ਚੋਰਾਂ ਨੇ ਸਰਕਾਰੀ ਸਕੂਲ ਨੂੰ ਬਣਾਇਆ ਨਿਸ਼ਾਨਾ! ਪੰਜਵੀਂ ਵਾਰ ਕੀਤੀ ਚੋਰੀ
Monday, Jun 09, 2025 - 03:44 PM (IST)

ਕੁੱਪ ਕਲਾਂ (ਗੁਰਮੁੱਖ)- ਹਲਕੇ ਦੇ ਲੋਕ ਚੋਰਾਂ ਦੀ ਦਹਿਸ਼ਤ ਤੋਂ ਖੌਫਜ਼ਦਾ ਹਨ। ਚੋਰਾਂ ਵੱਲੋਂ ਲਗਾਤਾਰ ਪੰਜਵੀਂ ਵਾਰ ਪਿੰਡ ਸਰੌਦ ਦੇ ਸਰਕਾਰੀ ਹਾਈ ਸਕੂਲ ਨੂੰ ਨਿਸ਼ਾਨਾ ਬਣਾਉਂਦਿਆਂ ਕੀਮਤੀ ਸਮਾਨ ਉੱਤੇ ਹੱਥ ਸਾਫ ਕੀਤਾ ਗਿਆ। ਬੀਤੇ ਕੱਲ੍ਹ ਸਵੇਰੇ ਚੋਰਾਂ ਨੇ ਪਿੰਡ ਸਰੌਦ ਦੇ ਸਰਕਾਰੀ ਸਕੂਲ ਨੂੰ ਜਿੰਦੇ ਤੋੜਕੇ 1 ਐੱਲ.ਸੀ.ਡੀ. ਤੋ ਇਲਾਵਾ ਬੱਚਿਆਂ ਲਈ ਦੇ ਮਿਡ ਡੇ ਮੀਲ ਲਈ ਆਈ 1 ਕਵਿੰਟਲ 40 ਕਿਲੋ ਕਣਕ, 60 ਕਿਲੋ ਚੌਲ ਚੋਰੀ ਕਰ ਲਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਮੁੱਖ ਅਧਿਆਪਕ ਕੁਲਵਿੰਦਰ ਸਿੰਘ, ਪਲਵਿੰਦਰ ਸਿੰਘ, ਜਥੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਚੋਰਾਂ ਨੇ ਸਰਕਾਰੀ ਸਕੂਲ ਤੇ ਨਾਲ ਲੱਗਦੀ ਡਿਸਪੈਂਸਰੀ ਵਿਚੋਂ ਭੰਨਤੋੜ ਕਰਦਿਆਂ ਐੱਲ.ਸੀ. ਡੀ. 2 ਫਰਿਜ, ਮਿਉਜ਼ਿਕ ਸਿਸਟਮ, ਬੈਟਰਾਂ, ਲੋਹੇ ਦੀਆਂ ਕੁਰਸੀਆਂ, ਟੇਬਲ , ਸਟਰੇਚਰ, ਇਨਵਾਟਰ ਆਦਿ ਚੋਰੀ ਕਰ ਲਿਆ ਸੀ। ਪਿੰਡ ਵਾਸੀਆਂ ਤੇ ਅਧਿਆਪਕਾਂ ਅਨੁਸਾਰ ਇਹ ਪੰਜਵੀਂ ਘਟਨਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੀਂਹ ਨੂੰ ਲੈ ਕੇ ਵੱਡੀ ਅਪਡੇਟ! ਇੰਨੇ ਦਿਨ ਲੂ ਝੱਲਣ ਤੋਂ ਬਾਅਦ ਮਿਲੇਗੀ ਰਾਹਤ
ਮੁੱਖ ਅਧਿਆਪਕ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਚੋਰਾਂ ਵੱਲੋਂ 1 ਐੱਲ.ਸੀ.ਡੀ. ਤੋਂ ਇਲਾਵਾ ਬੱਚਿਆਂ ਲਈ ਆਇਆ ਸਮਾਨ ਕਣਕ, ਚੌਲ ਆਦਿ ਵੀ ਚੋਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ਕਈ ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਪਿੰਡ ਵਾਸੀਆਂ ਨੇ ਰੋਸ ਜ਼ਾਹਰ ਕਰਦਿਆਂ ਆਖਿਆ ਕਿ ਸਕੂਲ ਵਿਚ ਵਾਰ ਵਾਰ ਚੋਰੀਆਂ ਹੋਣ ਦੇ ਬਾਵਜੂਦ ਕੋਈ ਵੀ ਦੋਸ਼ੀ ਪੁਲਸ ਦੀ ਗ੍ਰਿਫਤ 'ਚ ਨਹੀਂ ਆਇਆ, ਜਦਕਿ ਸੀ.ਸੀ.ਟੀ.ਵੀ. ਕੈਮਰੇ ਵਿਚ ਸਭ ਕੁਝ ਕੈਦ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਚੋਰਾਂ ਵੱਲੋਂ ਸਕੂਲ ਦਾ ਸਮਾਨ ਚੋਰੀ ਕਰਨ ਤੋਂ ਬਾਅਦ ਕਿਸ ਨੂੰ ਵੇਚਿਆ ਜਾ ਰਿਹਾ ਹੈ ਇਹ ਵੀ ਅਹਿਮ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲਸ ਨੂੰ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੁੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਦੀ ਭਾਲ ਕਰਨੀ ਚਾਹੀਦੀ ਹੈ। ਅਧਿਆਪਕਾਂ ਤੇ ਪਿੰਡ ਵਾਸੀਆਂ ਨੇ ਆਖਿਆ ਕਿ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਦੀ ਬਦੌਲਤ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਨ੍ਹਾਂ ਵੱਲੋਂ ਪਹਿਲੀ ਘਟਨਾ ਤੋਂ ਮਹਿਜ਼ ਕੁਝ ਦਿਨ ਬਾਅਦ ਹੀ ਅਗਲੀ ਘਟਨਾ ਨੂੰ ਅੰਜਾਮ ਦੇ ਦਿੰਦੇ ਹਨ।
ਇਹ ਖ਼ਬਰ ਵੀ ਪੜ੍ਹੋ - Honeymoon 'ਤੇ ਗਏ ਲਾੜੇ ਨਾਲ ਹੋ ਗਈ ਜੱਗੋਂ ਤੇਰ੍ਹਵੀਂ! ਵਹੁਟੀ ਨੇ ਚਾਰ ਮੁੰਡਿਆਂ ਨਾਲ...
ਸਕੂਲ ਪਹੁੰਚੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਕਿਹਾ ਕਿ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ । ਜਦ ਇਸ ਸਬੰਧੀ ਥਾਣਾ ਸਦਰ ਅਹਿਮਦਗੜ੍ਹ ਦੇ ਮੁਖੀ ਦਰਸ਼ਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਇਸ ਸਬੰਧੀ ਉਹ ਆਪ ਖੁਦ ਜਾਂਚ ਕਰਕੇ ਕਾਰਵਾਈ ਕਰਵਾਉਣਗੇ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ । ਇਸ ਮੌਕੇ ਸਕੂਲ ਅਧਿਆਪਕਾਂ ਤੋਂ ਇਲਾਵਾ ਗੁਰਦੀਪ ਸਿੰਘ, ਧਰਮਿੰਦਰ ਸਿੰਘ, ਹਰਕਰਨ ਸਿੰਘ, ਸੋਨੀ ਖਾਨ ਸਣੇ ਪਿੰਡ ਵਾਸੀ ਮੌਜੂਦ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8