Promotion ਨੂੰ ਲੈ ਕੇ ਇਨ੍ਹਾਂ ਮੁਲਾਜ਼ਮਾਂ ਨੂੰ ਮਿਲੀ ਵੱਡੀ ਰਾਹਤ, ਪੜ੍ਹੋ ਪੂਰੀ ਖ਼ਬਰ

Tuesday, Nov 26, 2024 - 10:29 AM (IST)

Promotion ਨੂੰ ਲੈ ਕੇ ਇਨ੍ਹਾਂ ਮੁਲਾਜ਼ਮਾਂ ਨੂੰ ਮਿਲੀ ਵੱਡੀ ਰਾਹਤ, ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ (ਪੀ. ਯੂ.) ’ਚ ਲੈਬਾਰਟਰੀ ਤੇ ਟੈਕਨੀਸ਼ੀਅਨ ਸਟਾਫ਼ ਦੀਆਂ ਤਰੱਕੀਆਂ ਲਈ ਨਵੇਂ ਨਿਯਮਾਂ ’ਤੇ ਮੋਹਰ ਲੱਗ ਗਈ ਹੈ। ਇਸ ਤਹਿਤ ਵੱਖ-ਵੱਖ ਅਹੁਦਿਆਂ ’ਤੇ ਤਜ਼ਰਬੇ ਦੀ ਸੀਮਾ ਨੂੰ ਇਕ ਸਾਲ ਘਟਾ ਦਿੱਤਾ ਗਿਆ ਹੈ। ਟੈਕਨੀਕਲ ਸਟਾਫ਼ ਦੀ ਮੰਗ ਲੰਬੇ ਸਮੇਂ ਤੋਂ ਚੱਲ ਰਹੀ ਸੀ ਤੇ ਕਮੇਟੀ ਵੀ ਬਣਾਈ ਗਈ ਸੀ। ਦਸੰਬਰ 2022 ’ਚ ਮਤੇ ’ਤੇ ਮੋਹਰ ਲਾ ਦਿੱਤੀ ਸੀ। ਹਾਲਾਂਕਿ ਪੱਕੀ ਮੋਹਰ ਹੁਣ ਲੱਗੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : PM ਮੋਦੀ ਦੇ ਦੌਰੇ ਤੋਂ ਪਹਿਲਾਂ ਚੰਡੀਗੜ੍ਹ 'ਚ ਧਮਾਕੇ, ਮਚੀ ਹਫੜਾ-ਦਫੜੀ

ਇਸ ਨਾਲ ਹੀ ਸਟਾਫ਼ ਨੂੰ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ। ਜਾਣਕਾਰੀ ਅਨੁਸਾਰ ਪੀ. ਯੂ. ਵੱਲੋਂ ਲੈਬਾਰਟਰੀ ਤੇ ਟੈਕਨੀਕਲ ਸਟਾਫ਼ ਦੀ ਤਰੱਕੀ ਲਈ ਨਿਯਮਾਂ ’ਚ ਕੁੱਝ ਛੋਟ ਦਿੱਤੀ ਗਈ ਹੈ। ਗਰੁੱਪ ਚਾਰ ਦੀ ਤਰੱਕੀ ਦੇ ਨਿਯਮਾਂ ਨੂੰ ਅੱਠ ਸਾਲ ਤੋਂ ਘਟਾ ਕੇ ਸੱਤ ਸਾਲ ਕਰ ਦਿੱਤਾ ਗਿਆ ਹੈ। ਜਿਨ੍ਹਾਂ ਉਮੀਦਵਾਰਾਂ ਨੇ 10ਵੀਂ ਜਾਂ 12ਵੀਂ ਜਮਾਤ ’ਚ ਸਾਇੰਸ ਦੀ ਪੜ੍ਹਾਈ ਕੀਤੀ ਹੈ ਤੇ ਸੱਤ ਸਾਲ ਦਾ ਤਜ਼ੁਰਬਾ ਪੂਰਾ ਕਰ ਲਿਆ ਹੈ, ਉਹ ਵੀ ਤਰੱਕੀ ਦੇ ਯੋਗ ਹੋਣਗੇ।

ਇਹ ਵੀ ਪੜ੍ਹੋ : ਪੰਜਾਬ 'ਚ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ ਤੇ ਹੋਰ ਅਦਾਰੇ ਰਹਿਣਗੇ ਬੰਦ

ਇਸ ਤੋਂ ਪਹਿਲਾਂ ਅੱਠ ਸਾਲ ਦੇ ਤਜ਼ੁਰਬੇ ਤੋਂ ਬਾਅਦ ਤਰੱਕੀ ਹੁੰਦੀ ਸੀ। ਇਸੇ ਤਰ੍ਹਾਂ ਹੁਣ ਗਰੁੱਪ 2 ਤੋਂ 1 ’ਚ ਤਰੱਕੀ ਲਈ ਸਿਰਫ਼ 7 ਸਾਲ ਦੀ ਹੀ ਲੋੜ ਹੋਵੇਗੀ। ਪੀ. ਯੂ. ਵੱਲੋਂ ਜਾਰੀ ਸਰਕੂਲਰ ਤਹਿਤ ਪ੍ਰਮੋਸ਼ਨ ਲਈ ਸਾਲ ਘਟਾ ਦਿੱਤਾ ਗਿਆ ਹੈ ਪਰ ਇਹ ਵੀ ਹਦਾਇਤ ਦਿੱਤੀ ਹੈ ਕਿ ਲੈਬ ਟੈਕਨੀਸ਼ੀਅਨਾਂ ਲਈ ਨਿਯਮਾਂ ’ਚ ਹੁਣ ਅਗਲੇ 10 ਸਾਲਾਂ ਤੱਕ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 
 


author

Babita

Content Editor

Related News