ਪੀ. ਜੀ. ਆਈ. ਕੋਵਿਡ ਹਸਪਤਾਲ ’ਚ ਨਹੀਂ ਬਚਿਆ ਕੋਈ ਵੈਂਟੀਲੇਟਰ

Sunday, Apr 25, 2021 - 01:50 PM (IST)

ਚੰਡੀਗੜ੍ਹ (ਪਾਲ) : ਸ਼ਹਿਰ ਵਿਚ ਐਕਟਿਵ ਕੋਵਿਡ ਮਰੀਜ਼ਾਂ ਦੀ ਗਿਣਤੀ 4902 ਤਕ ਪਹੁੰਚ ਗਈ ਹੈ। ਹਾਲਾਂਕਿ 90 ਫ਼ੀਸਦੀ ਮਰੀਜ਼ ਹੋਮ ਆਈਸੋਲੇਸ਼ਨ ਵਿਚ ਹਨ। ਉੱਥੇ ਹੀ ਹਸਪਤਾਲ ਵਿਚ ਕ੍ਰਿਟੀਕਲ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਭਾਵੇਂ ਹੀ ਸ਼ਹਿਰ ਵਿਚ ਆਕਸੀਜਨ ਦੀ ਕੋਈ ਮੁਸ਼ਕਿਲ ਨਹੀਂ ਹੈ ਪਰ ਵੈਂਟੀਲੇਟਰ ਸ਼ਹਿਰ ਦੇ ਤਿੰਨੇ ਸਰਕਾਰੀ ਹਸਪਤਾਲਾਂ ਲਈ ਵੱਡੀ ਪ੍ਰੇਸ਼ਾਨੀ ਬਣ ਗਏ ਹਨ। ਪੀ. ਜੀ. ਆਈ. ਕੋਵਿਡ ਹਸਪਤਾਲ ਵਿਚ ਫਿਲਹਾਲ ਕਿਸੇ ਵੀ ਕ੍ਰਿਟੀਕਲ ਮਰੀਜ਼ ਲਈ ਵੈਂਟੀਲੇਟਰ ਨਹੀਂ ਬਚਿਆ ਹੈ। ਪੀ. ਜੀ. ਆਈ. ਡਾਇਰੈਕਟਰ ਡਾ. ਜਗਤ ਰਾਮ ਨੇ ਦੱਸਿਆ ਦੀ ਉਨ੍ਹਾਂ ਕੋਲ 56 ਬੈੱਡਾਂ ’ਤੇ ਵੈਂਟੀਲੇਟਰ ਹਨ ਪਰ ਸਾਰੇ ਬੈੱਡਾਂ ’ਤੇ ਮਰੀਜ਼ ਹਨ। ਇਸ ਲਈ ਉਨ੍ਹਾਂ ਕੋਲ ਹੁਣ ਕੋਈ ਵੈਂਟੀਲੇਟਰ ਨਹੀਂ ਬਚਿਆ ਹੈ। ਇਸ ਦੇ ਬਾਵਜੂਦ ਮਰੀਜ਼ਾਂ ਨੂੰ ਦਾਖਲ ਕਰਨ ਤੋਂ ਇਨਕਾਰ ਨਹੀਂ ਕਰ ਰਹੇ ਹਨ। ਹਾਲਾਂਕਿ ਅਜੇ ਸੈਕਟਰ-16 ਅਤੇ 32 ਹਸਪਤਾਲ ਵਿਚ ਕੁਝ ਵੈਂਟੀਲੇਟਰ ਖਾਲੀ ਹਨ ਪਰ ਜੇਕਰ ਇਸੇ ਤਰ੍ਹਾਂ ਮਰੀਜ਼ ਰੋਜ਼ਾਨਾ ਆਉਂਦੇ ਰਹੇ ਤਾਂ ਇਸ ਹਸਪਤਾਲ ਵਿਚ ਵੀ ਵੈਂਟੀਲੇਟਰ ਨਹੀਂ ਬਚਣਗੇ। ਉਨ੍ਹਾਂ ਦੱਸਿਆ ਕਿ ਇਸ ਸਮੇਂ ਉਨ੍ਹਾਂ ਲਈ ਵੈਂਟੀਲੇਟਰ ਇਕ ਵੱਡੀ ਪ੍ਰੇਸ਼ਾਨੀ ਹੈ। ਐਮਰਜੈਂਸੀ ਵਿਚ ਕੋਵਿਡ ਮਰੀਜ਼ਾਂ ਨੂੰ ਐਡਮਿਟ ਕਰ ਰਹੇ ਹਨ, ਜਿਨ੍ਹਾਂ ਨੂੰ ਆਕਸੀਜਨ ਦੀ ਸਪੋਰਟ ਦਿੱਤੀ ਜਾ ਰਹੀ ਹੈ। ਜੇਕਰ ਕੋਈ ਮਰੀਜ਼ ਡਿਸਚਾਰਜ ਹੋ ਜਾਂਦਾ ਹੈ ਜਾਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਵੈਂਟੀਲੇਟਰ ਦੇ ਦਿੱਤੇ ਜਾਂਦੇ ਹਨ। ਸਾਡੇ ਕੋਲ ਸਿਰਫ਼ ਕ੍ਰਿਟੀਕਲ ਮਰੀਜ਼ ਆ ਰਹੇ ਹਨ, ਜਿਨ੍ਹਾਂ ਨੂੰ ਅਸੀ ਅਣਦੇਖਿਆ ਨਹੀਂ ਕਰ ਸਕਦੇ।

ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ, ਆਕਸੀਜਨ ਦੀ ਕਮੀ ਕਾਰਣ ਬਟਾਲਾ ਦੇ ਨੌਜਵਾਨ ਦੀ ਅੰਮ੍ਰਿਤਸਰ ’ਚ ਮੌਤ

ਇਮਿਉਨਿਟੀ ਤੋਂ ਦੂਰ
ਕੋਵਿਡ ਦੇ ਵਧਦੇ ਮਰੀਜ਼ਾਂ ਸਬੰਧੀ ਡਾ. ਜਗਤ ਰਾਮ ਨੇ ਕਿਹਾ ਕਿ 3 ਹਫ਼ਤਿਆਂ ਤਕ ਇਸ ਤੋਂ ਰਾਹਤ ਨਹੀਂ ਮਿਲਦੀ ਦਿਸ ਰਹੀ। ਮਈ ਦੇ ਅਖੀਰ ਤਕ ਇਸ ਦੇ ਪੀਕ ’ਤੇ ਪਹੁੰਚਣ ਦੀ ਉਮੀਦ ਹੈ। ਅਜੇ ਹਾਰਡ ਇਮਿਉਨਿਟੀ ਤੋਂ ਦੂਰ ਹਾਂ। ਸਿਰਫ਼ 12 ਫ਼ੀਸਦੀ ਤਕ ਇਨਫੈਕਸ਼ਨ ਹੋ ਕੇ ਲੋਕਾਂ ਵਿਚ ਐਂਟੀਬਾਡੀ ਬਣੀ ਹੈ। ਬਾਕੀਆਂ ਨੂੰ ਵੈਕਸੀਨ ਲੈਣ ਦੀ ਜ਼ਰੂਰਤ ਹੈ, ਤਾਂ ਕਿ ਇਸ ਦੀ ਗੰਭੀਰਤਾ ਨੂੰ ਰੋਕਿਆ ਜਾ ਸਕੇ। ਜੇਕਰ ਮਰੀਜ਼ ਹੋਰ ਆਉਂਦੇ ਹਨ ਤਾਂ ਚੀਜ਼ਾਂ ਨੂੰ ਮੈਨੇਜ ਕਰਨਾ ਬਹੁਤ ਮੁਸ਼ਕਿਲ ਹੋ ਜਾਵੇਗਾ।

ਉਮੀਦ ਹੈ ਜਲਦੀ ਮਿਲਣਗੇ ਵੈਂਟੀਲੇਟਰ
ਡਾਇਰੈਕਟਰ ਨੇ ਦੱਸਿਆ ਕਿ ਅਸੀਂ ਹੈਲਥ ਮਿਨਿਸਟਰੀ ਨੂੰ ਦੱਸਿਆ ਹੈ ਕਿ ਅਸੀਂ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਹਾਂ। ਇਨ੍ਹਾਂ ਨੂੰ ਚਲਾਉਣ ਲਈ ਮੈਨਪਾਵਰ ਵੀ ਚਾਹੀਦੀ ਹੈ, ਜਿਸ ਦੀ ਪਹਿਲਾਂ ਹੀ ਪੀ. ਜੀ. ਆਈ. ਵਿਚ ਕਮੀ ਹੈ ਪਰ ਇਹ ਸਾਡੇ ਵਸ ਵਿਚ ਨਹੀਂ ਹੈ। ਅਸੀਂ ਫਿਲਹਾਲ 20 ਹੋਰ ਵੈਂਟੀਲੇਟਰਾਂ ਲਈ ਹੈਲਥ ਮਿਨਿਸਟਰੀ ਨੂੰ ਲਿਖਿਆ ਹੈ। ਉਮੀਦ ਹੈ ਕਿ ਛੇਤੀ ਤੋਂ ਛੇਤੀ ਨਵੇਂ ਵੈਂਟੀਲੇਟਰ ਸਾਨੂੰ ਮਿਲਣਗੇ।

ਇਹ ਵੀ ਪੜ੍ਹੋ : ਸਰਕਾਰ ਵੱਲੋਂ ਪਸ਼ੂ ਮੇਲਿਆਂ ਦੀ ਈ-ਆਕਸ਼ਨ ਦੇ ਰਹੀ ‘ਕੋਰੋਨਾ’ ਨੂੰ ਖੁੱਲ੍ਹਾ ਸੱਦਾ, ਆ ਸਕਦੈ ਕੋਰੋਨਾ ਦਾ ਹੜ੍ਹ    

ਬੈੱਡ ਵਧਾ ਕੇ ਕੀਤੇ 300
ਪੀ. ਜੀ. ਆਈ. ਡਾਇਰੈਕਟਰ ਨੇ ਦੱਸਿਆ ਕਿ ਫਰਵਰੀ ਵਿਚ ਸਾਡੇ ਕੋਲ 100 ਬੈੱਡ ਸਨ, ਉਸ ਸਮੇਂ ਸਾਡੇ ਕੋਲ 30 ਮਰੀਜ਼ ਸਨ, ਜਿਸ ਤੋਂ ਬਾਅਦ ਅਸੀਂ ਇਸ ਨੂੰ 150 ਤੋਂ 200 ਕੀਤਾ। ਅਜੇ ਅਸੀਂ ਅਪ੍ਰੈਲ ਵਿਚ 253 ਤੋਂ 283 ਕੀਤੇ ਅਤੇ ਹੁਣ 300 ਬੈੱਡ ਕੋਵਿਡ ਮਰੀਜ਼ਾਂ ਦੇ ਹਨ। ਯੂ. ਟੀ. ਨੇ ਹੈਲਥ ਮਿਨਿਸਟਰੀ ਨੂੰ ਲਿਖਿਆ ਹੈ ਕਿ ਪੀ. ਜੀ. ਆਈ. ਆਪਣੇ ਬੈੱਡ ਵਧਾਏ। ਇਸ ’ਤੇ ਡਾਇਰੈਕਟਰ ਦਾ ਕਹਿਣਾ ਹੈ ਕਿ ਅਸੀ ਮਰੀਜ਼ਾਂ ਦਾ ਗ੍ਰਾਫ਼ ਦੇਖ ਰਹੇ ਹਾਂ। ਉਸ ਨੂੰ ਵੇਖਦਿਆਂ ਹੀ ਅਸੀਂ ਬੈੱਡ ਵਧਾਏ ਹਨ। ਅੱਗੇ ਵੀ ਜੇਕਰ ਜ਼ਰੂਰਤ ਹੋਵੇਗੀ ਤਾਂ ਉਸ ਨੂੰ ਵੀ ਅਸੀ ਕਰਾਂਗੇ।

ਇਹ ਵੀ ਪੜ੍ਹੋ :  ਮੋਗਾ ਦੇ ਹਸਪਤਾਲਾਂ ’ਚ ਆਕਸੀਜਨ ਦਾ ਸਟਾਕ ਮੁੱਕਣ ਕਿਨਾਰੇ, ਵਾਪਰ ਸਕਦੀ ਮੰਦਭਾਗੀ ਘਟਨਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

 


Anuradha

Content Editor

Related News