ਪਲਾਟ ਦੇ ਝਗੜੇ ਨੂੰ ਲੈ ਕੇ ਹੋ ਗਿਆ ਖ਼ੂਨੀ ਵਿਵਾਦ, ਚੱਲੀਆਂ ਗੋਲੀਆਂ

Saturday, Sep 07, 2024 - 10:39 PM (IST)

ਪਲਾਟ ਦੇ ਝਗੜੇ ਨੂੰ ਲੈ ਕੇ ਹੋ ਗਿਆ ਖ਼ੂਨੀ ਵਿਵਾਦ, ਚੱਲੀਆਂ ਗੋਲੀਆਂ

ਬੁਢਲਾਡਾ, (ਬਾਂਸਲ)- ਪਲਾਟ ਦੇ ਝਗੜੇ ਨੂੰ ਲੈ ਕੇ ਪਿੰਡ ਕੁਲਾਣਾ ਵਿਖੇ ਕੁਝ ਲੋਕਾਂ ਵੱਲੋਂ ਘਰ ਅੰਦਰ ਦਾਖਲ ਹੋ ਕੇ ਗੋਲੀ ਚਲਾ ਕੇ ਇੱਕ ਵਿਅਕਤੀ ਨੂੰ ਜਖਮੀ ਕਰਨ ਦਾ ਸਮਾਚਾਰ ਮਿਲਿਆ ਹੈ। 

ਜਾਣਕਾਰੀ ਅਨੁਸਾਰ ਪਿੰਡ ਕੁਲਾਣਾ ਦੇ ਚਮਕੌਰ ਸਿੰਘ ਨਾਂਅ ਦੇ ਵਿਅਕਤੀ ਦਾ ਇੱਕ ਪਲਾਟ ਦੇ ਝਗੜੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਇਸ ਦੌਰਾਨ ਅੱਜ ਨਜਦੀਕੀ ਵਿਅਕਤੀਆਂ ਨੇ ਘਰ ਅੰਦਰ ਆ ਕੇ ਗੋਲੀਆਂ ਚਲਾ ਦਿੱਤੀਆਂ। ਜਿਸ ਵਿੱਚ ਗੁਰਜਿੰਦਰ ਸਿੰਘ (30) ਵਾਸੀ ਘੁਰਕਣੀ ਜਖਮੀ ਹੋ ਗਿਆ। ਜਿਸ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਉਹ ਖਤਰੇ ਤੋਂ ਬਾਹਰ ਹੈ। 

PunjabKesari

ਐੱਸ.ਐੱਚ.ਓ. ਸਿਟੀ ਸੁਖਜੀਤ ਸਿੰਘ ਨੇ ਦੱਸਿਆ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਖਮੀ ਵੱਲੋਂ ਬਿਆਨ ਦਰਜ ਕਰਵਾਉਣ ਤੋਂ ਬਾਅਦ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। 


author

Rakesh

Content Editor

Related News