ਦੁਕਾਨ ਮਾਲਕ ''ਤੇ ਚੋਰੀ ਦਾ ਮਾਮਲਾ ਦਰਜ
Friday, Mar 02, 2018 - 06:11 AM (IST)

ਤਰਨਤਾਰਨ, (ਰਾਜੂ)- ਥਾਣਾ ਚੋਹਲਾ ਸਾਹਿਬ ਦੀ ਪੁਲਸ ਨੇ ਦੁਕਾਨ ਮਾਲਕ ਵੱਲੋਂ ਕਿਰਾਏ 'ਤੇ ਦਿੱਤੀ ਦੁਕਾਨ 'ਚ ਚੋਰੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਕੁਲਦੀਪ ਸਿੰਘ ਪੁੱਤਰ ਚਰਨ ਸਿੰਘ ਵਾਸੀ ਗੰਡੀਵਿੰਡ ਨੇ ਦੱਸਿਆ ਕਿ ਮੁਲਜ਼ਮ ਗੁਰਸੇਵਕ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਚੋਹਲਾ ਸਾਹਿਬ ਕੋਲੋਂ ਉਸ ਨੇ ਦੁਕਾਨ ਕਿਰਾਏ 'ਤੇ ਲਈ ਸੀ। ਗੁਰਸੇਵਕ ਸਿੰਘ ਉਸ ਕੋਲੋਂ ਕਿਰਾਇਆ ਵਸੂਲ ਕਰ ਕੇ ਫਿਰ ਮੁੱਕਰ ਗਿਆ। ਦੁਕਾਨ 'ਚ ਪਿਆ ਉਸ ਦਾ ਸਾਮਾਨ ਚੋਰੀ ਕਰ ਕੇ ਲੈ ਲਿਆ। ਇਸ ਸਬੰਧੀ ਜਾਂਚ ਅਫਸਰ ਐੱਸ. ਆਈ. ਅਮਰੀਕ ਸਿੰਘ ਨੇ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।