ਟੈਲੀਫੋਨ ਦੀਆਂ ਤਾਰਾਂ ਚੋਰੀ ਕਰਨ ਵਾਲਾ ਗਿਰੋਹ ਕਾਬੂ

07/24/2018 6:18:25 AM

ਘਨੌਰ, (ਅਲੀ)- ਥਾਣਾ ਪੁਲਸ ਸ਼ੰਭੂ ਨੇ ਟੈਲੀਫੋਨ ਦੀਆਂ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਬ-ਥਾਣੇਦਾਰ ਜੋਗਿੰਦਰ ਸਿੰਘ ਸਮੇਤ ਪੁਲਸ ਪਾਰਟੀ ਨੂੰ ਸੂਚਨਾ ਮਿਲੀ ਕਿ ਘਨੌਰ ਮੌਡ਼ ਸ਼ੰਭੂ ਖੁਰਦ ਕੋਲ ਟੈਲੀਫੋਨ ਦੀਆਂ ਤਾਰਾਂ ਅੰਡਰਗਰਾਊਂਡ ਪਾਉਣ ਦਾ ਕੰਮ ਕਰਦੇ ਹਨ ਤੇ ਬਾਅਦ ਵਿਚ ਉਹੀ ਤਾਰਾਂ ਚੋਰੀ ਕਰ ਕੇ ਵੇਚਦੇ ਹਨ। ਪੁਲਸ ਵੱਲੋਂ ਕੀਤੀ ਨਾਕਾਬੰਦੀ ਦੌਰਾਨ ਕੈਂਟਰ ਨੰ. ਡੀ. ਐੱਲ. 01-ਐੱਲ. ਟੀ. 6289 ਨੂੰ ਸ਼ੱਕ ਦੇ ਅਾਧਾਰ ’ਤੇ ਰੋਕ ਕੇ ਚੈੱਕ ਕੀਤਾ ਤਾਂ ਉਸ ਵਿਚੋਂ 190 ਪੀਸ  ਤਾਰਾਂ, 2 ਗੈਂਤੀਆਂ, 11 ਚੌਰਸੀਆਂ, 6 ਬਲੇਡ, 2 ਆਰੀਆਂ, 3 ਹਥੌਡ਼ੇ, 2 ਫਾਲੀਆਂ, 1 ਗੰਧਾਲਾ ਲੋਹਾ ਬਰਾਮਦ ਹੋਇਆ। ਪੁਲਸ ਨੇ ਮੁਲਜ਼ਮਾਂ ਮੁਹੰਮਦ ਸਾਕਿਬ ਪੁੱਤਰ ਮੁਹੰਮਦ ਗਿਆਸ, ਮਨਜ਼ੂਰ ਆਲਮ ਪੁੱਤਰ ਅਬੂ ਹਸਨ, ਫਾਰੂਕ ਪੁੱਤਰ ਗੁਫਾਰ ਵਾਸੀ ਤੋਲਾਤਾਰਨ ਜੋਕੀ ਹੱਟ ਬਿਹਾਰ, ਇਸਰਾਇਲ ਪੁੱਤਰ ਸਾਗੀਰ ਵਾਸੀ ਬਸੋਰਾਡ਼ਾ ਅਰਰੀਆ ਬਿਹਾਰ, ਮੁਹੰਮਦ ਸਾਜਿਦ ਪੁੱਤਰ ਮੁਹੰਮਦ ਅਜਮੀ ਵਾਸੀ ਅਰਨ ਟੋਲੀ ਜੋਕੀ ਹੱਟ ਬਿਹਾਰ, ਅਰੁਣ ਪ੍ਰਤਾਪ ਸਿੰਘ ਪੁੱਤਰ ਸ਼ੰਭੂ ਸਿੰਘ ਵਾਸੀ ਬਹਾਦੁਰਪੁਰ ਲਾਲਜੰਗ ਯੂ. ਪੀ. ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਨੇ ਮੁਲਜ਼ਮਾਂ ਨੂੰ ਰਿਮਾਂਡ ’ਤੇ ਲੈ ਕੇ ਹੋਰ ਪੁੱਛ-ਗਿੱਛ ਜਾਰੀ ਕਰ ਦਿੱਤੀ। 
 


Related News