ਐਸ. ਐਸ. ਪੀ. ਦੇ ਦਫ਼ਤਰ ਨੇੜੇ ਹੋਈ ਲੱਖਾਂ ਦੀ ਚੋਰੀ, ਦੁਕਾਨਦਾਰਾਂ ਕੀਤਾ ਪ੍ਰਦਰਸ਼ਨ
Wednesday, Jul 27, 2016 - 01:31 PM (IST)
ਬਟਾਲਾ (ਸੈਂਡੀ/ਕਲਸੀ/ਭੱਲਾ)— ਬੁੱਧਵਾਰ ਨੂੰ ਗਾਂਧੀ ਚੌਕ ਬਟਾਲਾ ਵਿਖੇ ਐਸ. ਐਸ. ਪੀ ਦੇ ਦਫ਼ਤਰ ਤੋਂ ਕੁਝ ਹੀ ਦੂਰੀ ਤੋਂ ਚੋਰਾਂ ਵਲੋਂ ਇਕ ਇਲੈਕਟ੍ਰੀਸ਼ਨ ਦੀ ਦੁਕਾਨ ਦਾ ਸ਼ਟਰ ਤੋੜ ਕੇ ਲੱਖਾ ਦਾ ਸਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਹਿੰਮਤ ਬਹਿਲ ਪੁੱਤਰ ਸੱਤਿਆ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਦੀ ਗਾਂਧੀ ਚੌਕ ਵਿਚ ਮਹਾਵੀਰ ਇਲੈਕਟ੍ਰੀਸ਼ਨ ਦੀ ਦੁਕਾਨ ਹੈ ਅਤੇ ਬੀਤੀ ਰਾਤ ਕੁਝ ਅਣਪਛਾਤੇ ਚੋਰਾਂ ਨੇ ਦੁਕਾਨ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੀ ਤਾਰ ਤੇ ਹੋਰ ਇਲੈਕਟ੍ਰੀਸ਼ਨ ਦਾ ਸਮਾਨ ਚੋਰੀ ਕਰਕੇ ਲੈ ਗਏ ਹਨ।
ਗੁੱਸੇ ''ਚ ਆਏ ਦੁਕਾਨਦਾਰਾਂ ਦਿੱਤਾ ਪੁਲਸ ਖਿਲਾਫ਼ ਧਰਨਾ
ਬਟਾਲਾ ਵਿਚ ਦਿਨੋਂ-ਦਿਨ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਬੁੱਧਵਾਰ ਨੂੰ ਦੁਕਾਨਦਾਰਾਂ ਉਸ ਵੇਲੇ ਗਾਂਧੀ ਚੌਕ ਵਿਚ ਧਰਨਾ ਲਗਾ ਦਿੱਤਾ, ਜਦੋਂ ਪੁਲਸ ਥਾਣੇ ਅਤੇ ਐਸ. ਐਸ. ਪੀ ਦਫ਼ਤਰ ਦੀ ਕੁਝ ਹੀ ਦੂਰੋਂ ਤੋਂ ਹੀ ਚੋਰਾਂ ਨੇ ਇਕ ਦੁਕਾਨ ਵਿਚ ਚੋਰੀ ਕਰ ਲਈ। ਇਸ ਦੌਰਾਨ ਦੁਕਾਨਦਾਰਾਂ ਨੇ ਪੁਲਸ ਖਿਲਾਫ਼ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਜੇਕਰ ਗਾਂਧੀ ਚੌਕ ਤੇ ਮੇਨ ਬਾਜ਼ਾਰ ਵਿਚ ਹੀ ਦੁਕਾਨਦਾਰਾਂ ਦੀਆਂ ਦੁਕਾਨਾ ਸੁਰੱਖਿਅਤ ਨਹੀਂ ਹਨ ਤਾਂ ਬਾਕੀ ਸ਼ਹਿਰ ਦਾ ਕਿ ਹਾਲ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਵੀ ਗਾਂਧੀ ਚੌਕ ''ਚੋਂ ਤਿੰਨ ਦੁਕਾਨਾਂ ਵਿਚੋਂ ਚੋਰਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਸ ਦਾ ਨਾਕਾ ਹੋਣ ਕਰਕੇ ਚੋਰ ਮੌਕੇ ਤੋਂ ਫੜੇ ਗਏ ਪਰ ਬੀਤੀ ਰਾਤ ਜੋ ਚੋਰੀ ਹੋਈ ਹੈ ਉਸਨੂੰ ਦੇਖ ਕੇ ਲੱਗਦਾ ਹੈ ਕਿ ਗਾਂਧੀ ਚੌਕ ਵਿਚ ਕੋਈ ਨਾਕਾ ਨਹੀਂ ਸੀ।
ਧਰਨਾਕਾਰੀਆਂ ਨੇ ਭਾਜਪਾ ਦੇ ਜ਼ਿਲਾ ਪ੍ਰਧਾਨ ਸੁਰੇਸ਼ ਭਾਟੀਆਂ ਦੀ ਅਗਵਾਈ ਵਿਚ ਪੁਲਸ ਨੂੰ 10 ਦਿਨ ਦਾ ਅਲਟੀਮੇਟਮ ਦਿੱਤਾ ਹੈ ਕਿ ਚੋਰੀ ਦੀਆਂ ਵਾਰਤਾਦਾ ਨੂੰ ਅੰਜਾਮ ਦੇਣ ਵਾਲੇ ਗਿਰੋਹ ਨੂੰ ਜਲਦ ਤੋਂ ਜਲਦ ਕਾਬੂ ਨਾ ਕੀਤਾ, ਤਾਂ ਸਾਰੇ ਦੁਕਾਨਕਾਰ ਆਪਣੇ ਦੁਕਾਨਾ ਬੰਦ ਕਰਕੇ ਐਸ. ਐਸ. ਪੀ ਦਫ਼ਤਰ ਮੂਹਰੇ ਬੈਠ ਜਾਣਗੇ।
