ਬੰਦ ਮਕਾਨ ''ਚ ਚੋਰਾਂ ਲਾਈ ਸੰਨ੍ਹ, ਪੁਲਸ ਵਲੋਂ ਜਾਂਚ ਸ਼ੁਰੂ
Sunday, Jan 28, 2018 - 11:34 AM (IST)

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੇ ਬਾਰ੍ਹਾ ਨੋਹਰੇ ਮੁਹੱਲੇ ਵਿਖੇ ਰਮੇਸ਼ ਕੁਮਾਰ ਮਾਰਕਫੈਂਡ ਵਾਲੇ ਦੇ ਬੰਦ ਮਕਾਨ 'ਚੋਂ ਚੋਰਾਂ ਵੱਲੋਂ ਸੋਨੇ ਦੇ ਗਹਿਣੇ ਅਤੇ ਜ਼ਰੂਰੀ ਕਾਗਜਾਤ ਚੋਰੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪੁਲਸ ਵੱਖ-ਵੱਖ ਪਹਿਲੂਆਂ 'ਤੇ ਜਾਂਚ ਕਰ ਰਹੀ ਹੈ ਅਤੇ ਇਸ ਮਾਮਲੇ ਨੂੰ ਸ਼ੱਕ ਦੇ ਘੇਰੇ 'ਚ ਲੈਦਿਆਂ ਪੁਲਸ ਕੁਝ ਆਸ-ਪਾਸ ਦੇ ਲੋਕਾਂ 'ਤੇ ਵੀ ਨਜ਼ਰ ਰੱਖ ਰਹੀ ਹੈ। ਘਰ ਦੇ ਮਾਲਕ ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਬੇਟੇ ਦੇ ਘਰ ਚੰਡੀਗੜ੍ਹ ਵਿਖੇ ਇਕ ਹਫਤੇ ਤੋਂ ਆਪਣਾ ਘਰ ਬੰਦ ਕਰਕੇ ਗਏ ਹੋਏ ਸਨ ਕਿ ਅੱਜ ਘਰ ਵਾਪਸੀ 'ਤੇ ਦੇਖਿਆ ਤਾਂ ਘਰ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਅਲਮਾਰੀਆਂ ਦੀ ਫਰੋਲਾ-ਫਰਾਲੀ ਕੀਤੀ ਹੋਈ ਸੀ। ਉਨ੍ਹਾਂ ਕਿਹਾ ਕਿ ਘਰ 'ਚ ਸਾਡੀ ਨੂੰਹ ਦੇ ਸੋਨੇ ਦੇ ਗਹਿਣੇ ਅਤੇ ਹੋਰ ਸਾਜੋ-ਸਮਾਨ ਗਾਇਬ ਹੈ। ਪੁਲਸ ਨੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਵੀ ਖੰਘਾਲਣਾ ਸ਼ੁਰੂ ਕਰ ਦਿੱਤਾ ਹੈ।