ਚੋਰ ਗਿਰੋਹ ਨੇ ਸ਼ੈਲਰ ''ਚੋ ਝੋਨੇ ਦੇ 125 ਗੱਟੇ ਕੀਤੇ ਚੋਰੀ

11/19/2017 4:10:17 PM

ਤਪਾ ਮੰਡੀ (ਸ਼ਾਮ,ਗਰਗ) - ਸਥਾਨਕ ਆਲੀਕੇ ਰੋਡ 'ਤੇ ਸਥਿਤ ਚੋਰਾਂ ਦੇ ਗਿਰੋਹ ਨੇ ਇੱਕ ਸ਼ੈਲਰ 'ਚੋਂ 125 ਦੇ ਕਰੀਬ ਝੋਨੇ ਦੀਆਂ ਭਰੀਆਂ ਬੋਰੀਆਂ ਚੋਰੀ ਕਰ ਲਈਆਂ ਗਈਆਂ, ਜਿਸ ਦੀ ਬਾਜਾਰੀ ਕੀਮਤ ਅੰਦਾਜਨ 75 ਹਜਾਰ ਰੁਪਏ ਦੇ ਕਰੀਬ ਬਣਦੀ ਹੈ। 
ਜਾਣਕਾਰੀ ਅਨੁਸਾਰ ਐੱਸ. ਐੱਮ. ਏ. ਰਾਈਸ ਮਿਲਜ ਆਲੀਕੇ ਰੋਡ ਦੇ ਮਾਲਕ ਨੀਰਜ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸ਼ੈਲਰ 'ਚ ਮਾਰਕਫ੍ਰੈਡ ਏਜੰਸੀ ਦਾ ਝੋਨਾ ਲੱਗਿਆਂ ਹੋਇਆ ਹੈ, 18-19 ਨਵੰਬਰ ਦੀ ਦਰਮਿਆਣੀ ਰਾਤ ਨੂੰ ਚੋਰਾਂ ਦੇ ਗਿਰੋਹ ਨੇ ਅਪਣਾ ਵਹੀਕਲ ਸੜਕ 'ਤੇ ਖੜ੍ਹਾ ਕਰਕੇ ਖੇਤਾਂ ਰਾਹੀ ਕਿਸਾਨ ਦੀ ਬੀਜੀ ਕਣਕ 'ਚੋਂ ਦੀ ਸ਼ੈਲਰ ਦੀ ਕੰਧ ਟੱਪਕੇ ਚੱਕੇ 'ਚੋਂ ਲਗਭਗ 125 ਦੇ ਕਰੀਬ ਝੋਨੇ ਦੇ ਗੱਟੇ ਇੱਕ ਵਾਹਨ 'ਚ ਲੱਦਕੇ ਲੈ ਗਏ। ਚੋਰਾਂ ਨੇ 500 ਗਜ ਅੱਗੇ ਜਾਕੇ ਵਹੀਕਲ 'ਚ ਲੱਦੀਆਂ ਬੋਰੀਆਂ ਖਾਲੀ ਕਰਕੇ ਝੋਨੇ ਨੂੰ ਖੁੱਲ੍ਹਾ ਪਾ ਕੇ ਲੈ ਗਏ, ਖਾਲੀ ਬਾਰਦਾਨੇ ਨੂੰ ਢਿਲਵਾਂ ਸਾਈਡ ਨੂੰ ਜਾਂਦੀ ਪਹੀ ਤੇ ਇਕ ਰਜਵਾਹੇ ਤੇ ਖੇਤ 'ਚ ਬਾਰਦਾਨੇ ਨੂੰ ਅੱਗ ਲਾਕੇ ਚਲੇ ਗਏ। ਸ਼ੈਲਰ ਮਾਲਕਾਂ ਨੂੰ ਚੋਰੀ ਸੰਬੰਧੀ ਸਵੇਰ ਸਮੇਂ ਪਤਾ ਲੱਗਾ। ਉਨ੍ਹਾਂ ਨੇ ਦੇਖਿਆ ਕਿ ਖੇਤਾਂ 'ਚ ਝੋਨੇ ਦੇ ਦਾਣੇ ਡੁੱਲੇ ਪਏ ਸਨ, ਜਦ ਇਰਦ-ਗਿਰਦ ਖੇਤਾਂ ਵੱਲ ਗਏ ਤਾਂ ਖਾਲੀ ਬਾਰਦਾਨੇ ਨੂੰ ਲੱਗੀ ਅੱਗ ਬਾਰੇ ਪਤਾ ਲੱਗਣ 'ਤੇ ਇਸ ਦੀ ਸੂਚਨਾ ਤਪਾ ਪੁਲਸ ਨੂੰ ਦਿੱਤੀ ਤਾਂ ਐੱਸ. ਐੱਚ. ਓ.ਰਛਪਾਲ ਸਿੰਘ, ਏ. ਐੱਸ. ਆਈ. ਗੁਰਸੇਵਕ ਸਿੰਘ, ਹੌਲਦਾਰ ਗੁਰਮੀਤ ਸਿੰਘ, ਕਾਂਸਟੇਬਲ ਨਵਦੀਪ ਸਿੰਘ ਦੀ ਅਗਵਾਈ 'ਚ ਪੁੱਜੀ ਪੁਲਸ ਪਾਰਟੀ ਨੇ ਰਾਤ ਸਮੇਂ ਡਿਊਟੀ 'ਤੇ ਹਾਜ਼ਰ ਚੌਕੀਦਾਰ ਜੋਗਿੰਦਰ ਸਿੰਘ ਤੋਂ ਪੁੱਛਿਆਂ ਤਾਂ ਉਸ ਨੇ ਦੱਸਿਆ ਕਿ 2.30 ਵਜੇ ਰਾਤ ਤੋਂ ਬਾਅਦ ਇਹ ਚੋਰੀ ਹੋਈ ਹੈ, ਕਿਉਂਕਿ ਉਸ ਸਮੇਂ ਉਸ ਨੇ ਸਾਰੇ ਸ਼ੈਲਰ ਦਾ ਚੱਕਰ ਲਾਕੇ ਚੈਕ ਕੀਤਾ ਗਿਆ ਸੀ, ਮਾਲਕਾਂ ਵੱਲੋਂ ਇਰਦ-ਗਿਰਦ ਦੇ ਖਰੀਦ ਕੇਂਦਰਾਂ 'ਚ ਜਾ ਕੇ ਪਤਾ ਕੀਤਾ ਜਾ ਰਿਹਾ ਹੈ ਕਿ ਗਿਰੋਹ ਨੇ ਵੇਚਣ ਲਈ ਖੁੱਲਾ ਝੋਨਾ ਖਰੀਦ ਕੇਂਦਰਾਂ 'ਚ ਸੁੱਟ ਦਿੱਤਾ ਹੋਵੇ। ਪੁਲਸ ਨੇ ਸ਼ੈਲਰ ਮਾਲਕਾਂ ਦੀ ਸ਼ਿਕਾਇਤ 'ਤੇ ਚੋਰਾਂ ਦੀ ਭਾਲ ਸ਼ੁਰੂ ਕਰ ਲਈ ਹੈ। ਇਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਤਪਾ ਸ਼ਹਿਰ 'ਚ ਦੋ ਲੁੱਟ-ਖੇਹਾਂ ਹੋ ਚੁੱਕੀਆਂ।


Related News