ਦਿਨ-ਦਿਹਾੜੇ ਡੇਰੇ ''ਚੋਂ ਚੋਰੀ, ਗੋਲਕ ਦਾ ਜਿੰਦਰਾ ਤੋੜ ਕੱਢਿਆ ਚੜ੍ਹਾਵਾ

Sunday, Jun 14, 2020 - 05:36 PM (IST)

ਦਿਨ-ਦਿਹਾੜੇ ਡੇਰੇ ''ਚੋਂ ਚੋਰੀ, ਗੋਲਕ ਦਾ ਜਿੰਦਰਾ ਤੋੜ ਕੱਢਿਆ ਚੜ੍ਹਾਵਾ

ਤਪਾ ਮੰਡੀ (ਸ਼ਾਮ,ਗਰਗ) : ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇ 'ਤੇ ਤਪਾ ਮੰਡੀ ਸਥਿਤ ਬਾਬਾ ਇੰਦਰ ਦਾਸ ਦੇ ਡੇਰੇ ਦੇ ਬਾਹਰ ਸ੍ਰੀ ਮਹਾਦੇਵ ਦੀ ਮੂਰਤ ਅੱਗੇ ਲੱਗੀ ਗੋਲਕ ਦੇ ਜਿੰਦਰੇ ਨੂੰ ਦਿਨ ਦਿਹਾੜੇ ਤੋੜਦਿਆਂ ਚੋਰ ਵੱਲੋਂ ਚੋਰੀ ਕੀਤੀ ਗਈ ਹੈ । ਸੋਸ਼ਲ ਮੀਡੀਆ 'ਤੇ ਵਾਰਿਲ ਵੀਡੀਓ ਅਤੇ ਡੇਰੇ ਦੇ ਸੰਚਾਲਕ ਭਗਵਾਨ ਦਾਸ ਨੇ ਦੱਸਿਆ ਕਿ ਚੋਰ ਨੇ ਕੁੜਤਾ ਪਜਾਮਾ ਪਾਇਆ ਹੋਇਆ ਸੀ ਅਤੇ ਸਾਇਕਲ 'ਤੇ ਆਇਆ ਸੀ। ਉਸ ਨੇ ਰਾਡ ਨਾਲ ਗੋਲਕ ਦੇ ਜਿੰਦੇ ਨੂੰ ਤੋੜਿਆ ਅਤੇ ਗੋਲਕ ਵਿਚੋਂ ਲੋਕਾਂ ਚੜ੍ਹਾਵੇ ਦੇ ਪੈਸੇ ਲੈ ਕੇ ਫਰਾਰ ਹੋ ਗਿਆ। 

ਗੋਲਕ ਦੇ ਜਿੰਦੇ ਟੁੱਟਣ ਉਪਰੰਤ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੂਟੇਜ ਚੈੱਕ ਕਰਨ 'ਤੇ ਚੋਰ ਦਾ ਚਿਹਰਾ ਬੇਨਕਾਬ ਹੋ ਗਿਆ। ਜਿਸ ਦੀ ਇਤਲਾਹ ਪੁਲਸ ਨੂੰ ਦੇ ਦਿੱਤੀ ਹੈ ਅਤੇ ਸੋਸ਼ਲ ਮੀਡੀਆ 'ਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ 'ਚ ਕੈਦ ਹੋਏ ਚੋਰ ਦੀ ਵੀਡੀਓ ਵਾਇਰਲ ਹੋਣ 'ਤੇ ਡੇਰੇ ਦੇ ਸਮਰਥਕ ਅਤੇ ਪੁਲਸ ਚੋਰ ਦੀ ਭਾਲ 'ਚ ਜੁਟੇ ਹਨ।


author

Gurminder Singh

Content Editor

Related News