ਮਾਤਾ ਵੈਸ਼ਨੋ ਦੇਵੀ ਮੰਦਰ ''ਚ ਚੋਰੀ, ਸੀ. ਸੀ. ਟੀ. ਵੀ. ''ਚ ਕੈਦ (ਤਸਵੀਰਾਂ)

05/21/2018 10:19:00 AM

ਜਲੰਧਰ (ਦੀਪਕ) : ਪੁਲਸ ਦੀ ਢਿੱਲੀ ਕਾਰਵਾਈ ਦੇ ਚੱਲਦਿਆਂ ਸ਼ਹਿਰ 'ਚ ਚੋਰਾਂ ਦੇ ਦਿਲਾਂ 'ਚੋਂ ਕਾਨੂੰਨ ਦਾ ਖੌਫ ਖਤਮ ਹੁੰਦਾ ਜਾ ਰਿਹਾ ਹੈ। ਬੇਖੌਫ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਹੋਏ ਭਗਵਾਨ ਨੂੰ ਵੀ ਨਹੀਂ ਬਖਸ਼ਿਆ। ਬੀਤੀ ਰਾਤ ਚੋਰਾਂ ਨੇ ਜਲੰਧਰ ਦੇ ਮਾਡਲ ਹਾਊਸ ਦੇ ਮੁੱਖ ਚੌਂਕ 'ਚ ਸਥਿਤ ਮਾਂ ਵੈਸ਼ਨੋ ਮੰਦਰ ਨੂੰ ਨਿਸ਼ਾਨਾ ਬਣਾਇਆ। ਚੋਰੀ ਦੀ ਇਹ ਵਾਰਦਾਤ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ, ਜਿਸ 'ਚ ਦੇਖਿਆ ਗਿਆ ਕਿ ਰਵਿਦਾਸ ਚੌਂਕ ਵਲੋਂ 2 ਨੌਜਵਾਨ ਰਿਕਸ਼ੇ 'ਤੇ ਆਉਂਦੇ ਹਨ ਅਤੇ ਮੰਦਰ ਦੇ ਸਾਹਮਣੇ ਰਿਕਸ਼ਾ ਰੋਕ ਕੇ ਆਸ-ਪਾਸ ਦੇ ਮਾਹੌਲ ਦਾ ਜਾਇਜ਼ਾ ਲੈਂਦੇ ਹਨ। 

PunjabKesari


ਫਿਰ ਇਕ ਨੌਜਵਾਨ ਲੋਹੇ ਦੀ ਭਾਰੀ ਚੀਜ਼ ਨਾਲ ਮੰਦਰ ਦਾ ਮੁੱਖ ਗੇਟ ਦਾ ਤਾਲਾ ਤੋੜ ਕੇ ਗੇਟ ਅੰਦਰ ਦਾਖਲ ਹੁੰਦਾ ਹੈ, ਜਦੋਂ ਕਿ ਦੂਜੇ ਉਸ ਦਾ ਸਾਥੀ ਬਾਹਰ ਆਰਾਮ ਨਾਲ ਰਿਕਸ਼ੇ 'ਤੇ ਹੀ ਬੈਠਾ ਰਹਿੰਦਾ ਹੈ। ਮੰਦਰ ਅੰਦਰ ਗਿਆ ਨੌਜਵਾਨ ਉੱਥੇ ਰੱਖੀ ਗੋਲਤ ਤੋੜ ਕੇ ਉਸ 'ਚੋਂ ਪਈ ਨਕਦੀ ਕੱਢਦਾ ਹੈ ਅਤੇ ਫਿਰ ਜਾਂਦੇ ਸਮੇਂ ਸੀ. ਸੀ. ਟੀ. ਵੀ. ਕੈਮਰੇ ਦੀ ਤਾਰ ਵੀ ਕੱਟ ਦਿੰਦਾ ਹੈ। ਸ਼ਹਿਰ ਦੇ ਮੁੱਖ ਚੌਂਕ 'ਚ ਖੁੱਲ੍ਹੇਆਮ ਕੀਤੀ ਗਈ ਇਸ ਵਾਰਦਾਤ ਨੇ ਪੁਲਸ ਅਤੇ ਪੀ. ਸੀ. ਆਰ. ਟੀਮ ਦੀ ਮੁਸਤੈਦੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਪੁਲਸ ਦੀ ਢਿੱਲੀ ਕਾਰਵਾਈ ਨੂੰ ਲੈ ਕੇ ਭਗਤਾਂ 'ਚ ਵੀ ਕਾਫੀ ਰੋਸ ਪਾਇਆ ਜਾ ਰਿਹਾ ਹੈ।


Related News