ਪੰਜਾਬ ਦੇ ਇਸ ਜ਼ਿਲ੍ਹੇ 'ਚ ਮੁਲਾਜ਼ਮਾਂ ਨੂੰ ਅਜੇ ਨਹੀਂ ਮਿਲੇਗੀ Salary! ਕਰਨਾ ਪਵੇਗਾ ਇੰਤਜ਼ਾਰ
Saturday, Aug 10, 2024 - 04:20 PM (IST)
ਲੁਧਿਆਣਾ (ਹਿਤੇਸ਼)- ਪੰਜਾਬ ਸਰਕਾਰ ਵੱਲੋਂ ਲੰਬੇ ਇੰਤਜ਼ਾਰ ਤੋਂ ਬਾਅਦ ਅਖ਼ੀਰ ਨਗਰ ਨਿਗਮ ਨੂੰ ਜੀ. ਐੱਸ. ਟੀ. ਸ਼ੇਅਰ ਤਾਂ ਜਾਰੀ ਕਰ ਦਿੱਤਾ ਗਿਆ ਹੈ ਪਰ ਇਹ ਅੰਕੜਾ ਅਧੂਰਾ ਹੋਣ ਕਾਰਨ ਹਾਲ ਦੀ ਘੜੀ ਸਾਰੇ ਨਗਰ ਨਿਗਮ ਮੁਲਾਜ਼ਮਾਂ ਨੂੰ ਸੈਲਰੀ ਨਹੀਂ ਮਿਲ ਸਕੇਗੀ। ਜਾਣਕਾਰੀ ਮੁਤਾਬਕ ਸਰਕਾਰ ਵੱਲੋਂ ਹਰ ਮਹੀਨੇ ਭੇਜੇ ਜਾਣ ਵਾਲੇ ਕਰੀਬ 35 ਕਰੋੜ ਦੇ ਹਿਸਾਬ ਨਾਲ 2 ਮਹੀਨੇ ਦਾ ਬਕਾਇਆ 70 ਕਰੋੜ ਦੀ ਬਜਾਏ ਕਰੀਬ 26 ਕਰੋੜ ਦਾ ਜੀ. ਐੱਸ. ਟੀ. ਹਿੱਸਾ ਜਾਰੀ ਕੀਤਾ ਗਿਆ ਹੈ, ਜਿਸ ਦੇ ਲਈ ਲੋਨ ਦੀ ਕਿਸ਼ਤ ਕੱਟਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਸਕੂਲੋਂ ਆਉਣ ਮਗਰੋਂ ਘਰੋਂ ਨਿਕਲੇ ਭੈਣ-ਭਰਾ ਨਹੀਂ ਪਰਤੇ ਘਰ! 78 ਕਿੱਲੋਮੀਟਰ ਦੂਰੋਂ ਮਿਲਿਆ ਸੁਰਾਗ
ਜਿਥੋਂ ਤੱਕ ਨਗਰ ਨਿਗਮ ਮੁਲਾਜ਼ਮਾਂ ਨੂੰ ਤਨਖਾਹ ਦੇਣ ਦਾ ਸਵਾਲ ਹੈ, ਉਸ ਦੇ ਲਈ ਹਰ ਮਹੀਨੇ 35 ਕਰੋੜ ਦੀ ਲੋੜ ਹੈ, ਜਿਸ ਦੇ ਮੱਦੇਨਜ਼ਰ ਨਗਰ ਨਿਗਮ ਵੱਲੋਂ ਪਹਿਲੇ ਪੜਾਅ ’ਚ ਦਰਜਾ 4 ਮੁਲਾਜ਼ਮਾਂ ਨੂੰ ਸੈਲਰੀ ਜਾਰੀ ਕਰਨ ਦੀ ਯੋਜਨਾ ਬਣਾਈ ਗਈ ਹੈ ਅਤੇ ਫੰਡ ਦੀ ਉਪਲਬਧਤਾ ਦੇ ਹਿਸਾਬ ਨਾਲ ਬਾਕੀ ਮੁਲਾਜ਼ਮਾਂ ਨੂੰ ਸੈਲਰੀ ਦਿੱਤੀ ਜਾਵੇਗੀ।
ਹਾਲਾਤ ਲਈ ਥੱਲਿਓਂ ਉੱਪਰ ਤੱਕ ਦਾ ਸਟਾਫ ਵੀ ਹੈ ਜ਼ਿੰਮੇਵਾਰ
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸ਼ਰਮਨਾਕ ਘਟਨਾ! ਧੀ ਦੀ ਲਵ-ਮੈਰਿਜ ਦਾ ਬਦਲਾ ਲੈਣ ਲਈ ਪਿਓ ਤੇ ਚਾਚੇ ਨੇ ਮੁੰਡੇ ਦੀ ਭੈਣ ਨਾਲ ਕੀਤਾ ਗੈਂਗਰੇਪ
ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਸੈਲਰੀ ਮਿਲਣ ’ਚ ਹੋਈ ਦੇਰ ਦੇ ਹਾਲਾਤ ਲਈ ਥੱਲਿਓਂ ਉੱਪਰ ਤੱਕ ਦਾ ਸਟਾਫ ਵੀ ਜ਼ਿੰਮੇਵਾਰ ਹੈ ਕਿਉਂਕਿ ਸਰਕਾਰ ਵੱਲੋਂ ਜੀ. ਐੱਸ. ਟੀ. ਸ਼ੇਅਰ ਜਾਰੀ ਨਾ ਕਰਨ ਤੋਂ ਇਲਾਵਾ ਬਕਾਇਆ ਰੈਵੇਨਿਊ ਦੀ ਰਿਕਵਰੀ ਨਾ ਹੋਣ ਕਾਰਨ ਵੀ ਦਿੱਕਤ ਆ ਰਹੀ ਹੈ। ਇਸ ਵਿਚ ਇਮਾਰਤੀ ਸ਼ਾਖਾ, ਪ੍ਰਾਪਰਟੀ ਟੈਕਸ ਅਤੇ ਪਾਣੀ ਸੀਵਰੇਜ ਦੇ ਬਿੱਲਾ ਦੀ ਬਕਾਇਆ ਰਾਸ਼ੀ ਦਾ ਪਹਿਲੂ ਮੁੱਖ ਤੌਰ ’ਤੇ ਸ਼ਾਮਲ ਹੈ, ਜਿਸ ਦੀ ਵਸੂਲੀ ਲਈ ਤੈਅ ਕੀਤੇ ਗਏ ਟਾਰਗੈੱਟ ਪੂਰੇ ਕਰਨ ਸਬੰਧੀ ਮੁਲਾਜ਼ਮ ਹੀ ਲਾਪ੍ਰਵਾਹੀ ਵਰਤ ਰਹੇ ਹਨ ਅਤੇ ਅਫਸਰ ਵੀ ਜ਼ਿਆਦਾ ਗੰਭੀਰ ਨਜ਼ਰ ਨਹੀਂ ਆ ਰਹੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8