ਕਰਿਆਨਾ ਸਟੋਰ ਅੰਦਰ ਵੜ ਕੇ ਸਮਾਨ ਅਤੇ ਕੈਸ਼ ਕੀਤਾ ਚੋਰੀ

Thursday, Jun 05, 2025 - 05:25 PM (IST)

ਕਰਿਆਨਾ ਸਟੋਰ ਅੰਦਰ ਵੜ ਕੇ ਸਮਾਨ ਅਤੇ ਕੈਸ਼ ਕੀਤਾ ਚੋਰੀ

ਫਿਰੋਜ਼ਪੁਰ (ਮਲਹੋਤਰਾ) : ਅਣਪਛਾਤੇ ਚੋਰ ਇੱਕ ਕਰਿਆਨੇ ਦੀ ਦੁਕਾਨ ਅੰਦਰ ਵੜ ਕੇ ਕੈਸ਼ ਅਤੇ ਸਮਾਨ ਚੋਰੀ ਕਰਕੇ ਲੈ ਗਏ। ਥਾਣਾ ਕੁੱਲਗੜੀ ਪੁਲਸ ਨੂੰ ਦਿੱਤੀ ਸੂਚਨਾ 'ਚ ਪੀਤਾਂਬਰ ਕੁਮਾਰ ਵਾਸੀ ਨਿਊ ਹਾਊਸ ਕਾਲੋਨੀ ਨੇ ਦੱਸਿਆ ਕਿ ਚੌਂਕ ਦੇ ਕੋਲ ਉਨ੍ਹਾਂ ਦੀ ਨਿਖਿਲ ਟੈਲੀਕਾਮ ਅਤੇ ਜਨਰਲ ਸਟੋਰ ਨਾਂ ਦੀ ਦੁਕਾਨ ਹੈ। ਮੰਗਲਵਾਰ ਰਾਤ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਗਏ ਸਨ। ਬੁੱਧਵਾਰ ਸਵੇਰੇ ਉਨ੍ਹਾਂ ਨੂੰ ਕਿਸੇ ਨੇ ਸ਼ਟਰ ਟੁੱਟਾ ਹੋਣ ਦੀ ਸੂਚਨਾ ਦਿੱਤੀ।

ਜਦ ਉਹ ਦੁਕਾਨ 'ਤੇ ਪਹੁੰਚੇ ਤਾਂ ਦੁਕਾਨ ਦਾ ਸ਼ਟਰ ਅਤੇ ਅੰਦਰ ਲੱਗਾ ਕੈਂਚੀ ਗੇਟ ਟੁੱਟਿਆ ਹੋਇਆ ਸੀ। ਪੁਲਸ ਨੂੰ ਸੂਚਿਤ ਕਰਨ ਤੋਂ ਬਾਅਦ ਦੁਕਾਨ ਦੇ ਅੰਦਰ ਚੈੱਕ ਕੀਤਾ ਗਿਆ ਤਾਂ ਇੱਕ ਇਨਵਰਟਰ ਬੈਟਰੀ, 2 ਬੋਰੀਆਂ ਖੰਡ, 1 ਬੋਰੀ ਚਾਵਲ, ਬੀੜੀਆਂ ਸਿਗਰਟਾਂ ਅਤੇ ਹੋਰ ਛੋਟਾ ਮੋਟਾ ਸਮਾਨ, ਜਿਸ ਦੀ ਕੁੱਲ ਕੀਮਤ ਕਰੀਬ 50 ਹਜ਼ਾਰ ਰੁਪਏ ਬਣਦੀ ਹੈ ਅਤੇ ਗੱਲੇ ਵਿਚੋਂ 25 ਹਜ਼ਾਰ ਰੁਪਏ ਨਕਦ ਗਾਇਬ ਸਨ। ਹੈੱਡ ਕਾਂਸਟੇਬਲ ਗੁਰਵਿੰਦਰ ਸਿੰਘ ਦੇ ਅਨੁਸਾਰ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਦੇ ਖ਼ਿਲਾਫ਼ ਪਰਚਾ ਦਰਜ ਕਰਨ ਤੋਂ ਬਾਅਦ ਉਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।


author

Babita

Content Editor

Related News