ਨਵੀਂ ਮੁਸੀਬਤ 'ਚ ਘਿਰਣਗੇ ਪੰਜਾਬ ਵਾਸੀ! ਬੰਦ ਹੋਣ ਜਾ ਰਹੇ ਨੇ ਇਹ ਰਸਤੇ, ਜਾਰੀ ਹੋਈ ਡੈੱਡਲਾਈਨ

Sunday, Apr 20, 2025 - 05:27 PM (IST)

ਨਵੀਂ ਮੁਸੀਬਤ 'ਚ ਘਿਰਣਗੇ ਪੰਜਾਬ ਵਾਸੀ! ਬੰਦ ਹੋਣ ਜਾ ਰਹੇ ਨੇ ਇਹ ਰਸਤੇ, ਜਾਰੀ ਹੋਈ ਡੈੱਡਲਾਈਨ

ਜਲੰਧਰ (ਖੁਰਾਣਾ)–ਸਤਲੁਜ ਦਰਿਆ ਦਾ ਪਾਣੀ ਪਾਈਪਾਂ ਜ਼ਰੀਏ ਜਲੰਧਰ ਲਿਆ ਕੇ ਅਤੇ ਉਸ ਨੂੰ ਪੀਣ ਯੋਗ ਬਣਾਉਣ ਲਈ ਸ਼ੁਰੂ ਕੀਤੀ ਗਈ 808 ਕਰੋੜ ਰੁਪਏ ਦਾ ਸਰਫੇਸ ਵਾਟਰ ਪ੍ਰਾਜੈਕਟ ਹੁਣ ਜਲੰਧਰ ਸ਼ਹਿਰ ਵਾਸੀਆਂ ਲਈ ਮੁਸੀਬਤ ਦਾ ਸਬੱਬ ਬਣ ਗਿਆ ਹੈ। ਸ਼ਹਿਰ ਦੀਆਂ 50 ਕਿਲੋਮੀਟਰ ਲੰਬੀਆਂ ਪ੍ਰਮੁੱਖ ਸੜਕਾਂ ਨੂੰ ਪੁੱਟਣ ਦਾ ਕੰਮ 6 ਵੱਖ-ਵੱਖ ਥਾਵਾਂ ’ਤੇ ਇਕੱਠਾ ਸ਼ੁਰੂ ਹੋ ਚੁੱਕਾ ਹੈ, ਜਿਸ ਨਾਲ ਟ੍ਰੈਫਿਕ ਜਾਮ, ਧੂੜ ਮਿੱਟੀ ਅਤੇ ਪ੍ਰਦੂਸ਼ਣ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਜਲਦ ਡਾ. ਅੰਬੇਡਕਰ ਚੌਕ ਤੋਂ ਕਪੂਰਥਲਾ ਚੌਂਕ (ਚਿਕਚਿਕ ਵਾਲੀ ਸਾਈਡ) ਤਕ ਵੀ ਪੁਟਾਈ ਸ਼ੁਰੂ ਹੋਣ ਵਾਲੀ ਹੈ। ਖ਼ਾਸ ਕਰਕੇ ਮਹਾਵੀਰ ਮਾਰਗ ’ਤੇ ਭਾਰੀ ਟ੍ਰੈਫਿਕ ਕਾਰਨ ਪੂਰਾ ਸ਼ਹਿਰ ਅਗਲੇ ਕਈ ਮਹੀਨਿਆਂ ਤਕ ਪ੍ਰੇਸ਼ਾਨੀ ਝੱਲਣ ਨੂੰ ਮਜਬੂਰ ਰਹੇਗਾ।

ਇਹ ਵੀ ਪੜ੍ਹੋ: ਨਵੇਂ ਵਿਵਾਦ 'ਚ ਘਿਰਿਆ ਕੁੱਲ੍ਹੜ ਪਿੱਜ਼ਾ ਕੱਪਲ, ਪੋਸਟ ਕੀਤੀ ਅਜਿਹੀ ਵੀਡੀਓ ਕਿ ਮਚ ਗਈ ਤਰਥੱਲੀ

ਮੇਅਰ ਨੇ ਦਿੱਤੀ ਹੋਈ ਸੀ ਡੈੱਡਲਾਈਨ, ਬਹੁਤ ਲੇਟ ਹੋ ਚੁੱਕਿਐ ਪ੍ਰਾਜੈਕਟ
ਮੇਅਰ ਵਨੀਤ ਧੀਰ ਨੇ ਠੇਕੇਦਾਰ ਕੰਪਨੀ ਐੱਲ. ਐਂਡ ਟੀ. ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ 30 ਜੂਨ 2025 ਤਕ ਸ਼ਹਿਰ ਦੀਆਂ ਸਾਰੀਆਂ ਸੜਕਾਂ ਦੀ ਪੁਟਾਈ ਪੂਰੀ ਕਰਕੇ ਪਾਈਪ ਪਾਉਣ ਦਾ ਕੰਮ ਖ਼ਤਮ ਕੀਤਾ ਜਾਵੇ। ਇਸ ਪ੍ਰਾਜੈਕਟ ਤਹਿਤ ਕੁੱਲ 98 ਕਿਲੋਮੀਟਰ ਸੜਕਾਂ ’ਤੇ ਪਾਈਪ ਪਾਏ ਜਾਣੇ ਹਨ ਪਰ ਹੁਣ ਤਕ ਸਿਰਫ਼ 50-52 ਕਿਲੋਮੀਟਰ ਸੜਕਾਂ ’ਤੇ ਹੀ ਕੰਮ ਪੂਰਾ ਹੋ ਸਕਿਆ ਹੈ। ਬਾਕੀ ਦਾ ਕੰਮ ਅਗਲੇ 3 ਮਹੀਨਿਆਂ ਵਿਚ ਪੂਰਾ ਹੋਵੇਗਾ ਜਾਂ ਨਹੀਂ, ਇਹ ਵੱਡਾ ਸਵਾਲ ਬਣਿਆ ਹੋਇਆ ਹੈ।
ਪ੍ਰਾਜੈਕਟ ਦੀ ਸ਼ੁਰੂਆਤ 30 ਮਹੀਨਿਆਂ ਵਿਚ ਪੂਰੀ ਹੋਣ ਦੀ ਸਮਾਂ-ਹੱਦ ਨਾਲ ਹੋਈ ਸੀ ਪਰ ਕਈ ਸਾਲ ਬੀਤ ਜਾਣ ਤੋਂ ਬਾਅਦ ਵੀ ਅੱਧਾ ਕੰਮ ਵੀ ਪੂਰਾ ਨਹੀਂ ਹੋਇਆ। ਇਸ ਦੇਰੀ ਕਾਰਨ ਕੰਪਨੀ ’ਤੇ ਪਹਿਲਾਂ 4.65 ਕਰੋੜ ਰੁਪਏ (ਕੁੱਲ੍ਹ ਲਾਗਤ ਦਾ 1 ਫ਼ੀਸਦੀ) ਅਤੇ ਬਾਅਦ ਵਿਚ 9.30 ਕਰੋੜ ਰੁਪਏ (2 ਫ਼ੀਸਦੀ) ਦਾ ਜੁਰਮਾਨਾ ਲਾਇਆ ਜਾ ਚੁੱਕਾ ਹੈ। ਇਸ ਦੇ ਬਾਵਜੂਦ ਪ੍ਰਾਜੈਕਟ ਦੀ ਰਫਤਾਰ ਸੁਸਤ ਹੀ ਬਣੀ ਹੋਈ ਹੈ।

ਇਹ ਵੀ ਪੜ੍ਹੋ: ਇੰਤਕਾਲ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ, ਜਾਰੀ ਹੋਏ ਸਖ਼ਤ ਹੁਕਮ, ਛੁੱਟੀ ਦੇ ਬਾਵਜੂਦ ਮੁਲਾਜ਼ਮ...

ਪੁਟਾਈ ਨਾਲ ਵਧਿਆ ਸ਼ਹਿਰ ਦਾ ਪ੍ਰਦੂਸ਼ਣ, ਲੋਕ ਬੀਮਾਰ ਹੋਣ ਲੱਗੇ
ਮੇਨ ਸੜਕਾਂ ਦੀ ਵੱਡੇ ਪੈਮਾਨੇ ’ਤੇ ਪੁਟਾਈ ਕਾਰਨ ਨਿਕਲੀ ਮਿੱਟੀ ਨੇ ਜਲੰਧਰ ਨੂੰ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਾ ਦਿੱਤਾ ਹੈ। ਗਰਮੀਆਂ ਵਿਚ ਇਹ ਮਿੱਟੀ ਹਵਾ ਵਿਚ ਉੱਡ ਕੇ ਪਾਊਡਰ ਦੀ ਤਰ੍ਹਾਂ ਫੈਲ ਰਹੀ ਹੈ, ਜਿਸ ਨਾਲ ਦਮਾ, ਟੀ. ਬੀ., ਸਾਹ ਦੀਆਂ ਬੀਮਾਰੀਆਂ, ਅੱਖਾਂ ਵਿਚ ਜਲਣ ਅਤੇ ਚਮੜੀ ਨਾਲ ਸਬੰਧਤ ਬੀਮਾਰੀ ਤੇਜ਼ੀ ਨਾਲ ਵਧ ਰਹੀ ਹੈ। ਸਥਾਨਕ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਪਰ ਨਗਰ ਨਿਗਮ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ ਇਸ ਸਥਿਤੀ ਵਿਚ ਲਾਚਾਰ ਨਜ਼ਰ ਆ ਰਹੇ ਹਨ।

ਪ੍ਰਾਜੈਕਟ ਤਹਿਤ ਸ਼ਹਿਰ ਦੀਆਂ ਇਨ੍ਹਾਂ ਪ੍ਰਮੁੱਖ ਸੜਕਾਂ ਨੂੰ ਪੁੱਟਿਆ ਜਾ ਰਿਹੈ :
-ਗੁਰੂ ਰਵਿਦਾਸ ਚੌਕ ਤੋਂ ਮਾਡਲ ਟਾਊਨ ਸ਼ਮਸ਼ਾਨਘਾਟ ਦੇ ਪਿੱਛੇ
-ਮਾਡਲ ਟਾਊਨ ਵਾਟਰ ਟੈਂਕ ਤੋਂ ਮੈਨਬ੍ਰੋ ਚੌਕ
-ਮੈਨਬ੍ਰੋ ਚੌਕ ਤੋਂ ਗੁਰੂ ਰਵਿਦਾਸ ਚੌਕ
-ਦੀਪ ਨਗਰ
-ਅਰਮਾਨ ਨਗਰ
-ਦਾਦਾ ਕਾਲੋਨੀ
-ਡੀ. ਏ. ਵੀ. ਕਾਲਜ ਨੇੜੇ
-ਵੇਰਕਾ ਮਿਲਕ ਪਲਾਂਟ (ਫਿਲਹਾਲ ਕੌਂਸਲਰ ਵੱਲੋਂ ਉਥੇ ਕੰਮ ਰੁਕਵਾ ਦਿੱਤਾ ਗਿਆ ਹੈ
ਇਸ ਦੇ ਇਲਾਵਾ ਬਸਤੀ ਬਾਵਾ ਖੇਲ ਦੇ ਪਿੱਛੇ ਸੂਏ (ਛੋਟੀ ਨਹਿਰ) ਦੇ ਨਾਲ-ਨਾਲ ਪਾਈਪ ਪਾਉਣ ਦਾ ਕੰਮ ਹੋ ਚੁੱਕਾ ਹੈ। ਇਹ ਪਾਈਪ ਚੂਨਾ ਭੱਟੀ ਰੋਡ ਤੋਂ ਆਰਿਆ ਨਗਰ ਹੁੰਦੇ ਹੋਏ ਸ਼ੀਤਲ ਨਗਰ ਦੇ ਰਸਤੇ ਡੀ. ਏ. ਵੀ. ਕਾਲਜ ਤਕ ਜੋੜਿਆ ਜਾਵੇਗਾ।

ਇਹ ਵੀ ਪੜ੍ਹੋ: ਜੰਗ ਦਾ ਮੈਦਾਨ ਬਣੀ ਪੰਜਾਬ ਦੀ ਇਹ ਮੰਡੀ, ਚੱਲੇ ਤੇਜ਼ਧਾਰ ਹਥਿਆਰ, ਖ਼ੂਨ ਨਾਲ ਲਥਪਥ ਕੀਤੇ ਨੌਜਵਾਨ

ਬਰਸਾਤ ਤੋਂ ਬਾਅਦ ਸੜਕਾਂ ਬਣਾਉਣ ਦਾ ਵਾਅਦਾ
ਮੇਅਰ ਵਨੀਤ ਧੀਰ ਨੇ ਦੱਸਿਆ ਕਿ 30 ਜੂਨ ਤਕ ਪੁਟਾਈ ਅਤੇ ਪਾਈਪ ਪਾਉਣ ਦਾ ਕੰਮ ਪੂਰਾ ਕਰਨ ਤੋਂ ਬਾਅਦ ਬਰਸਾਤੀ ਮੌਸਮ ਸ਼ੁਰੂ ਹੋਵੇਗਾ। ਇਸ ਦੌਰਾਨ ਮਿੱਟੀ ਬੈਠ ਜਾਵੇਗੀ, ਜਿਸ ਤੋਂ ਬਾਅਦ ਸੜਕਾਂ ਨੂੰ ਨਵੇਂ ਸਿਰੇ ਤੋਂ ਬਣਾਉਣ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਹੋਵੇਗਾ। ਇਸ ਦੇ ਲਈ ਜਲੰਧਰ ਸਮਾਰਟ ਸਿਟੀ ਤੋਂ 32 ਕਰੋੜ ਰੁਪਏ ਦੀ ਮਨਜ਼ੂਰੀ ਮਿਲ ਚੁੱਕੀ ਹੈ। ਮੇਅਰ ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਇਕ ਹੀ ਥਾਂ ’ਤੇ 2 ਕੰਮ ਇਕੱਠੇ ਨਾ ਕੀਤੇ ਜਾਣ ਤਾਂ ਕਿ ਟ੍ਰੈਫਿਕ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕੇ।

ਇਹ ਵੀ ਪੜ੍ਹੋ: ਅਮਰੀਕਾ 'ਚ ਗ੍ਰਿਫ਼ਤਾਰ ਹੈਪੀ ਪਾਸੀਆ ਬਾਰੇ ਵੱਡੇ ਖ਼ੁਲਾਸੇ, ਮਾਂ ਤੇ ਭੈਣ ਬਾਰੇ ਸਾਹਮਣੇ ਆਈਆਂ ਹੈਰਾਨੀਜਨਕ ਗੱਲਾਂ

ਆਮ ਆਦਮੀ ਪਾਰਟੀ ਲਈ ਸਿਆਸੀ ਚੁਣੌਤੀ ਬਣੇਗਾ ਇਹ ਪ੍ਰਾਜੈਕਟ
ਜਿਸ ਮੱਠੀ ਰਫਤਾਰ ਨਾਲ ਪ੍ਰਾਜੈਕਟ ਅੱਗੇ ਵਧ ਰਿਹਾ ਹੈ, ਉਸ ਤੋਂ ਇਹ ਸਪੱਸ਼ਟ ਹੈ ਕਿ ਇਹ ਪ੍ਰਾਜੈਕਟ ਆਮ ਆਦਮੀ ਪਾਰਟੀ ਲਈ ਜਲੰਧਰ ਵਿਚ ਲੰਮੇ ਸਮੇਂ ਤਕ ਸਿਆਸੀ ਸਿਰਦਰਦ ਬਣਿਆ ਰਹੇਗਾ। 3-4 ਸਾਲ ਪਹਿਲਾਂ ਸ਼ੁਰੂ ਹੋਏ ਇਸ ਪ੍ਰਾਜੈਕਟ ਤਹਿਤ ਪੁੱਟੀਆਂ ਗਈਆਂ ਸੜਕਾਂ ਅੱਜ ਵੀ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੀਆਂ ਹੋਈਆਂ ਹਨ। ਅਲਾਵਲਪੁਰ, ਧੋਗੜੀ ਰੋਡ, ਆਰੀਆ ਨਗਰ ਅਤੇ ਹੋਰਨਾਂ ਖੇਤਰਾਂ ਵਿਚ ਸਥਾਨਕ ਲੋਕ ਪਹਿਲਾਂ ਹੀ ਕਈ ਵਾਰ ਵਿਰੋਧ ਪ੍ਰਦਰਸ਼ਨ ਕਰ ਚੁੱਕੇ ਹਨ।
ਆਉਣ ਵਾਲੇ ਦਿਨਾਂ ਵਿਚ ਹੋਰ ਕਈ ਸੜਕਾਂ ਅਤੇ ਚੌਰਾਹਿਆਂ ਨੂੰ ਪੁੱਟੇ ਜਾਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਜਲੰਧਰ ਸਮਾਰਟ ਸਿਟੀ ਨੇ ਪਿਛਲੇ ਕੁਝ ਸਾਲਾਂ ਵਿਚ ਕਈ ਚੌਰਾਹਿਆਂ ’ਤੇ 1-1 ਕਰੋੜ ਰੁਪਏ ਖਰਚ ਕੀਤੇ ਸਨ ਪਰ ਹੁਣ ਇਨ੍ਹਾਂ ਵਿਚੋਂ ਵਧੇਰੇ ਨੂੰ ਫਿਰ ਤੋਂ ਪੁੱਟਿਆ ਜਾ ਸਕਦਾ ਹੈ। ਇਸ ਨਾਲ ਸਮਾਰਟ ਸਿਟੀ ਦੀ ਪਲਾਨਿੰਗ ਅਤੇ ਮੈਨੇਜਮੈਂਟ ’ਤੇ ਗੰਭੀਰ ਸਵਾਲ ਉੱਠ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਇਸ ASI ਤੇ ਹੌਲਦਾਰ 'ਤੇ ਡਿੱਗੀ ਗਾਜ, ਹੋ ਗਿਆ ਵੱਡਾ ਐਕਸ਼ਨ

ਸ਼ਹਿਰ ਵਾਸੀਆਂ ਦੀ ਪ੍ਰੇਸ਼ਾਨੀ ਦਾ ਅੰਤ ਕਦੋਂ?
ਪਿਛਲੇ ਕੁਝ ਸਾਲਾਂ ਵਿਚ ਪ੍ਰਾਜੈਕਟ ਤਹਿਤ ਲੱਗਭਗ 50-52 ਕਿਲੋਮੀਟਰ ਸੜਕਾਂ ਨੂੰ ਪੁੱਟ ਕੇ ਪਾਈਪ ਪਾਏ ਗਏ ਹਨ ਪਰ ਅਜੇ ਵੀ ਲੱਗਭਗ 45 ਕਿਲੋਮੀਟਰ ਸੜਕਾਂ ’ਤੇ ਕੰਮ ਬਾਕੀ ਹੈ। ਇਸ ਕੰਮ ਨੂੰ ਪੂਰਾ ਹੋਣ ਵਿਚ ਕਈ ਮਹੀਨੇ ਹੋਰ ਲੱਗ ਸਕਦੇ ਹਨ। ਇਸ ਦੇ ਬਾਅਦ ਸੜਕਾਂ ਨੂੰ ਬਣਾਉਣ ਵਿਚ ਵੀ ਲੰਮਾ ਸਮਾਂ ਲੱਗੇਗਾ। ਅਜਿਹੇ ਵਿਚ ਮੰਨਿਆ ਜਾ ਰਿਹਾ ਹੈ ਕਿ ਜਲੰਧਰ ਅਗਲੇ ਲੰਮੇ ਸਮੇਂ ਤਕ ਟੁੱਟੀਆਂ ਸੜਕਾਂ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਨਾਲ ਜੂਝਦਾ ਰਹੇਗਾ।
ਮੰਨਿਆ ਜਾ ਰਿਹਾ ਹੈ ਕਿ ਸਰਫੇਸ ਵਾਟਰ ਪ੍ਰਾਜੈਕਟ ਜਲੰਧਰ ਲਈ ਸ਼ੁੱਧ ਪੀਣ ਵਾਲੇ ਪਾਣੀ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੋ ਸਕਦਾ ਹੈ ਪਰ ਇਸ ਦੀ ਮੱਠੀ ਰਫਤਾਰ, ਸੜਕਾਂ ਦੀ ਪੁਟਾਈ, ਟ੍ਰੈਫਿਕ ਜਾਮ ਅਤੇ ਵਧਦੇ ਪ੍ਰਦੂਸ਼ਣ ਨੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ ਅਤੇ ਹੁਣ ਇਹ ਦੇਖਣਾ ਬਾਕੀ ਹੈ ਕਿ ਮੇਅਰ ਦੀ ਡੈੱਡਲਾਈਨ ਅਤੇ ਜੁਰਮਾਨੇ ਦੇ ਬਾਅਦ ਕੀ ਕੰਪਨੀ ਸਮੇਂ ’ਤੇ ਕੰਮ ਪੂਰਾ ਕਰ ਪਾਵੇਗੀ ਜਾਂ ਇਹ ਪ੍ਰਾਜੈਕਟ ਸ਼ਹਿਰ ਲਈ ਹੋਰ ਵੱਡੀ ਚੁਣੌਤੀ ਬਣ ਕੇ ਉਭਰੇਗਾ।

ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਮੈਡੀਕਲ ਸਟੋਰ ਮਾਲਕਾਂ ਨੂੰ ਮਿਲੀ ਵੱਡੀ ਚਿਤਾਵਨੀ, ਜੇਕਰ ਕੀਤਾ ਇਹ ਕੰਮ ਤਾਂ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News