ਕੰਪਿਊਟਰ ਸੈਂਟਰ ਦਾ ਸ਼ਟਰ ਤੋੜ ਕੇ ਡੇਢ ਲੱਖ ਦਾ ਸਮਾਨ ਚੋਰੀ

Wednesday, Jul 22, 2026 - 12:37 PM (IST)

ਕੰਪਿਊਟਰ ਸੈਂਟਰ ਦਾ ਸ਼ਟਰ ਤੋੜ ਕੇ ਡੇਢ ਲੱਖ ਦਾ ਸਮਾਨ ਚੋਰੀ

ਲਾਲੜੂ (ਗੁਰਜੀਤ) : ਪਿੰਡ ਦੱਪਰ ਬੱਸ ਸਟੈਂਡ ਨੇੜੇ ਸਥਿਤ ਕੰਪਿਊਟਰ ਸੈਂਟਰ ਨੂੰ ਸੋਮਵਾਰ ਦੇਰ ਰਾਤ ਚੋਰਾਂ ਨੇ ਨਿਸ਼ਾਨਾ ਬਣਾਉਂਦਿਆਂ ਕਰੀਬ ਡੇਢ ਲੱਖ ਰੁਪਏ ਦੇ ਸਮਾਨ ’ਤੇ ਹੱਥ ਸਾਫ਼ ਕਰ ਦਿੱਤਾ। ਸ਼ਟਰ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋਏ 5 ਤੋਂ 6 ਨਕਾਬਪੋਸ਼ ਚਾਰ ਕੰਪਿਊਟਰ, ਐੱਲ. ਈ. ਡੀ. ਸਕਰੀਨਾਂ, ਕੀ-ਬੋਰਡ, ਮਾਊਸ ਤੇ ਹੋਰ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਚੋਰੀ ਦੀ ਸਾਰੀ ਵਾਰਦਾਤ ਦੁਕਾਨ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ।

ਕੰਪਿਊਟਰ ਸੈਂਟਰ ਦੇ ਸੰਚਾਲਕ ਵਿਸ਼ਨੂੰ ਗਰਗ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਦੁਕਾਨ ’ਤੇ ਪਹੁੰਚਿਆ ਤਾਂ ਸ਼ਟਰ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਅੰਦਰ ਸਮਾਨ ਖਿੱਲਰਿਆ ਪਿਆ ਸੀ। ਰਾਤ ਕਰੀਬ 2 ਵਜੇ ਅਣਪਛਾਤੇ ਨਕਾਬਪੋਸ਼ ਦੁਕਾਨ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋਏ। ਚੋਰ ਚਾਰ ਕੰਪਿਊਟਰਾਂ ਸਮੇਤ ਐੱਲ. ਈ. ਡੀ. ਸਕਰੀਨਾਂ, ਕੀ-ਬੋਰਡ, ਮਾਊਸ ਅਤੇ ਹੋਰ ਉਪਕਰਨ ਤਾਰਾਂ ਸਮੇਤ ਪੁੱਟ ਕੇ ਆਪਣੇ ਨਾਲ ਲੈ ਗਏ। ਇਸ ਚੋਰੀ ਕਾਰਨ ਉਸ ਨੂੰ ਕਰੀਬ 1.50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਸੀ. ਸੀ. ਟੀ. ਵੀ. ਫੁਟੇਜ ’ਚ 5 ਤੋਂ 6 ਨਕਾਬਪੋਸ਼ ਨੌਜਵਾਨ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਾਫ਼ ਨਜ਼ਰ ਆ ਰਹੇ ਹਨ। ਪੁਲਸ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ’ਚ ਜੁੱਟੀ ਹੋਈ ਹੈ।
 


author

Babita

Content Editor

Related News