ਪੰਜਾਬ ਪੁਲਸ ’ਚ ਜਲਦ ਹੋਵੇਗੀ ਅਫ਼ਸਰਾਂ ਦੀ ਘਾਟ, ਕਾਨੂੰਨ-ਵਿਵਸਥਾ ਨੂੰ ਲੈ ਕੇ ਖੜ੍ਹੀ ਹੋਵੇਗੀ ਚੁਣੌਤੀ!

Saturday, May 20, 2023 - 05:20 AM (IST)

ਪੰਜਾਬ ਪੁਲਸ ’ਚ ਜਲਦ ਹੋਵੇਗੀ ਅਫ਼ਸਰਾਂ ਦੀ ਘਾਟ, ਕਾਨੂੰਨ-ਵਿਵਸਥਾ ਨੂੰ ਲੈ ਕੇ ਖੜ੍ਹੀ ਹੋਵੇਗੀ ਚੁਣੌਤੀ!

ਜਲੰਧਰ (ਅਨਿਲ ਪਾਹਵਾ)- ਪੰਜਾਬ ’ਚ ਕਾਨੂੰਨ-ਵਿਵਸਥਾ ਨੂੰ ਲੈ ਕੇ ਸੂਬਾ ਸਰਕਾਰ ਵੱਲੋਂ ਆਪਣੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ​​ਕਰਨ ਲਈ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਪਰ ਸੂਬੇ ’ਚ ਪੁਲਸ ਅਫਸਰਾਂ ਦੀ ਲਗਾਤਾਰ ਘੱਟ ਹੋ ਰਹੀ ਗਿਣਤੀ ਇਕ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਪੁਲਸ ਅਫਸਰਾਂ ਦਾ ਲਗਾਤਾਰ ਸੇਵਾਮੁਕਤ ਹੋਣਾ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਦੇ ਨਾਲ ਹੀ ਕਈ ਅਜਿਹੇ ਅਧਿਕਾਰੀ ਹਨ ਜੋ ਪੁਲਸ ਦੀ ਨੌਕਰੀ ਛੱਡ ਕੇ ਵਿਦੇਸ਼ ’ਚ ਸੈਟਲ ਹੋਣ ਦੀ ਤਿਆਰੀ ਕਰ ਰਹੇ ਹਨ ਜਾਂ ਸੈਟਲ ਹੋ ਚੁੱਕੇ ਹਨ। ਪੰਜਾਬ ’ਚ ਡੀ. ਐੱਸ. ਪੀ. ਜਾਂ ਇਸ ਦੇ ਬਰਾਬਰ ਦੇ ਰੈਂਕ ਦੇ ਕਰੀਬ 450 ਅਧਿਕਾਰੀ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਸਾਲ 2023 ’ਚ ਵੱਡੀ ਗਿਣਤੀ ’ਚ ਡੀ. ਐੱਸ. ਪੀ. ਸੇਵਾਮੁਕਤ ਹੋ ਰਹੇ ਹੋ।

ਇਹ ਖ਼ਬਰ ਵੀ ਪੜ੍ਹੋ - 2000 ਰੁਪਏ ਦਾ ਨੋਟ ਬੰਦ! ਜਾਣੋ 8 ਨਵੰਬਰ ਤੋਂ ਕਿੰਨੀ ਵੱਖਰੀ ਹੈ ਇਸ ਵਾਰ ਦੀ ‘ਨੋਟਬੰਦੀ’

ਅੰਕੜਿਆਂ ਅਨੁਸਾਰ ਜਨਵਰੀ 2023 ਤੋਂ ਅਪ੍ਰੈਲ ਤੱਕ 2 ਦਰਜਨ ਦੇ ਕਰੀਬ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਵੀ ਸੇਵਾਮੁਕਤ ਹੋ ਗਏ ਹਨ। ਜਾਣਕਾਰੀ ਅਨੁਸਾਰ ਸਾਲ 2023 ’ਚ ਕਰੀਬ 4 ਦਰਜਨ ਹੋਰ ਅਧਿਕਾਰੀ ਸੇਵਾਮੁਕਤ ਹੋ ਜਾਣਗੇ। ਵੱਡਾ ਸਵਾਲ ਇਹ ਹੈ ਕਿ ਇੰਨੇ ਅਫਸਰਾਂ ਦੇ ਸੇਵਾਮੁਕਤ ਹੋਣ ਤੋਂ ਬਾਅਦ ਕਾਨੂੰਨ-ਵਿਵਸਥਾ ਨੂੰ ਕਾਬੂ ਕਰਨਾ ਇੰਨਾ ਆਸਾਨ ਨਹੀਂ ਹੋਵੇਗਾ। 31 ਮਈ ਨੂੰ 6 ਹੋਰ ਡੀ. ਐੱਸ. ਪੀ. ਸੇਵਾਮੁਕਤ ਹੋ ਰਹੇ ਹਨ, ਜਦੋਂ ਕਿ ਦਸੰਬਰ 2023 ’ਚ ਇਕੱਠੇ 11 ਡੀ. ਐੱਸ. ਪੀ. ਰਿਟਾਇਰ ਹੋਣਗੇ।

ਹੋਰ ਅਸਾਮੀਆਂ ’ਤੇ ਤਾਇਨਾਤ ਅਫਸਰ ਵੀ ਛੱਡ ਰਹੇ ਹਨ ਨੌਕਰੀ

ਪੰਜਾਬ ਪੁਲਸ ’ਚ ਸਿਰਫ਼ ਡੀ. ਐੱਸ. ਪੀ. ਹੀ ਨਹੀਂ, ਸਗੋਂ ਹੋਰ ਅਸਾਮੀਆਂ ’ਤੇ ਤਾਇਨਾਤ ਮੁਲਾਜ਼ਮਾਂ ਤੇ ਅਫਸਰਾਂ ’ਚ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈਣ ਦਾ ਕ੍ਰੇਜ਼ ਵਧ ਰਿਹਾ ਹੈ। ਪੰਜਾਬ ਪੁਲਸ ਹੈੱਡਕੁਆਰਟਰ ਕੋਲ ਸੂਬੇ ਦੇ 3 ਵੱਡੇ ਜ਼ਿਲਿਆਂ ਸੰਗਰੂਰ, ਅੰਮ੍ਰਿਤਸਰ ਅਤੇ ਲੁਧਿਆਣਾ ਦਾ ਅੰਕੜਾ ਪਹੁੰਚਿਆ ਹੈ ਅਤੇ ਇਹ ਅੰਕੜਾ ਕਾਫੀ ਹੈਰਾਨੀਜਨਕ ਹੈ। ਇਨ੍ਹਾਂ ਤਿੰਨਾਂ ਜ਼ਿਲਿਆਂ ’ਚ ਪਿਛਲੇ ਤਿੰਨ ਸਾਲਾਂ ’ਚ 100 ਤੋਂ ਵੱਧ ਪੁਲਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਵੀ. ਆਰ. ਐੱਸ. ਲਈ, ਜਿਨ੍ਹਾਂ ’ਚ ਡੀ. ਐੱਸ. ਪੀ. ਤੋਂ ਲੈ ਕੇ ਇੰਸਪੈਕਟਰ ਅਤੇ ਕਾਂਸਟੇਬਲ ਤੱਕ ਸ਼ਾਮਲ ਸਨ। ਫਿਲਹਾਲ ਬਾਕੀ ਜ਼ਿਲਿਆਂ ਦਾ ਬਲੂਪ੍ਰਿੰਟ ਤਿਆਰ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਹ ਅੰਕੜਾ ਬਹੁਤ ਵੱਡਾ ਹੋ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਕੇਂਦਰ ਨੇ ਵਧਾਈਆਂ LG ਦੀਆਂ 'ਸ਼ਕਤੀਆਂ', ਕੇਜਰੀਵਾਲ ਨੇ ਲਾਇਆ ਸੁਪਰੀਮ ਕੋਰਟ ਦਾ ਫ਼ੈਸਲਾ ਪਲਟਣ ਦਾ ਦੋਸ਼

ਪੁਲਸ ਅਫਸਰਾਂ ’ਚ ਵਿਦੇਸ਼ਾਂ ’ਚ ਸੈਟਲ ਹੋਣ ਦਾ ਕ੍ਰੇਜ਼

ਵੈਸੇ ਤਾਂ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ’ਚ ਵਿਦੇਸ਼ਾਂ ’ਚ ਜਾ ਕੇ ਸੈਟਲ ਹੋਣ ਦਾ ਕ੍ਰੇਜ਼ ਹੈ। ਇਸ ਮਾਮਲੇ ’ਚ ਪੁਲਸ ਅਧਿਕਾਰੀ ਵੀ ਪਿੱਛੇ ਨਹੀਂ ਹਨ। ਇਸ ਲਈ ਕਈ ਪੁਲਸ ਅਧਿਕਾਰੀ ਅਤੇ ਕਰਮਚਾਰੀ ਵੀ. ਆਰ. ਐੱਸ. ਲੈ ਰਹੇ ਹਨ ਇਕ ਰਿਪੋਰਟ ਅਨੁਸਾਰ ਇਕ ਸਾਲ ’ਚ ਪੰਜਾਬ ਪੁਲਸ ਦੇ 40 ਦੇ ਕਰੀਬ ਮੁਲਾਜ਼ਮਾਂ ਨੇ ਵੀ. ਆਰ. ਐੱਸ. ਲਈ ਹੈ, ਇਨ੍ਹਾਂ ’ਚ ਕੁਝ ਅਧਿਕਾਰੀ ਵੀ ਸ਼ਾਮਲ ਹਨ। ਕੁਝ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਵੀ. ਆਰ. ਐੱਸ. ਲੈ ਕੇ ਵਿਦੇਸ਼ ’ਚ ਸੈਟਲ ਹੋਣ ਦੀ ਤਿਆਰੀ ਕਰ ਰਹੇ ਹਨ। ਪੰਜਾਬ ਪੁਲਸ ’ਚ ਪਹਿਲਾਂ ਹੀ ਅਫ਼ਸਰਾਂ ਦੀ ਘਾਟ ਹੈ, ਉਸ ਤੋਂ ਬਾਅਦ ਹੁਣ ਵੀ. ਆਰ. ਐੱਸ. ਲੈਣ ਨਾਲ ਇਹ ਕਮੀ ਹੋਰ ਵੀ ਵਧ ਸਕਦੀ ਹੈ

ਇਹ ਖ਼ਬਰ ਵੀ ਪੜ੍ਹੋ - ਚਾਹ ਪੀ ਰਹੇ ਬਜ਼ੁਰਗ ਦੀ ਜੇਬ 'ਚੋਂ ਅਚਾਨਕ ਨਿਕਲੀਆਂ ਅੱਗ ਦੀਆਂ ਲਪਟਾਂ, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ

ਸਿਹਤ ਸਮੱਸਿਆ ਨੂੰ ਲੈ ਕੇ ਸੇਵਾਮੁਕਤੀ ਲੈ ਰਹੇ ਅਫ਼ਸਰ

ਪੰਜਾਬ ਪੁਲਸ ’ਚ ਤਾਇਨਾਤ ਕਈ ਅਧਿਕਾਰੀ ਵਿਦੇਸ਼ ’ਚ ਸੈਟਲ ਹੋਣ ਲਈ ਸੇਵਾਮੁਕਤੀ ਲੈ ਰਹੇ ਹਨ, ਉੱਥੇ ਹੀ ਕਈ ਅਧਿਕਾਰੀ ਅਜਿਹੇ ਹਨ ਜੋ ਨਿੱਜੀ ਜਾਂ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈ ਰਹੇ ਹਨ। ਸੰਭਵ ਹੈ ਕਿ ਇਨ੍ਹਾਂ ’ਚੋਂ ਕੁਝ ਵਿਦੇਸ਼ਾਂ ’ਚ ਵੀ ਜਾ ਕੇ ਸੈਟਲ ਹੋ ਜਾਣਗੇ ਪਰ ਵੱਡਾ ਸਵਾਲ ਇਹ ਹੈ ਕਿ ਇਹ ਅਧਿਕਾਰੀ ਸਾਲਾਂ ਤੋਂ ਪੰਜਾਬ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨਿਭਾਉਂਦੇ ਆ ਰਹੇ ਹਨ ਪਰ ਸੇਵਾਮੁਕਤੀ ਲੈਣ ਕਾਰਨ ਜੋ ਕੁਰਸੀ ਖਾਲੀ ਹੋ ਰਹੀ ਹੈ, ਉਸ ਨੂੰ ਭਰਨ ’ਚ ਮੁੜ ਸਮਾਂ ਲੱਗੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News