ਚੋਰਾਂ ਨੇ ਘਰ ਵਿੱਚੋਂ ਗਹਿਣ, ਐੱਲ. ਸੀ. ਡੀ, ਕੱਪੜੇ ਤੇ ਹੋਰ ਸਮਾਨ ਕੀਤਾ ਚੋਰੀ

Sunday, Dec 31, 2023 - 05:58 PM (IST)

ਚੋਰਾਂ ਨੇ ਘਰ ਵਿੱਚੋਂ ਗਹਿਣ, ਐੱਲ. ਸੀ. ਡੀ, ਕੱਪੜੇ ਤੇ ਹੋਰ ਸਮਾਨ ਕੀਤਾ ਚੋਰੀ

ਕੋਟਕਪੂਰਾ (ਨਰਿੰਦਰ ਬੈੜ੍ਹ) : ਬੀਤੀ ਰਾਤ ਸਥਾਨਕ ਮੁਹੱਲਾ ਪ੍ਰੇਮ ਨਗਰ ਵਿਖੇ ਇਕ ਘਰ ਵਿਚ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰ ਲਏ ਜਾਣ ਦਾ ਪਤਾ ਲੱਗਿਆ ਹੈ। ਚੋਰ ਘਰ ਵਿਚੋਂ ਕੁੱਝ ਗਹਿਣੇ, ਐੱਲ.ਸੀ.ਡੀ, ਕੱਪੜੇ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਹੇਮ ਰਾਜ ਜੋ ਕਿ ਮੁਹੱਲਾ ਪ੍ਰੇਮ ਨਗਰ ਵਿਖੇ ਇਕ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ, ਆਪਣੇ ਪਰਿਵਾਰ ਸਮੇਤ ਬਠਿੰਡਾ ਗਿਆ ਹੋਇਆ ਸੀ। ਇਸ ਦੌਰਾਨ ਜਦੋਂ ਉਨ੍ਹਾਂ ਅੱਜ ਸਵੇਰੇ ਆ ਕੇ ਵੇਖਿਆ ਤਾਂ ਘਰ ਦੇ ਅੰਦਰ ਸਮਾਨ ਖਿਲਰਿਆ ਪਿਆ ਸੀ।

ਇਸ ਸਬੰਧ ਵਿਚ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਘਰ ਵਿਚੋਂ ਗਹਿਣੇ, ਦੋ ਐੱਲ. ਸੀ. ਡੀ, ਇਕ ਜੂਸਰ, ਮਿਕਸੀ, ਕੰਬਲ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਘਰ ਦਾ ਮਾਲਕ ਚੰਡੀਗੜ੍ਹ ਰਹਿੰਦਾ ਹੈ ਅਤੇ ਉਨ੍ਹਾਂ ਦਾ ਕਮਰਾ ਵੀ ਚੋਰਾਂ ਵੱਲੋਂ ਖੋਲਿਆ ਗਿਆ ਹੈ, ਜਿਸ ਵਿਚ ਹੋਈ ਚੋਰੀ ਬਾਰੇ ਉਨ੍ਹਾਂ ਦੇ ਆਉਣ ’ਤੇ ਹੀ ਪਤਾ ਚੱਲੇਗਾ। ਉਨ੍ਹਾਂ ਦੱਸਿਆ ਕਿ ਚੋਰੀ ਘਰ ਦੇ ਪਿਛਲੇ ਪਾਸਿਓਂ ਘਰ ਅੰਦਰ ਦਾਖਲ ਹੋਏ ਅਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਸੂਚਨਾ ਮਿਲਣ ’ਤੇ ਪੁਲਸ ਪਾਰਟੀ ਮੌਕੇ ’ਤੇ ਪੁੱਜੀ ਅਤੇ ਕਾਰਵਾਈ ਆਰੰਭ ਕਰ ਦਿੱਤੀ।


author

Gurminder Singh

Content Editor

Related News