਸਬੰਧੀ ਨਡਾਲਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


Related News