ਫਾਜ਼ਿਲਕਾ ਵਿਖੇ ਬੱਚਿਆਂ ਵੱਲੋਂ ਸ਼ਰਾਬ ਵੇਚਣ ਦਾ ਮਾਮਲਾ ਐਕਸਾਈਜ਼ ਵਿਭਾਗ ਦੇ ਦਰਬਾਰ ਪੁੱਜਾ

05/25/2022 11:20:57 AM

ਫਾਜ਼ਿਲਕਾ(ਜ. ਬ.): ਫਾਜ਼ਿਲਕਾ ’ਚ ਦੋ ਬੱਚਿਆਂ ਵਲੋਂ ਸ਼ਰਾਬ ਦੀ ਇਕ ਦੁਕਾਨ ’ਤੇ ਸ਼ਰਾਬ ਵੇਚੇ ਜਾਣ ਦੀ ਜਾਣਕਾਰੀ ਮਿਲੀ ਹੈ। ਇਸ ਤੋਂ ਬਾਅਦ ਜਿੱਥੇ ਮਾਪਿਆਂ ਦੀ ਬੱਚਿਆਂ ਪ੍ਰਤੀ ਸੰਵੇਦਨਹੀਣਤਾ ਦੇਖਣ ਨੂੰ ਮਿਲਦੀ ਹੈ, ਉਥੇ ਹੀ ਵਿਭਾਗੀ ਕਾਰਜਸ਼ੈਲੀ ਤੇ ਸੁਆਲੀਆ ਨਿਸ਼ਾਨ ਲੱਗਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਲੈਣ ਆਇਆ ਇਕ ਗਾਹਕ ਬੱਚੇ ਤੋਂ ਉਸਦੇ ਪਿਤਾ ਬਾਰੇ ਪੁੱਛਦਾ ਹੈ, ਜਦੋਂ ਬੱਚਾ ਪਿਤਾ ਦੇ ਦੁਕਾਨ ’ਚ ਨਾ ਹੋਣ ਬਾਰੇ ਜਾਣਕਾਰੀ ਦਿੰਦਾ ਹੈ ਤਾਂ ਗਾਹਕ ਸਵਾਲ ਕਰਦਾ ਹੈ ਕਿ , ਕੀ ਉਸਨੂੰ ਵੱਖ-ਵੱਖ ਤਰ੍ਹਾਂ ਦੀ ਸ਼ਰਾਬ ਦੇ ਬਰਾਂਡਾਂ ਦੇ ਰੇਟਾਂ ਬਾਰੇ ਪਤਾ ਹੈ ਤਾਂ ਬੱਚੇ ਹਾਂ ’ਚ ਜਵਾਬ ਦਿੰਦੇ ਹਨ। ਇਸ ਤੋਂ ਬਾਅਦ ਗਾਹਕ ਉਨ੍ਹਾਂ ਬੱਚਿਆਂ ਤੋਂ ਸ਼ਰਾਬ ਖਰੀਦਦਾ ਹੈ ਅਤੇ ਬੱਚੇ ਸ਼ਰਾਬ ਦੇ ਲਈ ਪੈਸਿਆਂ ’ਚੋਂ ਬਕਾਇਆ ਵੀ ਮੋੜਦੇ ਹਨ । ਜਾਣਕਾਰੀ ਮੁਤਾਬਕ ਦੁਕਾਨ 'ਤੇ ਬੈਠਣ ਵਾਲਾ ਬੱਚਾ ਤੀਜੀ ਜਮਾਤ ਦਾ ਵਿਦਿਆਰਥੀ ਹੈ। 

ਇਹ ਵੀ ਪੜ੍ਹੋ- 18 ਕਿਲੋ ਪੋਸਤ ਸਣੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਭੇਜਿਆ ਜੇਲ

ਇਸ ਸਬੰਧੀ ਫਾਜ਼ਿਲਕਾ ਦੇ ਐਕਸਾਈਜ਼ ਅਧਿਕਾਰੀ ਦਲਜੀਤ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਸ਼ਰਾਬ ਦੀ ਇਹ ਦੁਕਾਨ ਨਵੀਂ ਆਬਾਦੀ ਫਾਜ਼ਿਲਕਾ ਦੀ ਹੈ ਅਤੇ ਉਸਦੇ ਖ਼ਿਲਾਫ਼ ਕਾਰਵਾਈ ਦੇ ਲਈ ਉੱਚ ਅਧਿਕਾਰੀਆਂ ਨੂੰ ਮਾਮਲਾ ਭੇਜ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ- ਪਿਸਤੌਲ ਦਿਖਾ ਕੇ 2 ਲੱਖ ਰੁਪਏ ਲੁੱਟੇ, ਪੁਲਸ ਨੇ 5 ਦਰਜ ਕੀਤਾ ਮਾਮਲਾ

ਇਸ ਸਬੰਧੀ ਐਕਸਾਈਜ਼ ਵਿਭਾਗ ਦੇ ਏ. ਈ. ਟੀ. ਸੀ. ਉਮੇਸ਼ ਭੰਡਾਰੀ ਨੂੰ ਉਨ੍ਹਾਂ ਦਾ ਪੱਖ ਲੈਣ ਲਈ ਫੋਨ ਕੀਤਾ ਤਾਂ ਉਨ੍ਹਾਂ ਇਸ ਬਾਰੇ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਮਿਲੀ। ਇਸ ਤੋਂ  ਬਾਅਦ ਉਨ੍ਹਾਂ ਕਿਹਾ ਕਿ ਜੋ ਵੀ ਦੁਕਾਨਦਾਰ ਇਸ ਤਰ੍ਹਾਂ ਦਾ ਕੰਮ ਬੱਚਿਆ ਕੋਲੋਂ ਕਰਵਾ ਰਿਹਾ ਹੈ ਉਸਦਾ ਚਾਲਾਨ ਕੱਟਿਆ ਜਾਵੇਗਾ ਅਤੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਦੁਕਾਨਦਾਰ ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਸ ਖ਼ਿਲਾਫ਼ ਬੋਲਦਿਆਂ ਕਿਹਾ ਕਿ ਨਿਯਮਾਂ ਮੁਤਾਬਕ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਤਾਂ ਸ਼ਰਾਬ ਦੀ ਦੁਕਾਨ ’ਚ ਵੜ੍ਹਨਾ ਵੀ ਮਨ੍ਹਾਂ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


Anuradha

Content Editor

Related News