ਮਲੋਟ ਹਲਕੇ 'ਚ ਹੋਵੇਗੀ ਸਖ਼ਤ ਟੱਕਰ, ਜਾਣੋ ਸੀਟ ਦਾ ਇਤਿਹਾਸ

02/18/2022 6:19:25 PM

ਜਲੰਧਰ (ਵੈੱਬ ਡੈਸਕ) : ਮਲੋਟ ਵਿਧਾਨ ਸਭਾ ਹਲਕਾ ਨੰਬਰ-85 ਅਨੁਸੂਚਿਤ ਜਾਤੀਆਂ ਲਈ ਰਾਖਵਾਂ ਹੈ। ਇਹ ਹਲਕਾ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਵਿਚ ਸਥਿਤ ਹੈ ਅਤੇ ਫ਼ਿਰੋਜ਼ਪੁਰ ਲੋਕ ਸਭਾ ਸੀਟ ਅਧੀਨ ਆਉਂਦਾ ਹੈ। ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ ਵਿੱਚ ਇਸ ਸੀਟ 'ਤੇ ਅਕਾਲੀ ਦਲ ਦਾ ਦਬਦਬਾ ਰਿਹਾ ਹੈ।ਅਕਾਲੀ ਦਲ ਨੇ ਤਿੰਨ ਵਾਰ ਸਫ਼ਲਤਾ ਹਾਸਲ ਕੀਤੀ ਅਤੇ ਜਦਕਿ ਇਕ ਵਾਰ ਕਾਂਗਰਸ ਅਤੇ ਇਕ ਵਾਰ ਸੀਪੀਆਈ (ਕਮਿਊਨਿਸਟ ਪਾਰਟੀ ਆਫ਼ ਇੰਡੀਆ) ਨੇ ਚੋਣ ਜਿੱਤੀ।  

1997
1997 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਜਾਨ ਸਿੰਘ ਨੇ 39583, ਸੀਪੀਆਈ ਦੇ ਨੱਥੂ ਰਾਮ ਨੇ 22617 ਵੋਟਾਂ ਹਾਸਲ ਕੀਤੀਆਂ। ਸੁਜਾਨ ਸਿੰਘ ਨੇ ਨੱਥੂ ਰਾਮ ਨੂੰ 16,966 ਵੋਟਾਂ ਦੇ ਫਰਕ ਨਾਲ ਹਰਾਇਆ ਸੀ।
2002
2002 'ਚ ਸੀਪੀਆਈ ਦੇ ਉਮੀਦਵਾਰ ਨੱਥੂ ਰਾਮ ਨੇ 46180, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮੁਖਤਿਆਰ ਕੌਰ ਨੇ 39571 ਵੋਟਾਂ ਹਾਸਲ ਕੀਤੀਆਂ। ਨੱਥੂ ਰਾਮ ਨੇ ਮੁਖਤਿਆਰ ਕੌਰ ਨੂੰ 6609 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।
2007
2007 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਪ੍ਰੀਤ ਸਿੰਘ ਨੂੰ 51188 ਅਤੇ ਕਾਂਗਰਸੀ ਉਮੀਦਵਾਰ ਨੱਥੂ ਰਾਮ ਨੂੰ 43962 ਵੋਟਾਂ ਮਿਲੀਆਂ। ਹਰਪ੍ਰੀਤ ਸਿੰਘ ਨੇ ਨੱਥੂ ਰਾਮ ਨੂੰ 7226 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।
2012
2012 'ਚ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਹਰਪ੍ਰੀਤ ਸਿੰਘ ਨੇ 54170 ਅਤੇ  ਕਾਂਗਰਸੀ ਉਮੀਦਵਾਰ ਨੱਥੂ ਰਾਮ ਨੇ 51616 ਵੋਟਾਂ ਹਾਸਲ ਕੀਤੀਆਂ। ਹਰਪ੍ਰੀਤ ਸਿੰਘ ਨੇ ਨੱਥੂ ਰਾਮ ਨੂੰ 2554 ਵੋਟਾਂ ਦੇ ਫਰਕ ਨਾਲ ਹਰਾਇਆ ਸੀ।
2017
ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਕਾਂਗਰਸ ਦੇ ਉਮੀਦਵਾਰ ਵਜੋਂ 2017 ਦੀ ਵਿਧਾਨ ਸਭਾ ਚੋਣ ਜਿੱਤੀ ਸੀ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਨੂੰ 4989 ਦੇ ਫਰਕ ਨਾਲ ਹਰਾਇਆ ਸੀ। ਅਜਾਇਬ ਭੱਟੀ ਨੂੰ 49098, ਦਰਸ਼ਨ ਸਿੰਘ ਨੂੰ 44109 ਅਤੇ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜ ਰਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਿੰਸੀਪਲ ਬਲਦੇਵ ਸਿੰਘ ਨੂੰ 38663 ਵੋਟਾਂ ਮਿਲੀਆਂ ਸਨ।

PunjabKesari
ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵਲੋਂ ਰੁਪਿੰਦਰ ਰੂਬੀ (ਰੁਪਿੰਦਰ ਕੌਰ ਰੂਬੀ 2017 ਦੀਆਂ ਚੋਣਾਂ ਵਿੱਚ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਵੱਲੋਂ ਜੇਤੂ ਰਹੇ ਸਨ ਅਤੇ ਹਾਲਹੀ ਵਿੱਚ ਕਾਂਗਰਸ 'ਚ ਸ਼ਾਮਲ ਹੋਏ ਸਨ) ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ 2017 'ਚ ਚੋਣ ਜਿੱਤਣ ਵਾਲੇ ਹਰਪ੍ਰੀਤ ਸਿੰਘ ਕੋਟਭਾਈ  ਮੁੜ ਚੋਣ ਮੈਦਾਨ ਵਿੱਚ ਹਨ ਅਤੇ ਆਮ ਆਦਮੀ ਪਾਰਟੀ ਵਲੋਂ ਡਾ.ਬਲਜੀਤ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਸੰਯੁਕਤ ਸਮਾਜ ਮੋਰਚਾ ਵੱਲੋਂ ਸੁਖਵਿੰਦਰ ਕੁਮਾਰ ਅਤੇ ਭਾਜਪਾ ਗਠਜੋੜ ਵੱਲੋਂ ਕਰਨਵੀਰ ਸਿੰਘ ਨੂੰ ਟਿਕਟ ਮਿਲੀ ਹੈ।

ਇਸ ਹਲਕੇ ਦੇ ਕੁੱਲ ਵੋਟਰਾਂ ਦੀ ਗਿਣਤੀ 176573 ਹੈ, ਜਿਨ੍ਹਾਂ 'ਚ 83206 ਪੁਰਸ਼, 93358 ਔਰਤਾਂ ਅਤੇ 9 ਥਰਡ ਜੈਂਡਰ ਹਨ।


Anuradha

Content Editor

Related News