ਚੋਰਾਂ ਨੇ ਦੁਕਾਨ 'ਚੋਂ ਉਡਾਏ 37 ਮੋਬਾਈਲ ਫੋਨ

07/21/2017 5:47:44 PM


ਬਟਾਲਾ(ਬੇਰੀ)-ਕਸਬਾ ਘੁਮਾਣ ਸਥਿਤ ਇਕ ਦੁਕਾਨ ਦੇ ਚੋਰਾਂ ਵਲੋਂ 37 ਮੋਬਾਈਲ ਚੋਰੀ ਕਰਕੇ ਰਫੂਚੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਸੂਤਰਾਂ ਅਨੁਸਾਰ ਏ. ਐੱਸ. ਆਈ ਬਾਬੂ ਰਾਮ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਗੁਰਚਰਨ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਘੁਮਾਣ ਨੇ ਲਿਖਵਾਇਆ ਹੈ ਕਿ ਬੀਤੀ 19 ਜੁਲਾਈ ਦੀ ਰਾਤ ਨੂੰ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ ਅਤੇ ਬੀਤੀ 20 ਜੁਲਾਈ ਦੀ ਸਵੇਰੇ ਜਦੋਂ ਸਵਾ ਚਾਰ ਵਜੇ ਸੈਰ ਕਰਨ ਲਈ ਘਰੋਂ ਨਿਕਲਿਆ ਤਾਂ ਦੇਖਿਆ ਕਿ ਦੁਕਾਨ ਦੇ ਸ਼ਟਰ ਟੁੱਟੇ ਪਏ ਸਨ ਅਤੇ ਜਾਂਚ ਕਰਨ 'ਤੇ ਪਤਾ ਚੱਲਿਆ ਕਿ 37 ਮੋਬਾਈਲ ਵੱਖ-ਵੱਖ ਕੰਪਨੀਆਂ ਦੇ ਚੋਰ ਚੋਰੀ ਕਰਕੇ ਲੈ ਜਾ ਚੁੱਕੇ ਸੀ। ਏ. ਐੱਸ. ਆਈ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਗੁਰਚਰਨ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ।


Related News